ਤੇਜ਼ ਹਨੇਰੀ ਤੇ ਮੀਂਹ- ਝੱਖੜ ਕਾਰਨ ਫਗਵਾੜਾ 'ਚ ਵੱਡਾ ਹਾਦਸਾ ਹੋਣੋਂ ਟਲਿਆ, ਮਕਾਨ ਉੱਪਰ ਡਿੱਗਿਆ ਦਰੱਖਤ; ਵਾਲ-ਵਾਲ ਬਚਿਆ ਪਰਿਵਾਰ
ਕਿਉਂਕਿ ਸਾਰੇ ਪਰਿਵਾਰਕ ਮੈਂਬਰ ਉਸ ਸਮੇਂ ਘਰ ਹੀ ਸਨ। ਉਹਨਾਂ ਹੋਰ ਕਿਹਾ ਕਿ ਜਿਸ ਰੇਲਵੇ ਸਟੇਸ਼ਨ ਵਾਲੀ ਬੈਕ ਸਾਈਡ ਤੇ ਸਾਡਾ ਮਕਾਨ ਹੈ ,ਉਸ ਸੜਕ 'ਤੇ ਹੋਰ ਵੀ ਬਹੁਤ ਸਾਰੇ ਪੁਰਾਣੇ ਦਰੱਖਤ ਲੱਗੇ ਹੋਏ ਹਨ ਅਤੇ ਬਹੁਤ ਸਾਰੇ ਦਰੱਖਤ ਉੱਚੇ ਲੰਬੇ ਹੋਣ ਕਾਰਨ ਇੱਕ ਸਾਈਡ ਨੂੰ ਲਿਫੇ ਹੋਏ ਹਨ। ਜਿਸ ਕਾਰਨ ਇੱਥੋਂ ਕਿਸੇ ਵੀ ਟਾਈਮ ਹੋਰ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
Publish Date: Fri, 12 Jun 2026 10:52 AM (IST)
Updated Date: Fri, 12 Jun 2026 10:54 AM (IST)

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਬੀਤੇ ਦਿਨ ਦੇਰ ਰਾਤ ਅਚਾਨਕ ਹੀ ਆਈ ਤੇਜ਼ ਹਨੇਰੀ ਤੇ ਮੀਂਹ- ਝੱਖੜ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲੀ ,ਉੱਥੇ ਆਈ ਤੇਜ਼ ਹਨੇਰੀ ਝੱਖੜ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਵੀ ਹੋਇਆ। ਇਸੇ ਤਰ੍ਹਾਂ ਫਗਵਾੜਾ ਲਾਗਲੇ ਪਿੰਡ ਚਹੇੜੂ ਦੇ ਇੱਕ ਮਕਾਨ ਦੀ ਛੱਤ ਉੱਪਰ ਤੇਜ਼ ਹਨੇਰੀ ਕਾਰਨ ਇੱਕ ਭਾਰੀ ਦਰੱਖਤ ਡਿੱਗ ਪਿਆ। ਚਹੇੜੂ ਪਿੰਡ ਦੇ ਰਹਿਣ ਵਾਲੇ ਮਕਾਨ ਮਾਲਿਕ ਲੰਬੜਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਸਾਡਾ ਘਰ ਚਹੇੜੂ ਰੇਲਵੇ ਸਟੇਸ਼ਨ ਦੀ ਪਿਛਲੀ ਸੜਕ ਤੇ ਦੇਰ ਸ਼ਾਮ ਅਚਾਨਕ ਜਦੋਂ ਤੇਜ ਹਨੇਰੀ ਅਤੇ ਬਾਰਿਸ਼ ਆਈ ਤਾਂ ਸੜਕ ਤੋਂ ਇੱਕ ਉੱਚਾ ਲੰਬਾ ਦਰੱਖਤ ਟੁੱਟ ਕੇ ਸਾਡੇ ਮਕਾਨ ਉਪਰ ਆ ਡਿੱਗਾ ,ਜਿਸ ਨਾਲ ਹੇਠਾਂ ਖੇਡਦੇ ਬੱਚੇ ਅਤੇ ਅਸੀਂ ਵਾਲ ਵਾਲ ਬਚੇ। ਕਿਉਂਕਿ ਸਾਰੇ ਪਰਿਵਾਰਕ ਮੈਂਬਰ ਉਸ ਸਮੇਂ ਘਰ ਹੀ ਸਨ। ਉਹਨਾਂ ਹੋਰ ਕਿਹਾ ਕਿ ਜਿਸ ਰੇਲਵੇ ਸਟੇਸ਼ਨ ਵਾਲੀ ਬੈਕ ਸਾਈਡ ਤੇ ਸਾਡਾ ਮਕਾਨ ਹੈ ,ਉਸ ਸੜਕ 'ਤੇ ਹੋਰ ਵੀ ਬਹੁਤ ਸਾਰੇ ਪੁਰਾਣੇ ਦਰੱਖਤ ਲੱਗੇ ਹੋਏ ਹਨ ਅਤੇ ਬਹੁਤ ਸਾਰੇ ਦਰੱਖਤ ਉੱਚੇ ਲੰਬੇ ਹੋਣ ਕਾਰਨ ਇੱਕ ਸਾਈਡ ਨੂੰ ਲਿਫੇ ਹੋਏ ਹਨ। ਜਿਸ ਕਾਰਨ ਇੱਥੋਂ ਕਿਸੇ ਵੀ ਟਾਈਮ ਹੋਰ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਇਹ ਸਮੱਸਿਆ ਪਹਿਲਾਂ ਵੀ ਐਸਡੀਐਮ ਸਾਹਿਬ ਅਤੇ ਸੰਬੰਧਿਤ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਇੱਕ ਸਾਈਡ ਵੱਲ ਲਿਫੇ ਹੋਏ ਇਹ ਉੱਚੇ ਲੰਬੇ ਦਰੱਖਤ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਅਤੇ ਆਉਂਦੇ-ਜਾਂਦੇ ਵਾਹਨ ਚਾਲਕ ਅਤੇ ਰਾਹਗੀਰ ਵੀ ਇਨ੍ਹਾਂ ਦਰੱਖਤਾਂ ਦੀ ਲਪੇਟ ਵਿੱਚ ਆ ਸਕਦੇ ਹਨ।