ਭਾਜਪਾ ਨੇਤਾ ਦੁੱਗਲ ਦੇ ਦਫ਼ਤਰ ਪਹੁੰਚੇ ਸਾਂਸਦ ਡਾ. ਰਾਜ
ਭਾਜਪਾ ਨੇਤਾ ਦੁੱਗਲ ਪਰਿਵਾਰ ਦੇ ਦਫ਼ਤਰ ਪਹੁੰਚੇ ਸਾਂਸਦ ਡਾ. ਰਾਜ
Publish Date: Sat, 02 May 2026 07:20 PM (IST)
Updated Date: Sat, 02 May 2026 07:23 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ੁੱਕਰਵਾਰ ਨੂੰ ਡਾ. ਰਾਜ ਫਗਵਾੜਾ ਵਿਚ ਭਾਜਪਾ ਦੇ ਸੀਨੀਅਰ ਨੇਤਾ ਤੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਭਦਰ ਸੈਨ ਦੁੱਗਲ ਤੇ ਅਸ਼ੋਕ ਦੁੱਗਲ ਦੇ ਦਫ਼ਤਰ ਪਹੁੰਚੇ। ਇਥੇ ਦੁੱਗਲ ਪਰਿਵਾਰ ਨੇ ਉਨ੍ਹਾਂ ਦਾ ਜੋਸ਼ੀਲੇ ਢੰਗ ਨਾਲ ਸਵਾਗਤ ਕੀਤਾ। ਡਾ. ਰਾਜ ਉੱਥੇ ਕਾਫ਼ੀ ਸਮੇਂ ਤੱਕ ਬੈਠੇ ਰਹੇ ਤੇ ਚਾਹ ਦੌਰਾਨ ਰਾਜਨੀਤਿਕ ਗੱਲਬਾਤ ਵੀ ਹੋਈ। ਹਾਲਾਂਕਿ ਉਨ੍ਹਾਂ ਕਿਹਾ ਕਿ ਦੁੱਗਲ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਪਿਆਰ ਤੇ ਰਿਸ਼ਤੇ ਹਨ। ਪਰਿਵਾਰਕ ਤੌਰ ‘ਤੇ ਅਸੀਂ ਇਕੱਠੇ ਹਾਂ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਪ੍ਰਧਾਨ ਬਲਭਦਰ ਸੈਨ ਦੁੱਗਲ ਤੋਂ ਸਨਮਾਨ ਵੀ ਪ੍ਰਾਪਤ ਕੀਤਾ।