ਐਡਵੋਕੇਟ ਕੁਲਦੀਪ ਭੱਟੀ ਨੇ ਕਰਵਾਈ ਕੈਂਪ ਦੀ ਸ਼ੁਰੂਆਤ
ਐਡਵੋਕੇਟ ਕੁਲਦੀਪ ਭੱਟੀ ਨੇ ਸ਼ਮਾ ਰੌਸ਼ਨ ਕਰਕੇ ਕਰਵਾਈ ਕੈਂਪ ਦੀ ਸ਼ੁਰੂਆਤ
Publish Date: Mon, 27 Apr 2026 07:45 PM (IST)
Updated Date: Mon, 27 Apr 2026 07:49 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡਾ. ਬੀਆਰ ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਤੇ ਲੇਟ ਲਖਵੀਰ ਝੱਲੀ ਦੀ ਯਾਦ ਨੂੰ ਸਮਰਪਿਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਪਿੰਡ ਗੰਢਵਾ ਵਿਖੇ ਲਗਾਇਆ ਗਿਆ, ਜਿਸ ਵਿਚ ਸਥਾਨਕ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਤੇ ਖੂਨਦਾਨ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਕੈਂਪ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪਹੁੰਚੇ ਐਡਵੋਕੇਟ ਕੁਲਦੀਪ ਭੱਟੀ ਨੇ ਕਰਵਾਈ। ਉਨ੍ਹਾਂ ਸ਼ਮਾ ਰੌਸ਼ਨ ਕਰਨ ਉਪਰੰਤ ਲੇਟ ਲਖਵੀਰ ਝੱਲੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਕਿਹਾ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਬਲੱਡ ਸੈਂਟਰ ਓਰਥੋ ਹਸਪਤਾਲ ਦੇ ਟੀਮ ਮੈਂਬਰਾਂ ਅਮਨਦੀਪ, ਨਰੇਸ਼, ਸਨੀ ਤੇ ਪ੍ਰਕਾਸ਼ ਦੇ ਸਹਿਯੋਗ ਸਦਕਾ ਕੈਂਪ ਦੌਰਾਨ 40 ਯੁਨਿਟ ਖੂਨ ਇਕੱਤਰ ਕੀਤਾ ਗਿਆ। ਸਰਪੰਚ ਮਨਜੀਤ ਮਾਨ ਅਤੇ ਰਾਜਰਾਣੀ ਪੰਚ ਨੇ ਵੀ ਆਪਣਾ ਖੂਨਦਾਨ ਕਰਕੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਨੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਭੇਟ ਕੀਤੇ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਦੌਰਾਨ ਨਿਊ ਲਾਈਫ ਲਾਈਨ ਡਾਇਗਨੋਸਟਿਕ ਲੈਬ ਅਰਬਨ ਅਸਟੇਟ ਫਗਵਾੜਾ ਦੇ ਡਾ. ਸੰਦੀਪ ਕੁਮਾਰ ਦੀ ਅਗਵਾਈ ਹੇਠ ਇੰਦਰਜੀਤ ਭਾਟੀਆ, ਰਾਹੁਲ, ਮਨਦੀਪ ਕੁਮਾਰ ਤੇ ਬਲਜੀਤ ਕੌਰ ਦੀ ਸਹਾਇਤਾ ਨਾਲ ਲੋੜਵੰਦਾਂ ਦੇ ਸ਼ੂਗਰ ਤੇ ਯੂਰਿਕ ਏਸਿਡ ਦੇ ਫਰੀ ਚੈਕਅਪ ਕੀਤੇ ਗਏ। ਇਸ ਮੌਕੇ ਦਰਸ਼ਨਾ ਪੰਚ, ਹਰਵਿੰਦਰ ਕੁਮਾਰ ਪੰਚ, ਰਾਣੀ ਪੰਚ, ਤੀਰਥ ਕੌਰ ਪੰਚ, ਹਰਜੀਤ ਸਿੰਘ ਪੰਚ, ਇਕਬਾਲ ਸਿੰਘ ਪੰਚ ਤੋਂ ਇਲਾਵਾ ਖੇਮਰਾਜ, ਝਲਮਲ ਰਾਮ, ਮਨਜਿੰਦਰ ਕੁਮਾਰ, ਜਸਮੀਤ ਬੱਧਣ, ਰੋਹਿਤ ਮੱਲ੍ਹੀ, ਕੁਲਜੀਤ ਕੁਮਾਰ, ਡਾ. ਪਰਮਜੀਤ ਸਿੰਘ, ਰਾਜਵਿੰਦਰ ਕੁਮਾਰ, ਸਤੀਸ਼ ਕੁਮਾਰ, ਪਰਮਜੀਤ ਪੰਮਾ ਤੇ ਜਸ ਝੱਲੀ ਆਦਿ ਹਾਜ਼ਰ ਸਨ।