ਅਲਾਇੰਸ ਕਲੱਬ ਨੇ ਬਿਰਧ ਆਸ਼ਰਮ ’ਚ ਕੀਤੀ ਸੇਵਾ
ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਗੁਰੁ ਨਾਨਕ ਬਿਰਧ ਆਸ਼ਰਮ ਚ ਭੇਟ ਕੀਤਾ ਸਮਾਨ
Publish Date: Tue, 05 May 2026 07:02 PM (IST)
Updated Date: Tue, 05 May 2026 07:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਖਾਣ-ਪੀਣ ਤੇ ਘਰੇਲੂ ਸਮਾਨ ਮੁਹੱਈਆ ਕਰਾਉਣ ਲਈ ਇਕ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ। ਇਹ ਪ੍ਰਾਜੈਕਟ ਅਲਾਇੰਸ ਕਲੱਬ ਫਗਵਾੜਾ ਰਾਇਲ ਦੇ ਪ੍ਰਧਾਨ ਕਰਨ ਸੋਂਧੀ ਵੱਲੋਂ ਆਪਣੀ ਬੇਟੀ ਮਾਸ਼ਾ ਸੋਂਧੀ ਦੇ ਜਨਮਦਿਨ ਮੌਕੇ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਪੀਆਈਡੀ ਐਲੀ ਜਤਿੰਦਰ ਸਿੰਘ ਕੁੰਦੀ, ਵੀਡੀਜੀ-1 ਐਲੀ ਪਦਮ ਲਾਲ, ਪ੍ਰਧਾਨ ਐਲੀ ਵਰਣ ਕੁਮਾਰ, ਐਲੀ ਪੰਕਜ ਠਾਕੁਰ, ਐਲੀ ਡਾਕਟਰ ਅਭਿਸ਼ੇਕ ਸੁਮਨ, ਆਦਿ ਹਾਜ਼ਰ ਸਨ। ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਜ਼ਰੂਰਤ ਦਾ ਸਮਾਨ ਭੇਟ ਕੀਤਾ ਤੇ ਉਥੋਂ ਰਹਿ ਰਹੇ ਲੋਕਾਂ ਦੀ ਸੇਵਾ ਕੀਤੀ। ਪ੍ਰਧਾਨ ਕਰਨ ਸੋਧੀ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਇਹ ਪਹਿਲਾ ਪ੍ਰਾਜੈਕਟ ਕੀਤਾ ਗਿਆ ਸੀ, ਜਿਸ ਵਿਚ ਸਮੂਹ ਸਾਥੀਆਂ ਨੇ ਭਰਪੂਰ ਸਹਿਯੋਗ ਦਿੱਤਾ।