ਪ੍ਰੇਮ ਲਾਲ ਦੀ ਰਿਟਾਇਰਮੈਂਟ ਮੌਕੇ ਸਨਮਾਨ ਸਮਾਰੋਹ ਕਰਵਾਇਆ
ਪ੍ਰੇਮ ਲਾਲ ਦੀ ਰਿਟਾਇਰਮੈਂਟ ਮੌਕੇ ਸਨਮਾਨ ਸਮਾਰੋਹ ਦਾ ਆਯੋਜਨ
Publish Date: Sat, 02 May 2026 08:47 PM (IST)
Updated Date: Sat, 02 May 2026 08:50 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਸੁਧਾਰ ਟਰੱਸਟ ਕਪੂਰਥਲਾ ਦਫਤਰ ਵਿਖੇ ਲੰਬੇ ਸਮੇਂ ਤੋਂ ਤਾਇਨਾਤ ਪ੍ਰੇਮ ਲਾਲ ਵੱਲੋ 40 ਸਾਲਾਂ ਦੀ ਬੇਦਾਗ ਸਰਕਾਰੀ ਸੇਵਾ ਪੂਰੀ ਕਰਨ ਉਪਰੰਤ ਰਿਟਾਇਰਮੈਂਟ ਮੌਕੇ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਅਧਿਕਾਰੀਆਂ ਤੇ ਸਟਾਫ ਮੈਂਬਰਾਂ ਵੱਲੋਂ ਉਨ੍ਹਾਂ ਦੀ ਲੰਬੀ ਤੇ ਇਮਾਨਦਾਰ ਸੇਵਾ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਸਮਾਰੋਹ ਦੌਰਾਨ ਵੱਖ-ਵੱਖ ਅਧਿਕਾਰੀਆਂ ਨੇ ਪ੍ਰੇਮ ਲਾਲ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਹਮੇਸ਼ਾ ਇਮਾਨਦਾਰੀ, ਲਗਨ ਤੇ ਜ਼ਿੰਮੇਵਾਰੀ ਨਾਲ ਨਿਭਾਇਆ। ਉਨ੍ਹਾਂ ਨੇ ਕਦੇ ਵੀ ਆਪਣੇ ਫਰਜ਼ ਤੋਂ ਮੂੰਹ ਨਹੀਂ ਮੋੜਿਆ ਤੇ ਹਰੇਕ ਕੰਮ ਨੂੰ ਪੂਰੀ ਨਿਸ਼ਠਾ ਨਾਲ ਅੰਜਾਮ ਦਿੱਤਾ। ਉਨ੍ਹਾਂ ਦੀ ਕਾਰਗੁਜ਼ਾਰੀ ਹੋਰ ਕਰਮਚਾਰੀਆਂ ਲਈ ਪ੍ਰੇਰਣਾ ਦਾ ਸਰੋਤ ਰਹੀ ਹੈ। ਪ੍ਰੇਮ ਲਾਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ 40 ਸਾਲਾਂ ਦੀ ਯਾਤਰਾ ਉਨ੍ਹਾਂ ਲਈ ਯਾਦਗਾਰ ਰਹੀ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਉਹ ਆਪਣੀ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨਿਭਾ ਸਕਿਆ। ਇਸ ਮੌਕੇ ਸਟਾਫ ਤੇ ਦਿ ਕਲਾਸ ਫੋਰ ਜਥੇਬੰਦੀ ਵੱਲੋਂ ਪ੍ਰੇਮ ਲਾਲ ਨੂੰ ਯਾਦਗਾਰੀ ਤੋਹਫੇ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਮਾਰੋਹ ਦੇ ਅੰਤ ਵਿਚ ਸਾਰੇ ਹਾਜ਼ਰੀਨ ਨੇ ਉਨ੍ਹਾਂ ਦੀ ਸਿਹਤਮੰਦ ਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਚੇਅਰਮੈਨ ਸੱਜਣ ਸਿੰਘ ਚੀਮਾ, ਕੁਲਜੀਤ ਕੌਰ, ਸਚਿਨ ਕੁਮਾਰ, ਕਿਸ਼ੋਰੀ ਲਾਲ, ਪਵਨ ਕੁਮਾਰ, ਸੁਮਨਦੀਪ, ਜਸਵਿੰਦਰ ਪਾਲ ਉਗੀ, ਕਰਨਵੀਰ ਦਿਕਸ਼ੀਤ, ਰਾਮ ਹਜ਼ਾਰੀ ਲਾਲ, ਹਨੀ ਪਵਾਰ, ਸਾਹਨੀ ਪਵਾਰ, ਗੁਰਮੀਤ ਲਾਲ ਬਿੱਟੂ, ਪਲਵਿੰਦਰ ਪਾਲ, ਜਸਵਿੰਦਰ, ਗੁਰਮੇਜ ਸਿੰਘ, ਇੰਦਰਪਾਲ ਪਾਲਾ, ਕਿਰਨ ਬਾਲਾ, ਰਾਜਨ ਚੰਬਰ, ਪੂਰਨ ਚੰਦ, ਰਜਿੰਦਰ ਕੌਰ, ਗਿਆਨ ਦੇਵੀ ਤੇ ਹੋਰ ਹਾਜ਼ਰ ਸਨ।