ਦਰਬਾਰ ਦਾਤਾ ਅਲੀ ਅਕਬਰ ਸ਼ਾਹ ਕਾਦਰੀ ’ਚ ਜੋੜ ਮੇਲਾ 20 ਨੂੰ
ਦਰਬਾਰ ਦਾਤਾ ਅਲੀ ਅਕਬਰ ਸ਼ਾਹ ਕਾਦਰੀ ਪਿੰਡ ਰਾਮਪੁਰ ਸੁੰਨੜਾ ਵਿਖੇ ਸਲਾਨਾ ਜੋੜ ਮੇਲਾ 20 ਮਈ ਨੂੰ
Publish Date: Sun, 17 May 2026 06:47 PM (IST)
Updated Date: Sun, 17 May 2026 06:48 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਦਾਤਾ ਅਲੀ ਅਕਬਰ ਸ਼ਾਹ ਕਾਦਰੀ ਦੇ ਦਰਬਾਰ ਪਿੰਡ ਰਾਮਪੁਰ ਸੁੰਨੜਾ ਤਹਿਸੀਲ ਫਗਵਾੜਾ ਵਿਖੇ ਸਾਲਾਨਾ ਜੋੜ ਮੇਲਾ 20 ਮਈ ਬੁੱਧਵਾਰ ਨੂੰ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਾਣੇ ਸ਼ਾਹ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ, ਐੱਨਆਰਆਈਜ਼ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹਪੂਰਵਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਬਾਬਾ ਮਾਣੇ ਸ਼ਾਹ ਨੇ ਦੱਸਿਆ ਕਿ ਸਵੇਰੇ ਝੰਡੇ, ਚਾਦਰ ਤੇ ਚਰਾਗ਼ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਜਿਸ ਤੋਂ ਬਾਅਦ ਗਾਇਕ ਜੋੜੀ ਕੇਐੱਸ ਬੰਗੜ ਤੇ ਬੀਬਾ ਸਿਮਰਨ ਸਿੰਮੀ ਤੋਂ ਇਲਾਵਾ ਕਵਾਲ ਤੇ ਨੱਕਾਲ ਪਾਰਟੀਆਂ ਆਪਣੇ ਫਨ ਦਾ ਮੁਜ਼ਾਹਰਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਾਲਾਨਾ ਮੇਲੇ ਦੌਰਾਨ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇਣ ਲਈ ਸਾਈਂ ਉਮਰੇ ਸ਼ਾਹ ਕਾਦਰੀ ਮੰਢਾਲੀ ਸ਼ਰੀਫ ਅਤੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ ਪਹੁੰਚਣਗੇ। ਚਾਹ, ਪਕੌੜੇ, ਗਰਮ ਜਲੇਬੀਆਂ, ਠੰਢੇ-ਮਿੱਠੇ ਜਲ ਅਤੇ ਦਾਤਾ ਜੀ ਦੇ ਦਰਬਾਰ ਦਾ ਲੰਗਰ ਸੇਵਾਦਾਰਾ ਵੱਲੋਂ ਅਤੁੱਟ ਵਰਤਾਇਆ ਜਾਵੇਗਾ। ਜੋੜ ਮੇਲੇ ਦੀਆਂ ਤਿਆਰੀਆਂ ਅੰਤਿਮ ਦੌਰ ਵਿੱਚ ਹਨ, ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਦੇਸ਼-ਵਿਦੇਸ਼ ਦੀਆਂ ਸੰਗਤਾਂ ’ਚ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਾਲਾਨਾ ਜੋੜ ਮੇਲੇ ਵਿਚ ਪਰਿਵਾਰਾਂ ਸਮੇਤ ਹਾਜ਼ਰੀ ਲਗਵਾ ਕੇ ਦਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਡੇਰੇ ਦੇ ਸਮੂਹ ਸੇਵਾਦਾਰ ਹਾਜ਼ਰ ਸਨ।