ਅਕਾਲ ਗਰੁੱਪ ਦੇ ਵਿਦਿਆਰਥੀ ਬਣੇ ਨੋਰਥ ਇੰਡੀਆ ਕਰਾਟੇ ਮੁਕਾਬਲਿਆਂ ਲਈ ਜੱਜ
ਅਕਾਲ ਗਰੁੱਪ ਦੇ ਵਿਦਿਆਰਥੀ ਬਣੇ ਨੋਰਥ ਇੰਡੀਆ ਕਰਾਟੇ ਮੁਕਾਬਲਿਆਂ ਲਈ ਜੱਜ
Publish Date: Fri, 24 Apr 2026 07:12 PM (IST)
Updated Date: Fri, 24 Apr 2026 07:16 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਿਸ਼ਵ ਕਰਾਟੇ ਫੈੱਡਰੇਸ਼ਨ ਦੇ ਏ ਗ੍ਰੇਡ ਰੈਫ਼ਰੀ ਛੀਹਾਨ ਜਗਮੋਹਨ ਵਿਜ ਵੱਲੋਂ ਨੋਰਥ ਇੰਡੀਆ ਕਰਾਟੇ ਓਰਗਨਾਈਜ਼ੇਸ਼ਨ ਅਧੀਨ ਜੱਜ ਬਣਨ ਲਈ ਕਰਵਾਈ ਗਈ ਪ੍ਰੀਖਿਆ ਵਿੱਚ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀ ਬਿਨਲਦੀਪ ਸਿੰਘ, ਜੋਬਨਪ੍ਰੀਤ ਸਿੰਘ, ਤਨਵੀਰਪਾਲ ਸਿੰਘ ਅਤੇ ਅਭਿਰਾਜਪਾਲ ਸਿੰਘ ਅਤੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੀਆਂ ਵਿਦਿਆਰਥਣਾਂ ਹਰਸਿਮਰਨ ਕੌਰ ਅਤੇ ਮਨਦੀਪ ਕੌਰ ਨੇ ਲਿਖਤੀ ਪ੍ਰੀਖਿਆ ਅਤੇ ਪ੍ਰੈਕਟੀਕਲ ਪ੍ਰੀਖਿਆ ਨੂੰ ਪਹਿਲੇ ਦਰਜੇ ’ਤੇ ਪਾਸ ਕੀਤਾ। ਵਿਦਿਆਰਥੀਆਂ ਵੱਲੋਂ ਕੀਤੇ ਬੇਮਿਸਾਲ ਪ੍ਰਦਰਸ਼ਨ ਨੇ ਪੰਜਾਬ ਦੇ ਕਰਾਟੇ ਇਤਿਹਾਸ ਵਿੱਚ ਨਵਾਂ ਮੋੜ ਸਿਰਜਿਆ, ਜਿਸ ਵਿੱਚ ਪਹਿਲੀ ਵਾਰ 15 ਅਤੇ 16 ਸਾਲਾਂ ਦੇ ਖਿਡਾਰੀਆਂ ਹਰਸਿਮਰਨ ਕੌਰ ਅਤੇ ਮਨਦੀਪ ਕੌਰ ਨੂੰ ਇੱਕ ਜੱਜ ਬਣਨ ਦਾ ਮੁਕਾਮ ਪ੍ਰਾਪਤ ਹੋਇਆ ਹੈ। ਹੁਣ ਇਹ ਖਿਡਾਰੀ 26.04.2026 ਨੂੰ ਲੁਧਿਆਣੇ ਵਿਖ਼ੇ ਨੋਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਲਈ ਜੱਜਾਂ ਦੀ ਭੂਮਿਕਾ ਨਿਭਾਉਣਗੇ। ਵਿਦਿਆਰਥੀਆਂ ਦੇ ਉੱਤਮ ਪ੍ਰਦਰਸ਼ਨ ਅਤੇ ਬੇਮਿਸਾਲ ਕਾਮਯਾਬੀ ’ਤੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੋਨਾ ਘਈ ਸੀਨੀਅਰ ਵਿੰਗ, ਪ੍ਰਿੰਸੀਪਲ ਮਧੂ ਸ਼ਰਮਾ ਜੂਨੀਅਰ ਵਿੰਗ ਅਤੇ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰਸੀਪਲ ਗਗਨਦੀਪ ਕੌਰ ਜੱਜ ਵੱਲੋਂ ਕਰਾਟੇ ਕੋਚ ਕਾਨਜੋ ਗੁਰਪ੍ਰੀਤ ਰੋਜ਼ੀ ਸੇਠੀ ਏਸ਼ੀਅਨ ਗੋਲਡ ਮੈਡਲਿਸਟ ਅਤੇ ਇੰਟਰਨੈਸ਼ਨਲ ਕੋਚ, ਸੇਂਸੀ ਨੈਨਾ ਅਤੇ ਸਾਰੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੋਨਾ ਘਈ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਮੇਂ ਦੌਰਾਨ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਪਰਗਟ ਸਿੰਘ ਜੱਜ, ਸਕੂਲ ਦੇ ਕੋਆਰਡੀਨੇਟਰ, ਐਕਟੀਵਿਟੀ ਇੰਚਾਰਜ, ਹਾਊਸ ਇੰਚਾਰਜ ਅਤੇ ਸਟਾਫ ਮੈਂਬਰ ਵੀ ਮੌਜੂਦ ਸਨ।