ਆਨੰਦ ਪਬਲਿਕ ਸਕੂਲ ਨੇ ਸਟੋਰੀਟੈਲਿੰਗ ਮੁਕਾਬਲੇ ਕਰਵਾਏ
ਆਨੰਦ ਪਬਲਿਕ ਸਕੂਲ ਵੱਲੋਂ ਸਾਹੋਦਯਾ ਇੰਟਰਸਕੂਲ ਡਿਜਿਟਲ ਸਟੋਰੀਟੈਲਿੰਗ ਮੁਕਾਬਲੇ ਦਾ ਸ਼ਾਨਦਾਰ ਆਯੋਜਨ
Publish Date: Tue, 05 May 2026 08:22 PM (IST)
Updated Date: Tue, 05 May 2026 08:23 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ 5 ਮਈ ਨੂੰ ਸਾਹੋਦਯਾ ਕਾਮਪਲੈਕਸ ਇੰਟਰਸਕੂਲ ਡਿਜੀਟਲ ਸਟੋਰੀਟੈਲਿੰਗ ਪਾਵਰਪੁਆਇੰਟ ਪ੍ਰਜ਼ੈਂਟੇਸ਼ਨ ਮੁਕਾਬਲਾ ਬੜੇ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਵਿਚ 14 ਤੋਂ ਵੱਧ ਪ੍ਰਸਿੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲਾ ਰਚਨਾਤਮਕਤਾ, ਨਵਚੇਤਨਾ ਤੇ ਡਿਜਿਟਲ ਹੁਨਰ ਦਾ ਬੇਮਿਸਾਲ ਮੇਲ ਸਾਬਤ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਪ ਪ੍ਰਜਵਲਨ ਸਮਾਰੋਹ ਨਾਲ ਕੀਤੀ ਗਈ, ਜੋ ਗਿਆਨ ਤੇ ਰੋਸ਼ਨੀ ਦਾ ਪ੍ਰਤੀਕ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਕਰਮ ਆਨੰਦ ਹਾਜ਼ਰ ਰਹੇ, ਜਿਨ੍ਹਾਂ ਨੇ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਇਸ ਸਮਾਗਮ ਵਿਚ ਡਾ. ਏਐੱਸ ਸੇਖੋਂ ਤੇ ਡਾ. ਦੀਪਕ ਅਰੋੜਾ ਦੀ ਗੌਰਵਮਈ ਹਾਜ਼ਰੀ ਰਹੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਵਿਚ ਡਿਜੀਟਲ ਸਟੋਰੀਟੈਲਿੰਗ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ। ਮੁਕਾਬਲੇ ਵਿਚ ਸਾਰੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਇਸ ਸਮਾਗਮ ਦਾ ਮੁਲਾਂਕਣ ਸ਼੍ਰੀਮਤੀ ਮਨੀਸ਼ਾ ਅਰੋੜਾ ਤੇ ਸ਼੍ਰੀ ਨਿਤਿਨ ਵੱਲੋਂ ਨਿਰਪੱਖਤਾ ਤੇ ਨਿਪੁੰਨਤਾ ਨਾਲ ਕੀਤਾ ਗਿਆ। ਪੂਰਾ ਸਮਾਗਮ ਗਤੀਵਿਧੀ ਕੋਆਰਡੀਨੇਟਰ ਸ਼੍ਰੀਮਤੀ ਨੇਹਾ ਜੋਸ਼ੀ ਤੇ ਸ਼੍ਰੀਮਤੀ ਕਰੁਣਾ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਅੰਤ ਵਿਚ ਜੇਤੂਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।