ਦਰਗਾਹ ਸ਼ਰੀਫ ਬਾਬਾ ਬੁੱਲੇ ਸ਼ਾਹ ਦਾ ਸਲਾਨਾ ਮੇਲਾ ਮਨਾਇਆ
ਦਰਗਾਹ ਸ਼ਰੀਫ ਬਾਬਾ ਬੁੱਲੇ ਸ਼ਾਹ ਦਾ ਸਲਾਨਾ ਮੇਲਾ ਮਨਾਇਆ
Publish Date: Tue, 19 May 2026 09:20 PM (IST)
Updated Date: Tue, 19 May 2026 09:22 PM (IST)

ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਪ੍ਰੀਆ ਧੀਰ ਨੇ ਝੰਡਾ ਚੜਾਇਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਰਗਾਹ ਸ਼ਰੀਫ ਬਾਬਾ ਬੁੱਲੇ ਸ਼ਾਹ ਨੇੜੇ ਸਿਨੇਮਾ ਸੁਲਤਾਨਪੁਰ ਲੋਧੀ ਵਿਖੇ ਸਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਗੱਦੀਨਸ਼ੀਨ ਸਾਈਂ ਦਲੇਰ ਸ਼ਾਹ ਦੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ। ਇਸ ਮੌਕੇ ਝੰਡਾ ਚੜਾਉਣ ਤੇ ਚਾਦਰ ਚੜਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਵਾਰਡ ਨੰਬਰ 9 ਤੋਂ ਉਮੀਦਵਾਰ ਪ੍ਰੀਆ ਧੀਰ ਨੇ ਨਿਭਾਈ। ਇਸ ਮੌਕੇ ਰਾਜੀਵ ਧੀਰ ਤੇ ਪ੍ਰੀਆ ਧੀਰ ਵੱਲੋਂ ਦਰਗਾਹ ਸ਼ਰੀਫ ਬਾਬਾ ਬੁੱਲੇ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਿਆ ਤੇ ਸੰਗਤਾਂ ਦੀ ਚੜ੍ਹਦੀ ਕਲਾ ਦੀ ਬੇਨਤੀ ਕੀਤੀ। ਸਮੁੱਚੀਆਂ ਸੰਗਤਾਂ ਨੂੰ ਸ਼ਰੀਫ਼ ਬਾਬਾ ਬੁਲੇ ਸ਼ਾਹ ਦੇ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਉਨਾਂ ਕਿਹਾ ਕਿ ਮੇਲੇ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ ਤੇ ਇਹ ਭਾਈਚਾਰਕ ਸਾਂਝ ਨਾਲ ਸਾਡੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ। ਇਸ ਮੌਕੇ ਦਰਗਾਹ ਸ਼ਰੀਫ ਬਾਬਾ ਬੁੱਲੇ ਸ਼ਾਹ ਦੇ ਗੱਦੀਨਸ਼ੀਨ ਸਾਈਂ ਦਲੇਰ ਸ਼ਾਹ ਵੱਲੋਂ ਪ੍ਰਧਾਨ ਰਾਜੀਵ ਧੀਰ ਤੇ ਪ੍ਰੀਆ ਧੀਰ ਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਕਲਾਕਾਰਾਂ ਵੱਲੋਂ ਆਪਣੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਮੁੱਚੀਆਂ ਸੰਗਤਾਂ ਲਈ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ। ਇਸ ਮੌਕੇ ਸੇਵਾਦਾਰ ਦਿਲਬਾਗ, ਰਵੀ, ਧੀਰਜ ਕੁਮਾਰ, ਪਵਨ ਕਰਨ ,ਪਰਮ ਚੰਦੀ ,ਬਲਵਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ।