ਸਭ ਤੋਂ ਭਰੋਸੇਮੰਦ ਰਾਜਨੀਤਿਕ ਪਾਰਟੀ ਬਣ ਗਈ ਹੈ ਭਾਜਪਾ : ਖੋਜੇਵਾਲ
ਕਿਸਾਨ ਭਲਾਈ ਤੇ ਲੋਕ ਭਲਾਈ ਯੋਜਨਾਵਾਂ ਲਈ ਸਭ ਤੋਂ ਭਰੋਸੇਮੰਦ ਰਾਜਨੀਤਿਕ ਪਾਰਟੀ ਬਣ ਗਈ ਹੈ ਭਾਜਪਾ : ਖੋਜੇਵਾਲ
Publish Date: Thu, 07 May 2026 08:26 PM (IST)
Updated Date: Thu, 07 May 2026 08:29 PM (IST)

ਸ਼ਿੰਦਰ ਸਿੰਘ 11 ਪਰਿਵਾਰਾਂ ਸਮੇਤ ਭਾਜਪਾ ’ਚ ਹੋਏ ਸ਼ਾਮਲ ਕਿਸਾਨ ਭਲਾਈ ਤੇ ਲੋਕ ਭਲਾਈ ਯੋਜਨਾਵਾਂ ਲਈ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਧਾਨ ਸਭਾ ਹਲਕਾ ਕਪੂਰਥਲਾ ’ਚ ਭਾਜਪਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋ ਭਾਜਪਾ ਮੰਡਲ ਪ੍ਰਧਾਨ ਕਮਲ ਪ੍ਰਭਾਕਰ ਦੇ ਯਤਨਾਂ ਸਦਕਾ ਹਲਕੇ ਦੇ ਵਾਰਡ ਨੰਬਰ 47 ਦੇ ਨਾਮਦੇਵ ਕਲੋਨੀ ਦੇ ਸ਼ਿੰਦਰ ਸਿੰਘ 11 ਪਰਿਵਾਰਾਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਲੋਕ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਮੂਹ ਨੇ ਭਾਜਪਾ ਦੀਆਂ ਨੀਤੀਆਂ, ਮਜ਼ਬੂਤ ਲੀਡਰਸ਼ਿਪ ਤੇ ਵਿਕਾਸ-ਮੁਖੀ ਪਹੁੰਚ ਵਿਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਰਾਸ਼ਟਰ ਨਿਰਮਾਣ, ਕਿਸਾਨ ਭਲਾਈ ਤੇ ਲੋਕ ਭਲਾਈ ਯੋਜਨਾਵਾਂ ਲਈ ਸਭ ਤੋਂ ਭਰੋਸੇਮੰਦ ਰਾਜਨੀਤਿਕ ਪਾਰਟੀ ਬਣ ਗਈ ਹੈ। ਖੋਜੇਵਾਲ ਨੇ ਕਿਹਾ ਕਿ ਇਹ ਸ਼ਾਮਲ ਹੋਣ ਵਾਲੇ ਸਮੂਹ ਭਾਜਪਾ ਦੀ ਸੰਗਠਨਾਤਮਕ ਤਾਕਤ ਤੇ ਸਮਰਥਨ ਅਧਾਰ ਨੂੰ ਹੋਰ ਮਜ਼ਬੂਤ ਕਰਨਗੇ। ਇਨ੍ਹਾਂ ਦੀ ਸ਼ਮੂਲੀਅਤ ਭਾਜਪਾ ਦੀਆਂ ਨੀਤੀਆਂ ਤੇ ਲੀਡਰਸ਼ਿਪ ਵਿਚ ਵਧ ਰਹੇ ਵਿਸ਼ਵਾਸ ਦੇ ਸਪੱਸ਼ਟ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ। ਖੋਜੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਤੇ ਹੁਣ ਬਦਲਾਅ ਲਈ ਉਤਸੁਕ ਹਨ ਤੇ ਉਨ੍ਹਾਂ ਨੇ ਮਨ ਬਣਾ ਲਿਆ ਹੈ। ਇਸੇ ਕਰਕੇ ਵੱਡੀ ਗਿਣਤੀ ਵਿਚ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਤੇ ਵਿਕਾਸ, ਸੁਸ਼ਾਸਨ ਤੇ ਲੋਕ ਭਲਾਈ ਦੀਆਂ ਇਸਦੀਆਂ ਨੀਤੀਆਂ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰ ਰਹੇ ਹਨ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਪੰਜਾਬ ਨੂੰ ਇਕ ਨਵੀਂ ਦਿਸ਼ਾ, ਸਥਿਰਤਾ, ਸੁਰੱਖਿਆ ਤੇ ਵਿਕਾਸ ਲਈ ਇਕ ਨਵੀਂ ਗਤੀ ਮਿਲੇਗੀ। ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਇਥੇ ਦੇ ਲੋਕਾਂ ਨੂੰ ਭਾਜਪਾ ਰਾਜਾਂ ਵਾਂਗ ਚੰਗਾ ਸ਼ਾਸਨ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਛੜੇ ਵਰਗਾਂ ਨੂੰ ਵੀ ਪਲਾਟ, ਘਰ, ਬੱਚਿਆਂ ਲਈ ਸਿੱਖਿਆ, ਵਜ਼ੀਫ਼ੇ ਤੇ ਇਲਾਜ ਸਮੇਤ ਸਾਰੀਆਂ ਸਹੂਲਤਾਂ ਮਿਲਣਗੀਆਂ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਕਮਲ ਪ੍ਰਭਾਕਰ, ਅਸ਼ੋਕ ਮਾਹਲਾ, ਸੰਨੀ ਬੈਂਸ, ਕਪੂਰ ਚੰਦ ਥਾਪਰ, ਰੋਸ਼ਨ ਲਾਲ ਸੱਭਰਵਾਲ, ਸ਼ਿੰਦਰ ਸਿੰਘ, ਰਵਿੰਦਰ ਸ਼ਰਮਾ, ਸੁਨੀਲ ਅਰੋੜਾ, ਡਾ. ਅਮਰਨਾਥ, ਮੱਸਾ ਸਿੰਘ, ਗੁਰਸਾਹਿਬ ਸਿੰਘ, ਓਮ ਪ੍ਰਕਾਸ਼ ਮਾਹਲਾ, ਸਾਬੀ ਨਾਨਕ ਚੰਦ, ਲੱਕੀ ਸਰਪੰਚ, ਪ੍ਰਿਥਵੀਰਾਜ, ਰਾਜਨ ਕੁਮਾਰ ਆਦਿ ਮੌਜੂਦ ਸਨ।