ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਵੱਲੋਂ ਵਿਸ਼ੇਸ਼ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਵੱਲੋਂ ਵਿਸ਼ੇਸ਼ ਮੀਟਿੰਗ ਬੁਲਾਈ ਗਈ
Publish Date: Mon, 27 Apr 2026 10:05 PM (IST)
Updated Date: Mon, 27 Apr 2026 10:07 PM (IST)

ਜਥੇਬੰਦੀ ’ਚ ਅਨੁਸ਼ਾਸਨ ਰੱਖਣਾ ਬਹੁਤ ਜਰੂਰੀ : ਭਿੰਦਾ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਜਥੇਬੰਦੀ ਵਿਚ ਅਨੁਸ਼ਾਸਨ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਪਾਰਟੀ ਵਿਚ ਅਨੁਸ਼ਾਸਨ ਨਹੀਂ ਰੱਖਿਆ ਜਾਂਦਾ ਉਹ ਪਾਰਟੀ ਜ਼ਿਆਦਾ ਦੇਰ ਨਹੀਂ ਰਹਿ ਸਕਦੀ। ਇਸ ਲਈ ਹਰੇਕ ਵਿਅਕਤੀ ਚਾਹੇ ਕੋਈ ਵੀ ਅਹੁਦਾ ਹੋਵੇ ਜਥੇਬੰਦੀ ਵਿਚ ਅਨੁਸ਼ਾਸਨ ਰੱਖਣਾ ਸਾਰਿਆਂ ਲਈ ਬਹੁਤ ਜ਼ਰੂਰੀ ਤੇ ਲਾਜ਼ਮੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਬੁਲਾਈ ਵਿਸ਼ੇਸ਼ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਨੇ ਕੀਤਾ। ਏਕਤਾ ਰੱਖਣੀ ਜਥੇਬੰਦੀ ਦਾ ਪਹਿਲਾ ਅਸੂਲ ਹੈ। ਜੇਕਰ ਅਸੀ ਏਕਤਾ ਨਹੀਂ ਰੱਖਾਂਗੇ ਤਾਂ ਕਾਮਯਾਬੀ ਹਾਸਲ ਨਹੀਂ ਕਰ ਸਕਦੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਭ ਤੋਂ ਪੁਰਾਣੀ ਅਤੇ ਵੱਡੀ ਜਥੇਬੰਦੀ ਹੈ, ਇਹ ਤਾਂ ਹੀ ਸੰਭਵ ਹੋਇਆ ਹੈ ਕਿ ਜਥੇਬੰਦੀ ਵਿਚ ਏਕਤਾ ਬਹੁਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਨੇ ਕੀਤਾ। ਪਾਰਟੀ ਹਾਈਕਮਾਂਡ ਦੇ ਕਹਿਣ ਅਨੁਸਾਰ ਮੀਟਿੰਗ ਵਿਚ ਹਾਜ਼ਰ ਸਾਰੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਸੁਖਜਿੰਦਰ ਸਿੰਘ ਪੰਡੋਰੀ, ਮੁਖਤਿਆਰ ਸਿੰਘ ਸੋਨੀ, ਗੁਰਸੇਵਕ ਸਿੰਘ ਲਿੱਟਾ, ਅਮਨਦੀਪ ਸਿੰਘ ਬਾਜਵਾ, ਨਿੱਕਾ ਮੰਡ ਪੰਡੋਰੀ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਨਾਲ ਜਥੇਬੰਦੀ ਦਾ ਅੱਜ ਤੋਂ ਕੋਈ ਲੈਣ ਦੇਣ ਨਹੀਂ ਹੈ। ਅੱਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਿਚ ਇਨ੍ਹਾਂ ਦੀ ਸ਼ਮੂਲੀਅਤ ਬੰਦ ਕਰ ਦਿੱਤੀ ਗਈ ਹੈ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿਚ ਸਤਵਿੰਦਰ ਸਿੰਘ ਬੋਪਾਰਾਏ ਨੂੰ ਬੋਪਾਰਾਏ ਦਾ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਭਗਵਾਨਪੁਰ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਜਨਰਲ ਸਕੱਤਰ, ਜਗਜੀਤ ਸਿੰਘ ਮੀਤ ਪ੍ਰਧਾਨ, ਅਮਰੀਕ ਸਿੰਘ ਰਾਏ ਮੀਤ ਪ੍ਰਧਾਨ, ਗੁਰਨਾਮ ਸਿੰਘ ਪੰਡੋਰੀ ਮੀਤ ਪ੍ਰਧਾਨ, ਹਰਭਜਨ ਸਿੰਘ ਗੁਰਾਇਆ, ਬਲਵੀਰ ਸਿੰਘ ਜੇਈ ਦੋਵੇਂ ਜ਼ਿਲ੍ਹਾ ਕੈਸ਼ੀਅਰ, ਨੰਬਰਦਾਰ ਸੁਖਬੀਰ ਸਿੰਘ ਮੁਬਾਰਕਪੁਰ, ਸੁਰਜੀਤ ਸਿੰਘ ਘੁੰਮਣ, ਮਨਰਜੀਤ ਸਿੰਘ ਕੁਲਬੀਰ ਸਿੰਘ, ਮਾਨ ਸਿੰਘ, ਅੰਮ੍ਰਿਤਪਾਲ ਸਿੰਘ ਬੱਲ, ਸੂਬੇਦਾਰ ਮਨਜੀਤ ਸਿੰਘ, ਜਗੀਰ ਸਿੰਘ, ਦੀਦਾਰ ਸਿੰਘ, ਗੁਰਬਚਨ ਸਿੰਘ, ਸੇਵਾ ਸਿੰਘ ਪੰਡੋਰੀ ਰਾਜਪੂਤਾਂ, ਹਰਜੋਤ ਸਿੰਘ ਮੱਲੀ, ਹਰਦੀਪ ਸਿੰਘ, ਗੁਰਜੀਤ ਸਿੰਘ, ਮਨਜੋਤ ਸਿੰਘ, ਗੋਪੀ ਰਾਏਪੁਰ, ਰਜਿੰਦਰ ਸਿੰਘ, ਸੁਲੱਖਣ ਸਿੰਘ, ਸੁਖਵਿੰਦਰ ਸਿੰਘ, ਸਤਵੀਰ ਸਿੰਘ, ਕੈਪਟਨ ਸੁਰਜੀਤ ਸਿੰਘ, ਟੀਟਾ ਸਿੰਘ ਆਦਿ ਹਾਜ਼ਰ ਸਨ।