- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਦਦ ਕਰਨ ਵਾਲਿਆਂ ਨੂੰ ਅੱਤਵਾਦੀ ਗਤੀਵਿਧੀਆਂ ਦੀ ਜਾਣਕਾਰੀ ਸੀ ਜਾਂ ਨਹੀਂ। ਹਾਲਾਂਕਿ ਅਜੇ ਤੱਕ ਜਾਂਚ ਟੀਮ ਨੇ ਇਸ ਮਾਮਲੇ ’ਚ ਕਿਸੇ ਵੱਡੇ ਨੈੱਟਵਰਕ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ, ਪਰ ਇਹ ਜਾਣਕਾਰੀ ਮਿਲੀ ਹੈ ਕਿ ਸੀਆਈ ਦੀ ਟੀਮ ਨੇ ਜਲੰਧਰ ਤੇ ਆਸਪਾਸ ਦੇ ਕਸਬਿਆਂ ’ਚ ਕਈ ਥਾਈਂ ਛਾਪੇ ਮਾਰੇ ਹਨ ਅਤੇ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਗਰਣ ਸੰਵਾਦਦਾਤਾ, ਜਲੰਧਰ : ਜਾਲੰਧਰ ਤੇ ਆਲੇ-ਦੁਆਲੇ ਪਾਸ ਦੇ ਕਸਬਿਆਂ ’ਚ ਅੱਤਵਾਦੀ ਨੈੱਟਵਰਕ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਹਾਲ ਹੀ ’ਚ ਬੀਕੇਆਈ ਦੇ ਚਾਰ ਸ਼ੱਕੀਆਂ ਦੀ ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ ’ਚ 11-12 ਅਜਿਹੇ ਲੋਕਾਂ ਦੇ ਨਾਮ ਸਾਹਮਣੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿਸੇ ਨਾ ਕਿਸੇ ਰੂਪ ’ਚ ਮੁਲਜ਼ਮਾਂ ਦੀ ਮਦਦ ਕਰਨ ਦੇ ਸ਼ੱਕ ਦੇ ਦਾਇਰੇ ’ਚ ਹਨ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਦਦ ਕਰਨ ਵਾਲਿਆਂ ਨੂੰ ਅੱਤਵਾਦੀ ਗਤੀਵਿਧੀਆਂ ਦੀ ਜਾਣਕਾਰੀ ਸੀ ਜਾਂ ਨਹੀਂ। ਹਾਲਾਂਕਿ ਅਜੇ ਤੱਕ ਜਾਂਚ ਟੀਮ ਨੇ ਇਸ ਮਾਮਲੇ ’ਚ ਕਿਸੇ ਵੱਡੇ ਨੈੱਟਵਰਕ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ, ਪਰ ਇਹ ਜਾਣਕਾਰੀ ਮਿਲੀ ਹੈ ਕਿ ਸੀਆਈ ਦੀ ਟੀਮ ਨੇ ਜਲੰਧਰ ਤੇ ਆਸਪਾਸ ਦੇ ਕਸਬਿਆਂ ’ਚ ਕਈ ਥਾਈਂ ਛਾਪੇ ਮਾਰੇ ਹਨ ਅਤੇ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ’ਚ ਸੀਆਈ ਦੀ ਟੀਮ ਨੇ ਨਾਲਾਗੜ੍ਹ ਥਾਣੇ 'ਤੇ ਆਰਡੀਐਕਸ ਧਮਾਕੇ ਦੇ ਮਾਮਲੇ ’ਚ ਲੁੜੀਂਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਹਾਵੀਰ ਉਰਫ਼ ਬੱਚਾ ਤੇ ਮਨਪ੍ਰੀਤ ਉਰਫ਼ ਮਨੀ (ਦੋਵੇਂ ਵਾਸੀ ਐੱਸਬੀਐੱਸ ਨਗਰ) ਵਜੋਂ ਹੋਈ ਸੀ। ਓਪਰੇਸ਼ਨ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ 9 ਐੱਮਐੱਮ ਗਲਾਕ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਸਨ। ਜਾਂਚ ’ਚ ਸਾਹਮਣੇ ਆਇਆ ਕਿ ਆਰੋਪੀ ਪਾਬੰਦੀਸ਼ੁਦਾ ਸੰਸਥਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਵਿਦੇਸ਼ ਆਧਾਰਿਤ ਮਾਸਟਰਮਾਈਂਡ ਗੋਪੀ ਨਵਾਂਸ਼ਹਿਰੀਆ, ਜੱਸੀ ਕੁਲਾਮ ਤੇ ਸੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਇਸੇ ਕੜੀ ’ਚ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਬੀਕੇਆਈ ਨਾਲ ਜੁੜੇ ਇਕ ਮਾਡਿਊਲ ਦੇ ਦੋ ਮੁੱਖ ਮੁਲਜ਼ਮਾਂ ਸੁਖਵਿੰਦਰ ਸਿੰਘ ਉਰਫ਼ ਸਨੀ ਤੇ ਰਾਵਲ (ਦੋਵੇਂ ਐੱਸਬੀਐੱਸ ਨਗਰ ਵਾਸੀ) ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਇਕ ਪਿਸਤੌਲ, ਮੈਗਜ਼ੀਨ ਤੇ ਅੱਠ ਕਾਰਤੂਸ ਬਰਾਮਦ ਹੋਏ। ਇਹ ਮਾਮਲਾ ਵਿਦੇਸ਼ ਤੋਂ ਮਿਲੇ ਨਿਰਦੇਸ਼ਾਂ ਦੇ ਬਾਅਦ ਰੰਗਦਾਰੀ ਮੰਗਣ ਨਾਲ ਜੁੜਿਆ ਸੀ। ਦੋਹਾਂ ਮਾਮਲਿਆਂ ’ਚ ਸੀਆਈ ਦੀ ਟੀਮ ਜਾਂਚ ਵਿਚ ਜੁਟ ਗਈ, ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਕਈ ਸਾਥੀ ਜਲੰਧਰ ਸਮੇਤ ਆਲੇ-ਦੁਆਲੇ ਦੇ ਕਸਬਿਆਂ ’ਚ ਬੈਠੇ ਹੋਏ ਹਨ। ਉਨ੍ਹਾਂ ਨੂੰ ਠਹਿਰਾਉਣ, ਆਰਥਿਕ ਮਦਦ ਕਰਨ ਸਮੇਤ ਆਉਣ-ਜਾਣ ਦੇ ਸਾਧਨ ਵੀ ਉਪਲਬਧ ਕਰਵਾਏ ਗਏ। ਇਸੇ ਕਾਰਨ ਕਈ ਥਾਵਾਂ 'ਤੇ ਛਾਪੇ ਮਾਰੇ ਗਏ, ਕੁਝ ਲੋਕਾਂ ਨੂੰ ਰਾਊਂਡਅੱਪ ਕੀਤਾ ਗਿਆ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।
ਵਿਦੇਸ਼ ’ਚ ਬੈਠੇ ਬੀਕੇਆਈ ਦੇ ਸਮਰਥਕਾਂ ਦੇ ਇਸ਼ਾਰਿਆਂ 'ਤੇ ਜੋੜ ਰਹੇ ਸਾਥੀ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਵਿਦੇਸ਼ ’ਚ ਬੈਠੇ ਬੀਕੇਆਈ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਕਹਿਣ 'ਤੇ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਸਨ। ਕਿਸੇ ਨੂੰ ਵਿਦੇਸ਼ ਲੈ ਜਾਣ ਦੇ ਚੱਕਰ ’ਚ ਤਾਂ ਕਿਸੇ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਕੰਮ ਕਰਨ ਲਈ ਮਨਾਉਂਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਦੇ ਸੰਪਰਕ ’ਚ ਹੋਰ ਵੀ ਲੋਕ ਹਨ। ਇਸ ਸੰਦਰਭ ’ਚ ਸੀਆਈ ਦੀ ਟੀਮ ਉਨ੍ਹਾਂ ਦੇ ਮੋਬਾਈਲ ਫੋਨ ਦੇ ਨਾਲ-ਨਾਲ ਉਨ੍ਹਾਂ ਦੀ ਲੋਕੇਸ਼ਨ ਦੀ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਕਿਸ ਦੇ ਸੰਪਰਕ ’ਚ ਸਨ ਅਤੇ ਕਿਸ-ਕਿਸ ਨਾਲ ਮਿਲੇ ਸਨ।