ਰਾਜ ਮਾਤਾ ਕੁਮਕੁਮ ਦੇ ਕਪੂਰਥਲਾ ਰਿਆਸਤ ਨਾਲ ਸਨ ਗੂੜ੍ਹੇ ਸਬੰਧ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ
Publish Date: Sun, 05 Apr 2026 10:12 PM (IST)
Updated Date: Mon, 06 Apr 2026 04:14 AM (IST)

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ ਪੰਜਾਬ ਦੀਆਂ ਇਤਿਹਾਸਕ ਰਿਆਸਤਾਂ ’ਚ ਅਹਿਮ ਸਥਾਨ ਰੱਖਣ ਵਾਲੀ ਨਾਭਾ ਰਿਆਸਤ ਦੀ ਮਾਣਯੋਗ ਸ਼ਖ਼ਸੀਅਤ ਰਾਜਮਾਤਾ ਕੁਮਕੁਮ ਸਿੰਘ ਦਾ 4 ਅਪ੍ਰੈਲ ਦਿਨ ਸ਼ਨੀਵਾਰ ਦੇਰ ਰਾਤ ਦਿਹਾਂਤ ਹੋ ਗਿਆ। ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਨਾਭਾ ਰਿਆਸਤ ਦੇ ਕਪੂਰਥਲਾ ਰਿਆਸਤ ਦੇ ਰਾਜ ਘਰਾਣੇ ਨਾਲ ਗੂੜ੍ਹੇ ਸਬੰਧ ਸਨ। ਰਾਜਮਾਤਾ ਕੁਮਕੁਮ ਸਿੰਘ ਜੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਨੇੜਲੇ ਤੇ ਪੁਰਾਤਨ ਰਿਸ਼ਤੇ ਸਨ, ਜੋ ਪੰਜਾਬ ਦੀਆਂ ਵੱਖ-ਵੱਖ ਰਿਆਸਤਾਂ ਵਿਚਲੇ ਇਤਿਹਾਸਕ ਤੇ ਪਰਿਵਾਰਕ ਨਾਤਿਆਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਮਾਤਾ ਜੀ ਦਾ ਵਿਛੋੜਾ ਸਿਰਫ਼ ਇੱਕ ਪਰਿਵਾਰ ਲਈ ਨਹੀਂ ਸਗੋਂ ਪੂਰੇ ਰਾਜਸੀ ਸਮਾਜ ਲਈ ਇੱਕ ਅਪੂਰਣੀਯ ਘਾਟਾ ਹੈ। ਰਾਜਮਾਤਾ ਕੁਮਕੁਮ ਸਿੰਘ ਜੀ ਦਾ ਦਿਹਾਂਤ ਇੱਕ ਯੁੱਗ ਦੇ ਅੰਤ ਦੇ ਬਰਾਬਰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਸੇਵਾ, ਮਰਯਾਦਾ ਤੇ ਰਵਾਇਤਾਂ ਦੀ ਇੱਕ ਮਿਸਾਲ ਰਹੀ ਹੈ। ਪੰਜਾਬ ਦੀ ਰਾਜਸੀ ਵਿਰਾਸਤ ’ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੀਆਂ ਰਹਿਣਗੀਆਂ। ਬਾਕਸ-- ਰਾਜਸੀ ਵਿਰਾਸਤ ਦੀ ਸੰਭਾਲ ਕਰਨ ਵਾਲੀ ਮਰਯਾਦਿਤ ਹਸਤੀ ਨਾਭਾ ਰਿਆਸਤ ਦਾ ਇਤਿਹਾਸ ਪੰਜਾਬ ਦੇ ਸ਼ਾਨਦਾਰ ਰਾਜਸੀ ਅਤੀਤ ਨਾਲ ਜੁੜਿਆ ਹੋਇਆ ਹੈ ਤੇ ਇਸ ਵਿਰਾਸਤ ਨੂੰ ਜ਼ਿੰਦਾ ਰੱਖਣ ’ਚ ਰਾਜਮਾਤਾ ਕੁਮਕੁਮ ਸਿੰਘ ਜੀ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਰਹੀ। ਉਹ ਰਵਾਇਤਾਂ ਤੇ ਮਰਯਾਦਾ ਦੀ ਪ੍ਰਤੀਕ ਰਹੀਆਂ ਤੇ ਬਦਲਦੇ ਸਮੇਂ ਵਿੱਚ ਵੀ ਉਨ੍ਹਾਂ ਨੇ ਆਪਣੇ ਘਰਾਣੇ ਦੀਆਂ ਕਦਰਾਂ ਨੂੰ ਸੰਭਾਲ ਕੇ ਰੱਖਿਆ। ਬਾਕਸ- ਧਾਰਮਿਕ ਨਿਸ਼ਠਾ ਅਤੇ ਸਮਾਜ ਸੇਵਾ ’ਚ ਕੀਤੀ ਅਗਵਾਈ ਰਾਜਮਾਤਾ ਜੀ ਸਿੱਖ ਧਰਮ ਨਾਲ ਡੂੰਘੀ ਜੁੜਾਅ ਰੱਖਦੇ ਸਨ ਤੇ ਵੱਖ-ਵੱਖ ਧਾਰਮਿਕ ਸਮਾਗਮਾਂ ’ਚ ਸਰਗਰਮ ਹਿੱਸਾ ਲੈਂਦੇ ਰਹੇ। ਗੁਰਦੁਆਰਿਆਂ ਨਾਲ ਉਨ੍ਹਾਂ ਦੀ ਲਗਨ ਤੇ ਸੇਵਾ ਭਾਵਨਾ ਉਨ੍ਹਾਂ ਦੇ ਜੀਵਨ ਦਾ ਕੇਂਦਰੀ ਹਿੱਸਾ ਰਹੀ। ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆ, ਸਿਹਤ ਤੇ ਗਰੀਬਾਂ ਦੀ ਭਲਾਈ ਲਈ ਕਈ ਉਪਰਾਲਿਆਂ ਨੂੰ ਹੌਸਲਾ ਦਿੱਤਾ। ਸਮਾਜਕ ਨਿਆਂ ਤੇ ਸੇਵਾ ਦੇ ਖੇਤਰ ’ਚ ਉਨ੍ਹਾਂ ਦੀ ਭੂਮਿਕਾ ਨੂੰ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਬਾਕਸ-- 7 ਅਪ੍ਰੈਲ ਨੂੰ ਹੋਵੇਗੀ ਅੰਤਿਮ ਅਰਦਾਸ- ਰਾਜਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ 7 ਅਪ੍ਰੈਲ 2026, ਮੰਗਲਵਾਰ ਨੂੰ ਸ਼ਾਮ 4 ਤੋਂ 5 ਵਜੇ ਤੱਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਰਤਨ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ’ਚ ਰਾਜਸੀ ਪਰਿਵਾਰਾਂ, ਧਾਰਮਿਕ ਅਗੂਆਂ ਤੇ ਸਮਾਜਕ ਹਸਤੀਆਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਦੀ ਸੰਭਾਵਨਾ ਹੈ। ਸਮਾਗਮ ਤੋਂ ਬਾਅਦ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰਾਜਮਾਤਾ ਜੀ ਦੇ ਵਿਛੋੜੇ ’ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਯੁਧਿਸ਼ਟਰ ਸਿੰਘ, ਜਾਹਨਵੀ ਕੁਮਾਰੀ, ਸੰਗਰਾਮ ਸਿੰਘ, ਕਿਰਾਤ ਸਿੰਘ, ਗੌਤਮੀ ਦੇਵੀ ਤੇ ਸਮਰ ਸਿੰਘ ਸ਼ਾਮਲ ਹਨ, ਜਿਨ੍ਹਾਂ ਲਈ ਇਹ ਘਾਟਾ ਬਹੁਤ ਹੀ ਵਿਅਕਤੀਗਤ ਤੇ ਨਾ ਪੂਰਾ ਹੋਣ ਵਾਲਾ ਹੈ। ਫੋਟੋ- ਡੇਲੀ ਜਾਬ ’ਚ ਰਾਜ ਮਾਤਾ ਦੇ ਨਾਂ ’ਤੇ ਹੈ•।