ਆਖਿਰ ਮਸੀਹੀ ਭਾਈਚਾਰੇ ਨੂੰ ਮਿਲਿਆ ਕਬਰਿਸਤਾਨ ਦਾ ਸਥਾਨ : ਸਰਬਜੀਤ ਰਾਜ
25 ਸਾਲ ਦੇ ਸੰਘਰਸ਼ ਤੋਂ ਬਾਅਦ ਮਸੀਹੀ ਭਾਈਚਾਰੇ ਨੂੰ ਮਿਲਿਆ ਕਬਰਿਸਤਾਨ ਦਾ ਸਥਾਨ : ਸਰਬਜੀਤ ਰਾਜ
Publish Date: Tue, 05 May 2026 09:57 PM (IST)
Updated Date: Tue, 05 May 2026 09:59 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਈ ਸਰਕਾਰਾਂ ਆਈਆਂ ਤੇ ਕਈ ਚਲੀਆਂ ਗਈਆਂ ਪਰ ਕਿਸੇ ਨੇ ਵੀ ਮਸੀਹੀ ਭਾਈਚਾਰੇ ਦੀ ਮੁਸ਼ਕਿਲ ਨੂੰ ਨਹੀਂ ਸਮਝਿਆ। ਕਈ ਵਾਰ ਤਾਂ ਮ੍ਰਿਤਿਕ ਦੇਹਾ ਦੀਆਂ ਬੇਅਦਬੀਆਂ ਹੋਈ, ਇਸ ਦੌਰਾਨ ਮਸੀਹੀ ਭਾਈਚਾਰਾ ਬਹੁਤ ਵਾਰ ਸੜਕਾਂ ਉਤੇ ਉਤਰਿਆ, ਸੰਘਰਸ਼ ਕੀਤਾ, ਕਈ ਡਿਪਟੀ ਕਮਿਸ਼ਨਰ ਆਏ ਤੇ ਗਏ। ਬਹੁਤ ਵਾਰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਇਕ ਗੱਲ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਸੰਸਥਾਪਕ ਸਰਬਜੀਤ ਰਾਜ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ 25 ਸਾਲ ਤੱਕ ਹਰ ਰਾਜਨੀਤਿਕ ਪਾਰਟੀ ਨੇ ਸਿਰਫ ਤੇ ਸਿਰਫ ਮਸੀਹੀ ਸਮਾਜ ਨੂੰ ਵੋਟਾਂ ਲੈਣ ਲਈ ਹੀ ਇਸਤੇਮਾਲ ਕੀਤਾ ਪਰ ਕਦੇ ਕਿਸੇ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਸਵ. ਪਾਸਟਰ ਮੁਨਸ਼ੀ ਮਸੀਹੀ ਦੀਆਂ ਜੁੱਤੀਆਂ ਤੱਕ ਘਸ ਗਈਆਂ ਪਰ ਉਨ੍ਹਾਂ ਦੀ ਵੀ ਕੋਈ ਪੇਸ਼ ਨਾ ਚੱਲੀ। ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਨੇ ਵੀ ਕੋਈ ਪਹਿਲਕਦਮੀ ਨਹੀਂ ਕੀਤੀ। ਇਸ ਦੌਰਾਨ ਸਰਬਜੀਤ ਰਾਜ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਸਾਬਕਾ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਦੀ ਪਹਿਲਕਦਮੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਸੀਹੀ ਭਾਈਚਾਰੇ ਦੇ ਬੁਨਿਆਦੀ ਹੱਕ ਨੂੰ ਸਮਝ ਕੇ ਕਬਰਿਸਤਾਨ ਦੀ ਜਗ੍ਹਾ ਮੁੱਹਈਆ ਕਾਰਵਾਈ।