ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ, ਮਾਮਲਾ ਦਰਜ
ਘਰ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਤੇ ਅਣਪਛਾਤੇ ਤੇ ਮਾਮਲਾ ਦਰਜ
Publish Date: Sat, 09 May 2026 09:23 PM (IST)
Updated Date: Sat, 09 May 2026 09:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰੀ ਕਰਨ ਵਾਲੇ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸੰਜੇ ਕੁਮਾਰ ਪੁੱਤਰ ਸ਼੍ਰੀ ਰਾਮ ਜੀ ਦਾਸ ਵਾਸੀ ਜੰਡੂਕਾ ਬਿਲਾਸਪੁਰ ਹਾਲ ਵਾਸੀ ਗੁਰੂ ਹਰਗੋਬਿੰਦ ਨਗਰ ਫਗਵਾੜਾ ਨੇ ਦੱਸਿਆ ਕਿ 28 ਅਪ੍ਰੈਲ ਨੂੰ ਆਪਣੇ ਕੰਮ ਨਿਪਟਾ ਕੇ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ ਘਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਆਇਆ ਤੇ ਘਰ ਦੇ ਬਾਹਰ ਆਪਣਾ ਮੋਟਰ ਸਾਇਕਲ ਲਗਾ ਦਿਤਾ। ਰਾਤ ਕਾਫੀ ਹਨੇਰੀ ਚੱਲਣ ਲੱਗ ਪਈ ਤੇ ਜਦੋਂ ਉੱਠ ਕੇ ਬਾਹਰ ਦੇਖਿਆ ਤਾਂ ਉਸਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਅਣਪਛਾਤਿਆਂ ’ਤੇ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ।