ਦੁਖਦਾਈ ਖ਼ਬਰ: ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਸਦਮਾ, ਪਿਤਾ ਦਾ ਦੇਹਾਂਤ
ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਟੈਗੋਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਬਨਿਟ ਮੰਤਰੀ ਮਹਿੰਦਰ ਭਗਤ, ਆਪ (AAP) ਆਗੂ ਨਿਤਿਨ ਕੋਹਲੀ ਸਮੇਤ ਕਈ ਸੀਨੀਅਰ ਆਗੂ ਹਸਪਤਾਲ ਪਹੁੰਚ ਗਏ ਸਨ।
Publish Date: Sun, 04 Jan 2026 02:28 PM (IST)
Updated Date: Sun, 04 Jan 2026 02:32 PM (IST)
ਜਾਸ, ਜਲੰਧਰ: ਮੇਅਰ ਵਨੀਤ ਧੀਰ ਦੇ ਪਿਤਾ ਦਾ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਮੇਅਰ ਦੇ ਪਿਤਾ ਦੀ ਦੁਪਹਿਰ ਵੇਲੇ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਟੈਗੋਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਬਨਿਟ ਮੰਤਰੀ ਮਹਿੰਦਰ ਭਗਤ, ਆਪ (AAP) ਆਗੂ ਨਿਤਿਨ ਕੋਹਲੀ ਸਮੇਤ ਕਈ ਸੀਨੀਅਰ ਆਗੂ ਹਸਪਤਾਲ ਪਹੁੰਚ ਗਏ ਸਨ।