ਨੈਸ਼ਨਲ ਲੋਕ ਅਦਾਲਤ ’ਚ 7788 ਕੇਸਾਂ ਦਾ ਨਿਪਟਾਰਾ
ਨੈਸ਼ਨਲ ਲੋਕ ਅਦਾਲਤ ਰਾਹੀਂ ਕਪੂਰਥਲਾ ਵਿੱਚ 7788 ਕੇਸਾਂ ਦਾ ਨਿਪਟਾਰਾ
Publish Date: Sat, 13 Dec 2025 06:57 PM (IST)
Updated Date: Sat, 13 Dec 2025 06:57 PM (IST)

--23,66,12,387 ਰੁਪਏ ਦੇ ਪਾਸ ਕੀਤੇ ਗਏ ਐਵਾਰਡ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਮਾਣਯੋਗ ਹਰਪਾਲ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਰਹਿਨੁਮਾਈ ਹੇਠ ਅੱਜ 13-12-2025 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 7, ਸਬ-ਡਿਵੀਜ਼ਨ ਫਗਵਾੜਾ ਵਿਖੇ 3, ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਅਤੇ ਸਬ-ਡਿਵੀਜ਼ਨ ਭੁਲੱਥ ਵਿਖੇ 1 ਅਤੇ ਰੈਵੀਨਿਊ ਦੇ 3 ਬੈਂਚ ਗਠਿਤ ਕੀਤੇ ਗਏ। ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿਚ ਕ੍ਰਿਮੀਨਲ ਕੰਪਾਊਂਡਏਬਲ, ਧਾਰਾ 138 ਐੱਨਆਈ ਐਕਟ, ਬੈਂਕ ਰਿਕਵਰੀ ਕੇਸ, ਐੱਮਏਸੀਟੀ ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸਬੰਧੀ ਮਾਮਲੇ, ਵਿਵਹਾਰਕ ਮਾਮਲੇ, ਲੋਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵੇਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮਾਸ ਵਗੈਰਾ ਦੇ ਲੰਬਿਤ ਅਤੇ ਪ੍ਰੀ-ਲਿਟੀਗੇਟਿਵ ਕੇਸ ਸ਼ਾਮਿਲ ਕੀਤੇ ਗਏ। ਨੈਸ਼ਨਲ ਲੋਕ ਅਦਾਲਤ ਮੌਕੇ ਹਾਜ਼ਰ ਲੋਕਾਂ ਵਿਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਦਾ ਬੜਾ ਉਤਸ਼ਾਹ ਸੀ। ਨੈਸ਼ਨਲ ਲੋਕ ਅਦਾਲਤ ਵਿਚ ਜੂਡੀਸ਼ੀਅਲ ਅਤੇ ਰੈਵਨਿਊ ਅਦਾਲਤਾਂ ਵੱਲੋਂ ਲੱਗਭਗ 8494 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿਚੋਂ 7788 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਪਗ 23,66,12,387 ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ। ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ੍ਰੀਮਤੀ ਰਸ਼ਮੀ ਸ਼ਰਮਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਗੁਰਮੀਤ ਟਿਵਾਨਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ੍ਰੀਮਤੀ ਰਾਣਾ ਕੰਵਰਦੀਪ ਕੌਰ ਚਾਹਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਕਪੂਰਥਲਾ, ਸ੍ਰੀਮਤੀ ਨਵਜੀਤ ਪਾਲ ਕੌਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਕਪੂਰਥਲਾ, ਕਰਨਬੀਰ ਸਿੰਘ ਬਤਰਾ ਸਿਵਲ ਜੱਜ (ਜੂਡੀ) ਕਪੂਰਥਲਾ, ਸੁਰੇਸ਼ ਕੁਮਾਰ ਸਿਵਲ ਜੱਜ (ਜੂਡੀ) ਕਪੂਰਥਲਾ ਅਤੇ ਮੁਕੇਸ਼ ਬਾਂਸਲ ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਕਪੂਰਥਲਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿਚ ਐੱਸਐੱਸ ਮੱਲ੍ਹੀ, ਅਜੈ ਕੁਮਾਰ, ਹਮੀਸ਼ ਕੁਮਾਰ, ਸ੍ਰੀਮਤੀ ਦੀਪਤੀ ਮਰਵਾਹਾ, ਮਿਸ ਪਰਮਜੀਤ ਕੌਰ ਕਾਹਲੋਂ, ਪੀਐੱਸ ਘੁੰਮਣ, ਸ੍ਰੀਮਤੀ ਜਸਲੀਨ ਕੌਰ ਵਿਰਕ, ਸੁਰਿੰਦਰ ਕੁਮਾਰ ਸ਼ਰਮਾ, ਹਰਮਨਦੀਪ ਸਿੰਘ ਸ਼ਾਹੀ, ਮੁਨੀਸ਼ ਲੂਥਰਾ ਐਡਵੋਕੇਟ, ਡਾ. ਉਪਾਸਨਾ ਵਰਮਾ ਅਤੇ ਪਰਮਜੀਤ ਸਿੰਘ ਸਹੋਤਾ ਮੈਂਬਰ ਸਥਾਈ ਲੋਕ ਅਦਾਲਤ, ਡਾ ਰਣਵੀਰ ਕੌਸ਼ਲ ਅਤੇ ਅਨਿਲ ਕੁਮਾਰ ਸੋਸ਼ਲ ਵਰਕਰ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ। ਮਾਣਯੋਗ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਮਿਤੀ 14 ਮਾਰਚ 2026 ਨੂੰ ਕੀਤਾ ਜਾਵੇਗਾ। ਬਾਕਸ ਲੋਕ ਅਦਾਲਤ ਵਿਚ ਕੇਸ ਨਿਪਟਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। ਨੈਸ਼ਨਲ ਲੋਕ ਅਦਾਲਤ ਦੌਰਾਨ ਨਿਪਟਾਏ ਜਾਂਦੇ ਦੀਵਾਨੀ ਕੇਸਾਂ ਵਿਚ ਲੱਗੀ ਕੋਰਟ ਫੀਸ ਵੀ ਸਬੰਧਤ ਧਿਰ ਨੂੰ ਵਾਪਸ ਕੀਤੀ ਜਾਂਦੀ ਹੈ, ਜਿਸ ਨਾਲ ਸਬੰਧਤ ਧਿਰਾਂ ਨੂੰ ਵਿੱਤੀ ਲਾਭ ਹੁੰਦਾ ਹੈ।- ਹਿਰਦੇਜੀਤ ਸਿੰਘ ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ