‘ਸਾਡੇ ਦੇਸ਼ ’ਤੇ ਬਣੀ ਹੈ ਭੀੜ ਭਾਰੀ, ਸੁੱਤੇ ਸ਼ੇਰਾਂ ਨੂੰ ਆਣ ਜਗਾ ਦਾਤੀ’
ਮੰਦਰ ਦੀ ਮੇਨ ਸਟੇਜ ’ਤੇ ਹੋਵੇਗਾ ਵਿਸ਼ਾਲ ਕਵੀ ਦਰਬਾਰ : ਕੰਵਰ ਇਕਬਾਲ ਸਿੰਘ
Publish Date: Sun, 10 May 2026 10:11 PM (IST)
Updated Date: Sun, 10 May 2026 10:12 PM (IST)

ਬੁੱਧਵਾਰ ਨੂੰ ਮੰਦਿਰ ’ਚ ਹੋਵੇਗਾ ਵਿਸ਼ਾਲ ਕਵੀ ਦਰਬਾਰ : ਕੰਵਰ ਇਕਬਾਲ ਸਿੰਘ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ 79ਵੇਂ ਸਲਾਨਾ ਮੇਲੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਕ ਵਿਸ਼ਾਲ ਕਵੀ-ਦਰਬਾਰ ਮਿਤੀ 13 ਮਈ ਦਿਨ ਬੁੱਧਵਾਰ ਨੂੰ ਸਵੇਰੇ ਠੀਕ 8 ਵਜੇ ਤੋਂ 10 ਵਜੇ ਤੱਕ ਮੰਦਿਰ ਦੀ ਮੁੱਖ ਸਟੇਜ ’ਤੇ ਕਰਵਾਇਆ ਜਾਵੇਗਾ। ਮੰਦਿਰ ਕਮੇਟੀ ਦੇ ਅਹੁਦੇਦਾਰਾਂ ਵਿਚ ਸ਼ਾਮਲ ਪ੍ਰਧਾਨ ਪਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਉੱਪ ਚੇਅਰਮੈਨ ਭੁਪਿੰਦਰ ਅਨੰਦ, ਜਨਰਲ ਸੈਕਟਰੀ ਬਿੰਨੀ ਆਨੰਦ ਤੇ ਨੌਜਵਾਨ ਆਗੂ ਰਾਹੁਲ ਆਨੰਦ ਜਿਹੇ ਮੈਂਬਰਾਂ ਸਮੇਤ ਸਮੁਚੇ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਫੈਸਲੇ ਅਨੁਸਾਰ ਕੌਮਾਂਤਰੀ ਕਵੀ ਕੰਵਰ ਇਕਬਾਲ ਸਿੰਘ ਜੀ (ਚੇਅਰਮੈਨ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ, ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਕਪੂਰਥਲਾ) ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਵੀ-ਦਰਬਾਰ ਦਾ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੇਲੇ ਵਿਚ ਹਿੰਦੋਸਤਾਨ ਦੇ ਨਾਮਵਰ ਕਵੀ ਸਮੇਂ-ਸਮੇਂ ਕਰਵਾਏ ਜਾਂਦੇ ਰਹੇ ਕਵੀ ਦਰਬਾਰਾਂ ਵਿਚ ਹਾਜ਼ਰੀ ਲਗਵਾਉਂਦੇ ਰਹੇ ਹਨ। ਉਸੇ ਹੀ ਲੜੀ ਤਹਿਤ ਕਪੂਰਥਲਾ ਸ਼ਹਿਰ ਦੇ ਵਸਨੀਕ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਜੋ ਕਿ ਲਗਾਤਾਰ ਪਿਛਲੇ 20 ਸਾਲਾਂ ਤੋਂ ਇਸ ਮੇਲੇ ਦਾ ਸੰਚਾਲਨ ਕਰਦੇ ਆ ਰਹੇ ਹਨ। ‘ਸਾਡੇ ਦੇਸ਼ ’ਤੇ ਬਣੀ ਹੈ ਭੀੜ ਭਾਰੀ, ਸੁੱਤੇ ਸ਼ੇਰਾਂ ਨੂੰ ਆਣ ਜਗਾ ਦਾਤੀ’ ਮੇਲਾ ਕਮੇਟੀ ਵੱਲੋਂ ਦਿੱਤੇ ਗਏ ਉਕਤ ਤਰਹ ਮਿਸਰੇ ਅਨੁਸਾਰ ਇਸ ਵਾਰ ਪੰਜਾਬ ਦੇ ਨਾਮਵਰ 11 ਕਵੀਆਂ ਵਿਚ ਸ਼ਾਮਲ ਸ਼ਾਇਰ ਕੰਵਰ ਇਕਬਾਲ ਸਿੰਘ, ਲਾਲੀ ਕਰਤਾਰਪੁਰੀ, ਲੱਕੀ ਮੱਲੀਆਂ ਵਾਲਾ, ਸੁਰਜੀਤ ਸਾਜਨ, ਦੀਸ਼ ਦਬੁਰਜੀ, ਆਸ਼ੂ ਕੁਮਰਾ, ਮੁਖ਼ਤਾਰ ਸਹੋਤਾ, ਗੁਰਦੀਪ ਗਿੱਲ, ਤੇਜਬੀਰ ਸਿੰਘ, ਰਜਨੀ ਵਾਲੀਆ ਤੇ ਅਮਨ ਗਾਂਧੀ ਆਦਿ ਕਵੀ ਆਪੋ-ਆਪਣੀ ਸ਼ਾਇਰੀ ਨਾਲ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰਨਗੇ। ਇਥੇ ਵਿਸ਼ੇਸ਼ ਤੌਰ ’ਤੇ ਇਹ ਵੀ ਵਰਨਣਯੋਗ ਹੈ ਕਿ ਪੀਪੀਸੀ ਲਾਈਵ ਚੈਨਲ ਰਾਹੀਂ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਦੇਸ਼-ਵਿਦੇਸ਼ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੇਖ ਸਕਣਗੀਆਂ।