- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਦੀ ਜਾਂਚ ਰਿਪੋਰਟ ਵਿਚ ਦੁੱਧ ਵਿਚ ਫੈਟ ਘੱਟ, ਪਨੀਰ ਅਤੇ ਦੇਸੀ ਘਿਓ ’ਚ ਵੈਜੀਟੇਬਲ ਆਇਲ ਦੀ ਮਿਲਾਵਟ ਸਾਹਮਣੇ ਆਈ ਹੈ। ਡਾਕਟਰਾਂ ਅਨੁਸਾਰ, ਇਹ ਸਿਹਤ ਲਈ ਹਾਨੀਕਾਰਕ ਹੈ। ਸਿਹਤ ਵਿਭਾਗ ਦੇ ਫੂਡ ਸੇਫਟੀ ਵਿਂਗ ਵੱਲੋਂ ਖੁਰਾਕ ਪਦਾਰਥਾਂ ਵਿਚ ਮਿਲਾਵਟ ਲੱਭਣ ਲਈ ਜਨਵਰੀ 2026 ਤੋਂ ਮਈ 2026 ਤੱਕ 243 ਸੈਂਪਲ ਭਰੇ। ਫੂਡ ਸੇਫਟੀ ਲੈਬੋਰੇਟਰੀ ਖਰੜ ਤੋਂ 220 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 18 ਸੈਂਪਲ ਫੇਲ੍ਹ ਹੋਏ ਹਨ।

ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬ ਭਾਵੇਂ ਖੇਤੀਬਾੜੀ ਪ੍ਰਧਾਨ ਪ੍ਰਦੇਸ਼ ਹੈ ਤੇ ਇੱਥੇ ਦੁੱਧ ਦੀ ਕੋਈ ਘਾਟ ਨਹੀਂ ਹੈ। ਫਿਰ ਵੀ, ਇੱਥੇ ਵਿਕਣ ਵਾਲਾ ਪਨੀਰ ਮਿਲਾਵਟੀ ਤੇ ਹਲਕੀ ਗੁਣਵੱਤਾ ਦਾ ਹੈ। ਪਿਛਲੇ ਅੱਠ ਮਹੀਨਿਆਂ ’ਚ ਦੁੱਧ, ਪਨੀਰ ਤੇ ਦੇਸੀ ਘਿਓ ਦੇ 31 ਸੈਂਪਲ ਫੇਲ੍ਹ ਪਾਏ ਜਾ ਚੁੱਕੇ ਹਨ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤੱਕ ਇਨ੍ਹਾਂ ਦੀ ਗਿਣਤੀ 15 ਸੀ ਜੋ ਇਸ ਸਾਲ ਮਈ ਤਕ 18, ਪਿਛਲੇ ਸਾਲ ਤਿਉਹਾਰਾਂ ਦੇ ਸੀਜ਼ਨ ਯਾਨੀ ਅਕਤੂਬਰ ਤੋਂ ਦਸੰਬਰ ਤਕ ਦੁੱਧ ਤੇ ਦੁੱਧ ਤੋਂ ਬਣੇ ਖੁਰਾਕ ਪਦਾਰਥਾਂ ਦੇ 18 ਸੈਂਪਲ ਫੇਲ੍ਹ ਹੋਏ ਹਨ। ਸਿਹਤ ਵਿਭਾਗ ਦੀ ਜਾਂਚ ਰਿਪੋਰਟ ਵਿਚ ਦੁੱਧ ਵਿਚ ਫੈਟ ਘੱਟ, ਪਨੀਰ ਅਤੇ ਦੇਸੀ ਘਿਓ ’ਚ ਵੈਜੀਟੇਬਲ ਆਇਲ ਦੀ ਮਿਲਾਵਟ ਸਾਹਮਣੇ ਆਈ ਹੈ। ਡਾਕਟਰਾਂ ਅਨੁਸਾਰ, ਇਹ ਸਿਹਤ ਲਈ ਹਾਨੀਕਾਰਕ ਹੈ। ਸਿਹਤ ਵਿਭਾਗ ਦੇ ਫੂਡ ਸੇਫਟੀ ਵਿਂਗ ਵੱਲੋਂ ਖੁਰਾਕ ਪਦਾਰਥਾਂ ਵਿਚ ਮਿਲਾਵਟ ਲੱਭਣ ਲਈ ਜਨਵਰੀ 2026 ਤੋਂ ਮਈ 2026 ਤੱਕ 243 ਸੈਂਪਲ ਭਰੇ। ਫੂਡ ਸੇਫਟੀ ਲੈਬੋਰੇਟਰੀ ਖਰੜ ਤੋਂ 220 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿੱਚੋਂ 18 ਸੈਂਪਲ ਫੇਲ੍ਹ ਹੋਏ ਹਨ। ਫੇਲ੍ਹ ਹੋਏ ਸੈਂਪਲਾਂ ’ਚ 10 ਦੁੱਧ, 4 ਪਨੀਰ, 1 ਦੇਸੀ ਘਿਓ, ਮੱਖਣ, ਬਰਫ਼ੀ ਤੇ ਪੁਦੀਨਾ ਚਟਨੀ ਦਾ ਇਕ-ਇਕ ਸੈਂਪਲ ਸ਼ਾਮਲ ਹੈ। ਇਸ ਵਿਚ ਲੋਹੀਆਂ ਖਾਸ, ਲਧੇਵਾਲੀ, ਸੰਤੋਖਪੁਰਾ ਦੀਆਂ ਡੇਅਰੀਆਂ, ਮਕਸੂਦਾਂ ਮੰਡੀ, ਕਾਦੀਆਂ ਬਟਾਲਾ ਤੇ ਹਲਵਾਈ, ਫਾਜ਼ਲਪੁਰ ਪੱਤਰਕਲਾਂ, ਨਵਾਂਪਿੰਡ, ਨਿਊ ਜਵਾਲਾ ਨਗਰ, ਜਾਮਸ਼ੇਰ, ਮਛਿਆਨਾ ਤਹਿਸੀਲ ਫਿਲੌਰ ਦੇ ਦੁੱਧ ਦੇ ਸੈਂਪਲ ਸ਼ਾਮਲ ਹਨ। ਜਦਕਿ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਮਹੀਨੇ ’ਚ ਪਨੀਰ ਦੇ 13 ਸੈਂਪਲ ਭਰੇ ਤੇ ਇਨ੍ਹਾਂ ਵਿੱਚੋਂ ਪੰਜ ਫੇਲ੍ਹ ਹੋਏ। ਦੇਸੀ ਘਿਓ ਵੀ ਮਿਲਾਵਟੀ ਵਿਕ ਰਿਹਾ ਹੈ। ਜਲੰਧਰ ’ਚ ਦੇਸੀ ਘਿਓ ਦੇ ਦੋ ਸੈਂਪਲ ਭਰੇ ਤੇ ਦੋਵੇਂ ਫੇਲ੍ਹ ਹੋਏ। ਹਾਲਾਂਕਿ ਵੱਖ-ਵੱਖ ਖੁਰਾਕ ਪਦਾਰਥਾਂ ਦੇ 94 ਸੈਂਪਲ ਭਰੇ ਤੇ 15 ਫੇਲ੍ਹ ਪਾਏ ਗਏ। ਇਸ ਤੋਂ ਇਲਾਵਾ 2024-25 ਦੌਰਾਨ ਪੰਜਾਬ ਵਿਚ ਪਨੀਰ ਦੇ 531 ਵਿੱਚੋਂ 255 ਸੈਂਪਲ ਫੇਲ੍ਹ ਪਾਏ ਗਏ। ਪੰਜਾਬ ਵਿਚ ਪਨੀਰ ਤੇ ਦੁੱਧ ਤੋਂ ਬਣੇ ਖ਼ੁਰਾਕ ਪਦਾਰਥਾਂ ਦੀ ਫੇਲ੍ਹ ਦਰ 47 ਫ਼ੀਸਦੀ ਹੈ। --- ਫੂਡ ਸੇਫਟੀ ਅਫ਼ਸਰ ਪ੍ਰਭਜੋਤ ਕੌਰ ਅਨੁਸਾਰ ਜਦੋਂ ਹਲਕੀ ਗੁਣਵੱਤਾ ਦੇ ਖ਼ੁਰਾਕ ਪਦਾਰਥਾਂ ਦੇ ਸੈਂਪਲ ਫੇਲ੍ਹ ਪਾਏ ਜਾਂਦੇ ਹਨ, ਤਾਂ ਕੇਸ ਏਡੀਸੀ ਅਤੇ ਸੀਜੇਐੱਮ ਦੀ ਅਦਾਲਤ ’ਚ ਦਰਜ ਕੀਤਾ ਜਾਂਦਾ ਹੈ। ਦੋਸ਼ੀ ਨੂੰ ਛੇ ਮਹੀਨੇ ਤੋਂ ਤਿੰਨ ਸਾਲ ਤੱਕ ਦੀ ਸਜ਼ਾ ਤੇ ਪੰਜ ਤੋਂ ਦਸ ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਹੈ। ਇਸ ਸਮੇਂ ਸੀਜੇਐੱਮ ਦੀ ਅਦਾਲਤ ’ਚ 21 ਕੇਸ ਚੱਲ ਰਹੇ ਹਨ। ਏਡੀਸੀ ਦੀ ਅਦਾਲਤ ’ਚ ਇਸ ਸਾਲ 7 ਕੇਸਾਂ ਦਾ ਫ਼ੈਸਲਾ ਕਰਕੇ ਲਗਪਗ 67 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
-ਪਾਮ ਤੇ ਵੈਜੀਟੇਬਲ ਆਇਲ ਦੀ ਮਿਲਾਵਟ ਕਾਰਨ ਕਿਡਨੀ ਤੇ ਲਿਵਰ ਖ਼ਰਾਬ ਹੋਣ ਦਾ ਖ਼ਤਰਾ ਪਨੀਰ ਤੇ ਦੇਸੀ ਘਿਊ ਵਿਚ ਪਾਮ ਅਤੇ ਵੈਜੀਟੇਬਲ ਆਇਲ ਦੇ ਨਾਲ-ਨਾਲ ਸਟਾਰਚ, ਸੁਕਰੋਜ਼ ਅਤੇ ਪ੍ਰਿਜਰਵੇਟਿਵ ਕੈਮਿਕਲ ਦੀ ਮਿਲਾਵਟ ਪਾਈ ਜਾ ਰਹੀ ਹੈ। ਇਨ੍ਹਾਂ ਦੀ ਵਰਤੋਂ ਨਾਲ ਫੂਡ ਪੁਆਇਜ਼ਨਿੰਗ, ਉਲਟੀ, ਡਾਇਰੀਆ, ਐਲਰਜੀ ਰਿਐਕਸ਼ਨ, ਲੰਬੇ ਸਮੇਂ ਤੱਕ ਵਰਤਣ ਨਾਲ ਕਿਡਨੀ ਤੇ ਲਿਵਰ ਦੇ ਖਰਾਬ ਹੋਣ ਅਤੇ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਇਨ੍ਹਾਂ ਦਿਨਾਂ ਵਿਦ ਦੋਧੀ ਦੁੱਧ ’ਚ ਬਰਫ ਪਾ ਦਿੰਦੇ ਹਨ, ਜਿਸ ਨਾਲ ਫੈਟ ਘੱਟ ਹੁੰਦਾ ਹੈ, ਅਤੇ ਬਰਫ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਪਾਣੀ ਅਤੇ ਕੈਮਿਕਲ ਕਾਰਨ ਮਿਲਾਵਟ ਸਾਹਮਣੇ ਆ ਰਹੀ ਹੈ। ਉਨ੍ਹਾਂ ਅਨੁਸਾਰ ਜਲੰਧਰ ਵਿਚ ਪਿਛਲੇ ਮਹੀਨੇ 45 ਕਿਲੋਗ੍ਰਾਮ ਪਨੀਰ ਤੇ 50 ਕਿਲੋਗ੍ਰਾਮ ਦੇਸੀ ਘਿਓ ਸੀਲ ਕੀਤਾ ਗਿਆ ਸੀ। ਸੈਂਪਲ ਫੇਲ੍ਹ ਹੋਣ 'ਤੇ ਨਸ਼ਟ ਕਰਵਾਇਆ ਗਿਆ ਸੀ। ਇਨ੍ਹਾਂ ਦੀ ਸਪਲਾਈ ਕਰਨ ਵਾਲੀ ਚੇਨ ਫੜਨ ਲਈ ਛਾਪੇਮਾਰੀ ਜਾਰੀ ਹੈ।ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਸਿਹਤ ਅਧਿਕਾਰੀ
ਇੰਝ ਕਰੋ ਦੇਸੀ ਘਿਓ ’ਚ ਮਿਲਾਵਟ ਦੀ ਜਾਂਚ
ਇਕ ਗਿਲਾਸ ਪਾਣੀ ’ਚ ਜੇਤੂਨ ਦਾ ਤੇਲ ਤੇ ਦੇਸੀ ਘਿਓ ਪਾਓ। ਜੇ ਇਹ ਤੈਰਦਾ ਹੈ ਤਾਂ ਘਿਓ ਸ਼ੁੱਧ ਹੈ। ਥੋੜ੍ਹਾ ਜਿਹਾ ਘਿਓ ਉਬਾਲੋ ਅਤੇ ਉਸਨੂੰ ਫ੍ਰਿਜ ਵਿਚ ਠੰਢਾ ਕਰੋ। ਜੇ ਇਕ ਵੱਖਰੀ ਪਰਤ ਦਿਖਾਈ ਦੇਵੇ ਤਾਂ ਘਿਓ ਵਿਚ ਹੋਰ ਤੇਲਾਂ ਦੀ ਮਿਲਾਵਟ ਹੋ ਸਕਦੀ ਹੈ।
ਇਸ ਤਰ੍ਹਾਂ ਕਰੋ ਦੁੱਧ ’ਚ ਮਿਲਾਵਟ ਦੀ ਜਾਂਚ
ਇਕ ਚਿਕਨੀ ਸਤਹਿ 'ਤੇ ਦੁੱਧ ਦੀ ਬੂੰਦ ਪਾਓ। ਸ਼ੁੱਧ ਦੁੱਧ ਹੌਲੀ-ਹੌਲੀ ਵਗੇਗਾ ਤੇ ਸਫੈਦ ਨਿਸ਼ਾਨ ਛੱਡੇਗਾ। ਪਾਣੀ ਮਿਲਿਆ ਦੁੱਧ ਤੁਰੰਤ ਬਹਿ ਜਾਵੇਗਾ, ਨਿਸ਼ਾਨ ਨਹੀਂ ਛੱਡੇਗਾ। -5 ਐੱਮਐੱਲ ਦੁੱਧ ਉਬਾਲ ਕੇ ਠੰਢਾ ਕਰੋ। 2-3 ਬੂੰਦਾਂ ਆਇਓਡਾਈਨ ਟਿੰਚਰ ਪਾਓ। ਨੀਲਾ ਰੰਗ ਆਇਆ ਤਾਂ ਸਟਾਰਚ ਮਿਲਿਆ ਹੈ। -5-10 ਐੱਮਐੱਲ ਦੁੱਧ ਵਿਚ ਬਰਾਬਰ ਪਾਣੀ ਲੈ ਕੇ ਹਿਲਾਓ। ਜ਼ਿਆਦਾ ਝੱਗ ਦੇਰ ਤੱਕ ਰਹੇ ਤਾਂ ਡਿਟਰਜੈਂਟ ਹੈ। -ਇਕ ਚਮਚ ਦੁੱਧ ਵਿਚ ਅੱਧਾ ਚਮਚ ਸੋਯਾਬੀਨ/ਅਰਹਰ ਪਾਊਡਰ ਮਿਲਾਓ। 5 ਮਿੰਟ ਬਾਅਦ ਲਾਲ ਲਿਟਮਸ ਪੇਪਰ ਪਾਓ। ਨੀਲਾ ਹੋ ਜਾਵੇ ਤਾਂ ਯੂਰੀਆ ਹੈ। -ਸਿੰਥੇਟਿਕ ਦੁੱਧ ਲਈ ਹੱਥਾਂ ਵਿਚਾਲੇ ਰਗੜੋ। ਸਾਬਣ ਵਰਗਾ ਚਿਕਨਾ ਲੱਗੇ ਤਾਂ ਮਿਲਾਵਟੀ ਹੈ। ਗਰਮ ਕਰਨ 'ਤੇ ਪੀਲਾ ਪੈ ਜਾਵੇਗਾ।
-ਪਨੀਰ ’ਚ ਮਿਲਾਵਟ ਦੀ ਜਾਂਚ
ਇਸ ਤਰ੍ਹਾਂ ਕਰੋ ਪਨੀਰ ਦੇ ਟੁਕੜੇ ਨੂੰ ਹਲਕੀ ਅੱਗ 'ਤੇ ਗਰਮ ਕਰੋ। ਸ਼ੁੱਧ ਪਨੀਰ ਥੋੜ੍ਹਾ ਸਿਕੁੜੇਗਾ, ਪਾਣੀ ਛੱਡੇਗਾ ਅਤੇ ਹਲਕਾ ਪੀਲਾ ਹੋ ਸਕਦਾ ਹੈ। ਮਿਲਾਵਟੀ ਪਨੀਰ ਪਿਘਲ ਕੇ ਚਿਪਚਿਪਾ ਹੋ ਜਾਵੇਗਾ ਜਾਂ ਤੇਲ ਛੱਡਣ ਲੱਗੇਗਾ। ਗੁਨਗੁਨੇ ਪਾਣੀ ਵਿਚ ਨਿੰਬੂ ਦਾ ਰਸ ਮਿਲਾਕੇ ਉਸ ਵਿਚ ਪਨੀਰ ਪਾਓ। ਸ਼ੁੱਧ ਪਨੀਰ ਵਿਚ ਕੋਈ ਬਦਲਾਅ ਨਹੀਂ ਆਏਗਾ। ਮਿਲਾਵਟੀ ਪਨੀਰ ਜੇ ਟੁੱਟਦਾ ਹੈ ਤਾਂ ਚਾਕ ਦੀ ਮਿਲਾਵਟ ਹੋ ਸਕਦੀ ਹੈ। -ਰਾਸ਼ੂ ਮਹਾਜਨ, ਫੂਡ ਸੇਫਟੀ ਅਫਸਰ।