ਵੱਡੇ ਜਿਓਲਰਜ਼ ਦੀ ਦੁਕਾਨ 'ਚ ਚੋਰਾਂ ਨੇ ਫ਼ਿਲਮੀ ਅੰਦਾਜ਼ 'ਚ ਮਾਰਿਆ ਡਾਕਾ, ਲੱਖਾਂ ਦਾ ਸੋਨਾ-ਚਾਂਦੀ ਲੈ ਹੋ ਗਏ ਰਫੂ ਚੱਕਰ, ਪੁਲਿਸ ਰਹਿ ਗਈ ਹੱਥ ਮਲਦੀ
ਚੋਰਾਂ ਨੇ ਚੌਥੀ ਮੰਜ਼ਿਲ ’ਤੇ ਬਣੇ ਰੋਸ਼ਨਦਾਨ ਦੀ ਗ੍ਰਿੱਲ ਕੱਟ ਕੇ ਦੁਕਾਨ ’ਚ ਦਾਖ਼ਲ ਹੋਏ। ਦੁਕਾਨ ਮਾਲਕ ਵਿਵੇਕ ਕਪੂਰ ਪੁੱਤਰ ਕੁਸ਼ਲ ਰਾਜ ਕਪੂਰ ਨੇ ਦੱਸਿਆ ਕਿ ਦੁਕਾਨ ਰਾਤ ਨੂੰ ਬੰਦ ਸੀ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਸ਼ੋਅ ਕੇਸਾਂ ’ਚ ਰੱਖੇ ਚਾਂਦੀ ਦੇ ਗਹਿਣੇ ਤੇ ਲਗਪਗ 2.5 ਤੋਲੇ ਸੋਨੇ ਦੇ ਗਹਿਣੇ ਚੋਰ ਚੋਰੀ ਕਰ ਕੇ ਲੈ ਗਏ। ਕੁੱਲ ਨੁਕਸਾਨ ਦੀ ਰਕਮ ਲਗਪਗ 15-16 ਲੱਖ ਰੁਪਏ ਹੈ।
Publish Date: Sun, 11 Jan 2026 02:01 PM (IST)
Updated Date: Sun, 11 Jan 2026 02:04 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸ਼ਹਿਰ ਦੇ ਮੇਨ ਬਾਜ਼ਾਰ ਸਥਿਤ ਲਕਸ਼ਮੀ ਜਿਓਲਰਜ਼ ਦੁਕਾਨ ਤੋਂ ਲੱਖਾਂ ਰੁਪਏ ਦਾ ਸੋਨੇ-ਚਾਂਦੀ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ।
ਚੋਰਾਂ ਨੇ ਚੌਥੀ ਮੰਜ਼ਿਲ ’ਤੇ ਬਣੇ ਰੋਸ਼ਨਦਾਨ ਦੀ ਗ੍ਰਿੱਲ ਕੱਟ ਕੇ ਦੁਕਾਨ ’ਚ ਦਾਖ਼ਲ ਹੋਏ। ਦੁਕਾਨ ਮਾਲਕ ਵਿਵੇਕ ਕਪੂਰ ਪੁੱਤਰ ਕੁਸ਼ਲ ਰਾਜ ਕਪੂਰ ਨੇ ਦੱਸਿਆ ਕਿ ਦੁਕਾਨ ਰਾਤ ਨੂੰ ਬੰਦ ਸੀ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਸ਼ੋਅ ਕੇਸਾਂ ’ਚ ਰੱਖੇ ਚਾਂਦੀ ਦੇ ਗਹਿਣੇ ਤੇ ਲਗਪਗ 2.5 ਤੋਲੇ ਸੋਨੇ ਦੇ ਗਹਿਣੇ ਚੋਰ ਚੋਰੀ ਕਰ ਕੇ ਲੈ ਗਏ। ਕੁੱਲ ਨੁਕਸਾਨ ਦੀ ਰਕਮ ਲਗਪਗ 15-16 ਲੱਖ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਚੋਰ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਚੋਰੀ ਕਰ ਗਏ, ਜਿਸ ਨਾਲ ਸਬੂਤ ਹਾਸਲ ਕਰਨ ’ਚ ਮੁਸ਼ਕਲ ਆ ਰਹੀ ਹੈ। ਇਸ ਮਾਮਲੇ ਦੀ ਸੂਚਨਾ ਆਦਮਪੁਰ ਪੁਲਿਸ ਨੂੰ ਦਿੱਤੀ ਗਈ। ਥਾਣਾ ਮੁਖੀ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਪੁਲਿਸ ਟੀਮ ਮੌਕੇ ’ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਚੁੱਕੀ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।