ਭੁਲੱਥ ਚ’ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈਂਚ ਪ੍ਰੈੱਸ ਚੈਂਪੀਅਨਸ਼ਿਪ 19 ਅਪ੍ਰੈਲ ਨੂੰ : ਅਜੈ ਗੋਗਨਾ

ਅਮਰੀਕ ਮੱਲ੍ਹੀ/ਸੁਖਜਿੰਦਰ ਮੁਲਤਾਨੀ, ਪੰਜਾਬੀ ਜਾਗਰਣ
ਕਪੂਰਥਲਾ/ਭੁਲੱਥ : ਸਬ ਡਵੀਜ਼ਨਲ ਕਸਬਾ ਭੁਲੱਥ ਵਿਖੇਂ ਤੀਜੀ ਗੋਗਨਾ ਕਲਾਸਿਕ ਆਲ ਇੰਡੀਆ ਵਿਸ਼ਾਲ ਬੈੱਚ ਪ੍ਰੈੱਸ ਚੈਂਪੀਅਨਸ਼ਿਪ ਧੂਮਧਾਮ ਨਾਲ 19 ਅਪ੍ਰੈਲ ਐਤਵਾਰ ਨੂੰ ਇਲਾਕੇ ਦੇ ਮਸ਼ਹੂਰ ਮਹਾਰਾਜਾ ਗਰੈਂਡ ਪੈਲੇਸ ਕਰਤਾਰਪੁਰ ਰੋਡ ਭੁਲੱਥ ਵਿਖੇਂ ਵੱਡੇ ਇਨਾਮਾਂ ਅਤੇ ਵੱਡੇ ਪ੍ਰਬੰਧਾਂ ਨਾਲ ਕਾਮਨਵੈਲਥ ਚੈਂਪੀਅਨ ਤੇ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੈ ਗੋਗਨਾ ਭੁਲੱਥ ਦੀ ਅਗਵਾਈ ਹੇਠ ਹੋਵੇਗੀ। ਕਾਮਨਵੈਲਥ ਚੈਂਪੀਅਨ ਅਤੇ ਕੋਚ ਅਜੈ ਗੋਗਨਾ ਨੇ ਦੱਸਿਆ ਅੋਰਤਾਂ ਅਤੇ ਮਰਦਾਂ ਦੇ ਵੱਖ-ਵੱਖ ਮੁਕਾਬਲੇ ਹੋਣਗੇ ਅਤੇ ਮਰਦਾਂ ਦੇ ਵੱਖ-ਵੱਖ ਭਾਰ ਦੀ ਕੈਟਾਗਰੀ ਵਿੱਚ ਪਹਿਲਾ ਇਨਾਮ 11,000 ਹਜ਼ਾਰ, ਸੈਕਿੰਡ 8100, ਥਰਡ 5100 ਸੌ ਰੁਪਏ ਪੰਜ ਫੁੱਟ ਦੀ ਟਰਾਫੀ ਅਤੇ ਮੈਡਲ ਦਿੱਤੇ ਜਾਣਗੇ। ਲੜਕੀਆਂ ਦੇ ਮੁਕਾਬਲਿਆਂ ਵਿਚ ਜੇਤੂ ਨੂੰ ਪਹਿਲਾ ਇਨਾਮ 5100 ਸੌ ਦੂਸਰਾ 4100, ਤੀਸਰਾ 3100 ਸੌ ਰੁਪਏ ਦੀ ਰਾਸ਼ੀ ਸਮੇਤ ਪੰਜ ਫੁੱਟ ਦੀ ਟਰਾਫੀ ਅਤੇ ਉਨ੍ਹਾਂ ਨੂੰ ਵੀ ਮੈਡਲ ਦਿੱਤੇ ਜਾਣਗੇ। 260 ਕਿਲੋ ਰਾਅ ਬੈੱਚ ਪ੍ਰੈੱਸ ਜੇਂਤੂ ਨੂੰ 2 ਲੱਖ ਰੁਪਏ ਦਾ ਵੱਡਾ ਇਨਾਮ ਦਿੱਤਾ ਜਾਣਾ ਹੈ।
ਅਜੈ ਗੋਗਨਾ ਨੇ ਦੱਸਿਆ ਕਿ ਜੂਨੀਅਰ ਲੜਕਿਆਂ ਲਈ ਫਸਟ ਸੈਕਿਡ ਥਰਡ ਲਈ 5100, 4100, 3100 ਸੌ ਰੁਪਏ ਦੀ ਨਕਦ ਰਾਸ਼ੀ ਟਰਾਫੀ ਅਤੇ ਮੈਡਲ ਦਿੱਤਾ ਜਾਵੇਗਾ। ਪੈਰਾ ਓਲੰਪਿਕ ਨੂੰ 11000, ਸੈਕਿੰਡ 8100 ਸੌ, 5100 ਸੌ 3100, 2100 ਸੌ ਟਰਾਫੀ ਦੇ ਨਾਲ ਸਨਮਾਨ ਦਿੱਤੇ ਜਾਣਗੇ। ਗੋਗਨਾ ਨੇ ਦੱਸਿਆ ਕਿ ਸਭ ਤੋਂ ਵੱਧ ਬੈੱਚ ਪ੍ਰੈੱਸ ਲਾਉਣ ਵਾਲੇ ਖਿਡਾਰੀ ਨੂੰ ਸਪੈਸ਼ਲ ਤੌਰ ’ਤੇ 21000 ਹਜ਼ਾਰ ਰੁਪਏ ਦੀ ਰਾਸ਼ੀ ਨਕਦ ਅਤੇ ਗੁਰਜ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਹੜੀ ਲੜਕੀ 105 ਕਿੱਲੋ ਦੀ ਬੈਂਚ ਪ੍ਰੈੱਸ ਲਾਵੇਗੀ, ਉਸ ਨੂੰ ਉਸ ਨੂੰ 5000/ 5000 ਹਜ਼ਾਰ ਰੁਪਏ ਦੀ ਰਾਸ਼ੀ ਵੱਖਰੇ ਤੋਰ ਤੇ ਦਿੱਤੀ ਜਾਵੇਗੀ। ਲੜਕਿਆਂ ’ਚ 205 ਕਿੱਲੋ ਦੀ ਬੈਂਚ ਪ੍ਰੈੱਸ ਲਾਉਣ ਵਾਲੇ ਖਿਡਾਰੀਆਂ ਨੂੰ ਵੀ ਵੱਖਰੇ ਤੌਰ ’ਤੇ 5000 ਹਜ਼ਾਰ ਰੁਪਏ ਦੀ ਵੱਖਰੀ ਨਕਦ ਰਾਸ਼ੀ ਦਿੱਤੀ ਜਾਵੇਗੀ। ਦਰਸ਼ਕਾਂ ਲਈ ਵੀ ਹਰ ਤਰ੍ਹਾਂ ਦੀ ਬੁਨਿਆਦੀ ਪ੍ਰਬੰਧ ਕੀਤੇ ਗਏ। ਇਸ ਚੈਂਪੀਅਨਸ਼ਿਪ ’ਚ ਮੁੱਖ ਮਹਿਮਾਨ ਸੰਦੀਪ ਸਿੰਘ ਮੰਡ ਐੱਸਪੀ ਹੈੱਡਕੁਆਟਰ ਮੋਗਾ, ਰਾਣਾ ਰੌਕ, ਲੋਕ ਗਾਇਕ ਗਗਨ ਕੋਕਰੀ, ਧਰਮਿੰਦਰ ਸਿੰਘ ਚੀਮਾ ਗੋਲਡਨ ਸਟਾਰ ਭੁਲੱਥ ਵੀ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਚੈਂਪੀਅਨ ਅਜੈ ਗੋਗਨਾ ਨੇ ਇਲਾਕੇ ਦੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਚੈਂਪੀਅਨਸ਼ਿਪ ਦੀ ਰੌਣਕ ਨੂੰ ਬਣਨ ਲਈ ਖੁੱਲ੍ਹਾ ਸੱਦਾ ਦਿੰਦੇ ਹੋਏ ਕਿਹਾ ਕਿ ਦਰਸ਼ਕਾਂ ਦੇ ਇਕੱਠ ਤੋ ਖਿਡਾਰੀਆਂ ਦਾ ਉਤਸ਼ਾਹ ਤੇ ਹੌਸਲਾ ਵੱਧ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅਜੈ ਗੋਗਨਾ ਭੁਲੱਥ ਵਾਸੀ ਸੂਬਾ ਪੱਧਰੀ ਕੋਚ ਵੀ ਹਨ।