ਆਲ ਇੰਡੀਆ ਕ੍ਰਿਸਚੀਨ ਫੈਲੋਸ਼ਿਪ ਵੱਲੋਂ ਡੀਸੀ ਨਾਲ ਮੁਲਾਕਾਤ
ਆਲ ਇੰਡੀਆ ਕ੍ਰਿਸਚੀਨ ਫੈਲੋਸ਼ਿਪ ਵਲੋਂ ਡਿਪਟੀ ਕਮਿਸ਼ਨਰ ਨਾਲ ਕੀਤੀ ਗਈ ਮੁਲਾਕਾਤ
Publish Date: Fri, 24 Apr 2026 08:59 PM (IST)
Updated Date: Fri, 24 Apr 2026 09:01 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਵਿਰਾਸਤੀ ਸ਼ਹਿਰ ਵਿਖੇ ਆਲ ਇੰਡੀਆ ਕ੍ਰਿਸਚੀਨ ਫੈਲੋਸ਼ਿਪ ਦੇ ਆਗੂਆਂ ਦੇ ਇੱਕ ਵਫ਼ਦ ਨੇ ਦਿਹਾਤੀ ਪ੍ਰਧਾਨ ਜਸਵਿੰਦਰ ਬਿੱਟਾ ਦੀ ਅਗਵਾਈ ਵਿੱਚ ਨਵ-ਨਿਯੁਕਤ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਸ਼ਿਸ਼ਟਾਚਾਰ ਮੁਲਾਕਾਤ ਦੌਰਾਨ ਆਲ ਇੰਡੀਆ ਕ੍ਰਿਸਚੀਨ ਫੈਲੋਸ਼ਿਪ ਦੇ ਆਗੂਆਂ ਨੇ ਕਪੂਰਥਲਾ ਦੇ ਵਿਕਾਸ,ਪ੍ਰਗਤੀ ਅਤੇ ਪ੍ਰਸ਼ਾਸਕੀ ਮਾਮਲਿਆਂ ਤੇ ਚਰਚਾ ਕੀਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਸਵਿੰਦਰ ਬਿੱਟਾ ਨੇ ਮਸੀਹੀ ਸਮਾਜ ਤੇ ਕਪੂਰਥਲਾ ਦੀਆਂ ਸਮੱਸਿਆਵਾਂ ਤੇ ਗੰਭੀਰਤਾ ਨਾਲ ਚਰਚਾ ਕੀਤੀ ਅਤੇ ਇਨ੍ਹਾਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਅਪੀਲ ਕੀਤੀ। ਉਨ੍ਹਾਂ ਨੇ ਮਸੀਹ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹਲ ਬਾਰੇ ਗੱਲਬਾਤ ਕਰਦਿਆਂ ਮਸੀਹ ਭਾਈਚਾਰੇ ਨੂੰ ਦਿੱਤੀ ਗਈ ਕਬਰਸਤਾਨ ਦੀ ਜਮੀਨ ਉੱਤੇ ਚਾਰ ਦਵਾਰੀ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਆਲ ਇੰਡੀਆ ਕ੍ਰਿਸਚੀਨ ਫੈਲੋਸ਼ਿਪ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਮਸੀਹੀ ਸਮਾਜ ਦੀਆਂ ਮੰਗਾਂ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇਗਾ ਤੇ ਹੱਲ ਵੀ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਕਪੂਰਥਲਾ ਜ਼ਿਲ੍ਹੇ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਪ੍ਰਦਾਨ ਕਰਨਾ ਅਤੇ ਜ਼ਿਲ੍ਹੇ ਦੇ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹੇ ਵਿੱਚ ਸਾਰੇ ਪੈਂਡਿੰਗ ਪ੍ਰਾਜੈਕਟਾਂ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਤੇ ਨਾ ਹੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਪਾਸਟਰ ਐਸੋਸੀਏਸ਼ਨ ਪ੍ਰਧਾਨ ਵਿਲੀਅਮ ਬਿੱਟੂ, ਸਕੱਤਰ ਬਲਦੇਵ ਮਸੀਹੀ, ਮੀਤ ਪ੍ਰਧਾਨ ਪਾਸਟਰ ਬਲਵਿੰਦਰ, ਪਾਸਟਰ ਜੋਇਲ ਮਸੀਹ, ਪ੍ਰੈੱਸ ਸਕੱਤਰ ਪ੍ਰਦੀਪ ਕੁਮਾਰ, ਅਸ਼ਵਨੀ ਖੋਸਲਾ, ਸਲਾਮਤ ਮਸੀਹ, ਸੋਨੀ ਰੱਤਾ, ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਪੱਡਾ, ਸਰਦਾਰ ਮੰਗਲ ਸਿੰਘ ਔਜਲਾ, ਸੁਸ਼ੀਲ ਮਸੀਹ ਆਦਿ ਹਾਜ਼ਰ ਸਨ।