ਅਕਾਲ ਗਲੈਕਸੀ ਦੇ ਵਿਦਿਆਰਥੀਆਂ ਕਰਾਟੇ ਮੁਕਾਬਲੇ ਜਿੱਤੇ
ਅਕਾਲ ਗਲੈਕਸੀ ਸਕੂਲ ਦੇ ਵਿਦਿਆਰਥੀਆਂ ਦਾ ਕਰਾਟੇ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ
Publish Date: Sat, 02 May 2026 08:20 PM (IST)
Updated Date: Sat, 02 May 2026 08:23 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸੀਸ਼ਿੰਕਾਈ ਸ਼ਿਤੋ ਰਉ ਕਰਾਟੇ ਡੂ ਐਸੋਸੀਏਸ਼ਨ ਦੁਆਰਾ ਲੁਧਿਆਣਾ ਦੇ ਸ਼੍ਰੀ ਰਾਮ ਗਲੋਬਲ ਸਕੂਲ ਵਿਚ ਨੋਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ, ਜਿਸ ਵਿਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਗਰੁੱਪਾਂ ਅਧੀਨ ਹੋਏ ਮੈਚਾਂ ਵਿਚ ਗੋਲਡ, ਸਿਲਵਰ ਤੇ ਬ੍ਰੋਨਜ਼ ਮੈਡਲ ਪ੍ਰਾਪਤ ਕੀਤੇ। ਇਨ੍ਹਾਂ ਮੁਕਾਬਲਿਆਂ ਵਿਚ ਸੋਨੇ ਦਾ ਤਗਮਾ ਅਲੀਨਾ ਖਾਨ ਕਲਾਸ 5ਵੀਂ, ਗੁਰਸ਼ਾਨ ਸਿੰਘ ਕਲਾਸ 7ਵੀਂ, ਸ਼੍ਰੇਆ ਕਲਾਸ 8ਵੀਂ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚਾਂਦੀ ਦਾ ਤਗਮਾ ਯੁਵਰਾਜ ਸ਼ਰਮਾ ਕਲਾਸ ਤੀਜੀ, ਅੰਮ੍ਰਿਤਲੀਨ ਕੌਰ ਕਲਾਸ 5ਵੀਂ, ਸਾਹਿਬਨੂਰ ਸਿੰਘ ਕਲਾਸ 9ਵੀਂ, ਮਾਨਵਜੋਤ ਕਲਾਸ 8ਵੀਂ ਨੇ ਜਿੱਤਿਆ। ਇਨ੍ਹਾਂ ਮੁਕਾਬਲਿਆਂ ਵਿਚ ਕਾਂਸੀ (ਬ੍ਰੋਨਜ਼) ਦਾ ਤਗਮਾ ਜਗਪ੍ਰੀਤ ਸਿੰਘ ਕਲਾਸ ਤੀਜੀ, ਹੈਰੀ ਸਿੰਘ ਕਲਾਸ 5ਵੀਂ ਨੇ ਹਾਸਲ ਕੀਤਾ। ਵਿਦਿਆਰਥੀਆਂ ਦੇ ਇਸ ਉੱਤਮ ਪ੍ਰਦਰਸ਼ਨ ’ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਾ ਘਈ ਵੱਲੋਂ ਕਰਾਟੇ ਕੋਚ ਕਾਨਜੋ ਗੁਰਪ੍ਰੀਤ ਰੋਜ਼ੀ ਸੇਠੀ ਏਸ਼ੀਅਨ ਗੋਲਡ ਮੈਡਲਿਸਟ ਤੇ ਇੰਟਰਨੈਸ਼ਨਲ ਕੋਚ ਸੈਂਸੀ ਨੈਨਾ ਤੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਨਾਲ਼ ਗਏ ਸਕੂਲ ਸਟਾਫ਼ ਮੈਂਬਰਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਖੇਡਾਂ ਪ੍ਰਤੀ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਪ੍ਰਗਟ ਸਿੰਘ ਜੱਜ ਤੇ ਸਟਾਫ ਮੈਂਬਰ ਵੀ ਮੌਜੂਦ ਰਹੇ।