Sad News : ਨਹੀਂ ਰਹੇ ਟਕਸਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਚੀਮਾ,ਭਲਕੇ 11.30 ਵਜੇ ਹੋਵੇਗਾ ਅੰਤਿਮ ਸਸਕਾਰ
ਦੱਸ ਦੇਈਏ ਕਿ ਚੀਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ ਸਨ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਹਸਪਤਾਲ (ਗੁਰਦੁਆਰਾ ਬਸਤੀ ਸ਼ੇਖ ਪਾਤਸ਼ਾਹੀ ਛੇਵੀਂ ਜਲੰਧਰ ਦੇ ਚੇਅਰਮੈਨ ਵੀ ਰਹੇ।
Publish Date: Mon, 09 Mar 2026 11:40 AM (IST)
Updated Date: Mon, 09 Mar 2026 01:58 PM (IST)
ਅਮਰਜੀਤ ਸਿੰਘ ਵੇਹਗਲ ਪੰਜਾਬੀ ਜਾਗਰਣ ਜਲੰਧਰ : ਸਿੱਖ ਪੰਥ ਦੀ ਮਾਇਆਨਾਜ਼ ਹਸਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ, ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਗੁਰੂ ਹਰਿਗੋਬਿੰਦ ਹਸਪਤਾਲ ਦੇ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੱਕ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਉਣ ਵਾਲੇ ਅਤੇ ਅਨੇਕਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਸਰਪ੍ਰਸਤੀ ਕਰਨ ਵਾਲੇ ਜੱਥੇਦਾਰ ਸੁਰਜੀਤ ਸਿੰਘ ਚੀਮਾ 91 ਸਾਲ ਦੀ ਉਮਰ ਦੀ ਉਮਰ ਅੱਜ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜੇ।
ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਜਥੇਦਾਰ ਚੀਮਾ ਧਰਮੀ ਯੋਧੇ, ਸੇਵਾ ਭਾਵਨਾ ਨਾਲ ਭਰਪੂਰ ਅਤੇ ਸਿੱਖ ਪੰਥ ਦੇ ਅਨਮੋਲ ਹੀਰੇ ਸਨ। ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਜਿੱਥੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਨੂੰ ਨਿੱਜੀ ਘਾਟਾ ਪਿਆ ਹੈ, ਉਥੇ ਸਮਾਜ ਦੇ ਹਰ ਵਰਗ ਦਾ ਹਿਰਦਾ ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਦੁਖੀ ਹੈ। ਜੱਥੇਦਾਰ ਚੀਮਾ ਨੇ ਤਕਰੀਬਨ 60 ਸਾਲ ਤੋਂ ਵੱਧ ਸਮੇਂ ਤੱਕ ਸਿੱਖ ਸੰਗਤ ਅਤੇ ਸਿੱਖ ਅਦਾਰਿਆਂ ਦੀ ਨੁਮਾਇੰਦਗੀ ਕੀਤੀ। ਜੱਥੇਦਾਰ ਚੀਮਾ ਦਾ ਅੰਤਿਮ ਸਸਕਾਰ ਭਲਕੇ ਸਵੇਰੇ 11.30 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਵੇਗਾ।