ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਕਰਾਟੇ ਚੈਪੀਅਨਸ਼ਿਪ ਲਈ ਚੁਣੀਆਂ
ਅਕਾਲ ਅਕੈਡਮੀ ਦੀਆਂ ਵਿਦਿਆਰਥਣਾਂ ਕਰਾਟੇ ਚੈਪੀਅਨਸ਼ਿਪ ਜਪਾਨ ਲਈ ਚੁਣੀਆਂ ਗਈਆਂ
Publish Date: Mon, 18 May 2026 09:02 PM (IST)
Updated Date: Mon, 18 May 2026 09:03 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਪਾਨ ਕਰਾਟੇ ਡੂ ਹਕੂਕਾਈ ਆਰਗੇਨਾਈਜੇਸ਼ਨ ਇੰਡੀਆ ਵੱਲੋਂ 15ਵੀਂ ਸਾਊਥ ਏਸ਼ੀਆ ਹਕੂਕਾਈ ਕਰਾਟੇ ਚੈਪੀਅਨਸ਼ਿਪ 2026 ਕਰਵਾਈ ਗਈ, ਜਿਸਦਾ ਪ੍ਰਬੰਧ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਚ ਕੀਤਾ ਗਿਆ। ਇਸ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੀ ਮਨਦੀਪ ਕੌਰ ਤੇ ਹਰਸਿਮਰਨ ਕੌਰ ਥਿੰਦ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਮਨਦੀਪ ਕੌਰ ਨੇ ਕਾਤਾ ਤੇ ਕੁਮਿਤੇ ਵਿਚ ਗੋਲਡ ਪ੍ਰਾਪਤ ਕੀਤਾ ਤੇ ਹਰਸਿਮਰਨ ਕੌਰ ਥਿੰਦ ਨੇ ਕਾਤਾ ਵਿਚ ਗੋਲਡ ਤੇ ਕੁਮਿਤੇ ਵਿਚ ਸਿਲਵਰ ਪ੍ਰਾਪਤ ਕੀਤਾ। ਹਰਸਿਮਰਨ ਕੌਰ ਥਿੰਦ ਤੇ ਮਨਦੀਪ ਕੌਰ ਵਰਲਡ ਪੱਧਰ ਦੇ ਕਰਾਟੇ ਮੁਕਾਬਲੇ ਜੋ ਕਿ ਅਗਸਤ ਮਹੀਨੇ ਵਿਚ ਟੋਕੀਓ ਜਪਾਨ ਵਿਖੇ ਕਰਵਾਏ ਜਾਣਗੇ ਲਈ ਚੁਣੀਆਂ ਗਈਆਂ। ਇਨ੍ਹਾਂ ਬੱਚਿਆਂ ਦੀ ਤਿਆਰੀ ਕੋਚ ਗੁਰਪ੍ਰੀਤ ਰੋਜ਼ੀ ਸੇਠੀ ਤੇ ਕੋਚ ਨੈਨਾ ਨੇ ਕਰਵਾਈ। ਬੱਚੀਆਂ ਦੇ ਵਰਲਡ ਪੱਧਰ ਦੀ ਚੈਪੀਅਨਸ਼ਿਪ ਵਿਚ ਚੁਣੇ ਜਾਣ ’ਤੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਕੋਚ ਤੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਕਾਲ ਅਕੈਡਮੀ ਦੇ ਬੱਚੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਂਦੇ-ਲੈਂਦੇ ਸਟੇਟ ਪੱਧਰ, ਫਿਰ ਰਾਜ ਪੱਧਰ ਤੇ ਹੁਣ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਉਨ੍ਹਾਂ ਕੋਚ ਗੁਰਪ੍ਰੀਤ ਰੋਜ਼ੀ ਸੇਠੀ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੇ ਯਤਨਾਂ ਸਦਕਾ ਬੱਚੇ ਵਰਲਡ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਬੱਚਿਆਂ ਦੀ ਅਗਵਾਈ ਮੈਡਮ ਗੰਗਾ ਨੇ ਕੀਤੀ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ ਤੇ ਸਟਾਫ਼ ਮੈਂਬਰ ਰਵਿੰਦਰਪਾਲ ਸਿੰਘ, ਅਮਿਤ ਕੁਮਾਰ, ਗੁਰਸਿਮਰਨ ਸਿੰਘ, ਚੇਤਨ ਕੁਮਾਰ, ਮਨਦੀਪ ਕੌਰ, ਸਤਿੰਦਰਜੀਤ ਕੌਰ, ਮੋਨਿਕਾ ਆਦਿ ਹਾਜ਼ਰ ਸਨ।