ਭੁਲੱਥ ’ਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦਾ ਹੋਇਆ ਗਠਨ
ਹਲਕਾ ਭੁਲੱਥ ਵਿੱਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਗਰੁੱਪ ਦਾ ਹੋਇਆ ਗਠਨ
Publish Date: Mon, 27 Apr 2026 09:55 PM (IST)
Updated Date: Mon, 27 Apr 2026 09:58 PM (IST)

ਸਰਬਜੀਤ ਸਿੰਘ ਪੰਡੋਰੀ ਨੂੰ ਸਰਬਸੰਮਤੀ ਨਾਲ ਬਣਾਇਆ ਜ਼ਿਲ੍ਹਾ ਪ੍ਰਧਾਨ ਜ਼ਿੰਮੇਵਾਰੀ ਨੂੰ ਲਗਨ ਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ : ਪੰਡੋਰੀ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਹਲਕਾ ਭੁਲੱਥ ਵਿਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦਾ ਗਠਨ ਕੀਤਾ ਗਿਆ। ਇਸ ਸਬੰਧੀ ਕਿਸਾਨਾਂ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਹਲਕੇ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਯੂਨੀਅਨ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਕਿਸਾਨਾਂ ਵੱਲੋਂ ਕੀਤੀ ਗਈ ਇਸ ਪਲੇਠੀ ਮੀਟਿੰਗ ਦੌਰਾਨ ਸਰਬਸੰਮਤੀ ਦੇ ਨਾਲ ਸਰਬਜੀਤ ਸਿੰਘ ਪੰਡੋਰੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਇਸ ਫੈਸਲੇ ’ਤੇ ਮੀਟਿੰਗ ਵਿਚ ਹਾਜ਼ਰ ਸਾਰੇ ਕਿਸਾਨਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਸਰਬਜੀਤ ਸਿੰਘ ਪੰਡੋਰੀ ਨੇ ਕਿਸਾਨ ਵੀਰਾਂ ਤੇ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਗਰੁੱਪ ਨਾਲ ਵਾਅਦਾ ਕੀਤਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਪੂਰੀ ਲਗਨ ਤੇ ਇਮਾਨਦਾਰੀ ਦੇ ਨਾਲ ਕੰਮ ਕਰਨਗੇ। ਇਸ ਮੌਕੇ ਕਿਸਾਨ ਆਗੂ ਨਿਸ਼ਾਨ ਸਿੰਘ ਭਗਵਾਨਪੁਰ, ਮੁਖਤਿਆਰ ਸਿੰਘ ਸੋਨੀ ਜੋਰਾਵਰ, ਅਮਨਦੀਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖ ਪੰਡੋਰੀ, ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਸਤਪਾਲ ਸਿੰਘ ਕਾਲਾ, ਚੰਗਾ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਰੰਧਾਵਾ, ਸੰਦੀਪ ਸਿੰਘ ਭੱਟੀ, ਕੁਲਜੀਤ ਸਿੰਘ ਬਾਜਵਾ, ਸਾਬੀ ਬੋਪਾਰਾਏ, ਬਿਕਰਮਜੀਤ ਸਿੰਘ, ਲਵ ਸਿੱਧੂ, ਦਿਲਪ੍ਰੀਤ ਸਿੰਘ ਬਾਜਵਾ, ਸਤਿੰਦਰ ਸਿੰਘ ਨੰਗਲ ਲੁਬਾਣਾ, ਸਤਪਾਲ ਮੰਡ, ਦਲਜੀਤ ਸਿੰਘ ਰਾਮਗੜ੍ਹ, ਪਰਵਿੰਦਰ ਸਿੰਘ ਵੜੈਚ, ਬੂਟਾ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।