'ਨਸ਼ਿਆਂ ਖ਼ਿਲਾਫ਼ ਹੁਣ ਸਿਰਫ਼ ਜਾਗਰੂਕਤਾ ਨਹੀਂ, ਸਖ਼ਤ ਕਾਰਵਾਈ ਦਾ ਵੇਲਾ', ਰਾਣਾ ਗੁਰਜੀਤ ਸਿੰਘ ਦੀ ਦੋ-ਟੁੱਕ
ਰਾਣਾ ਗੁਰਜੀਤ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਦਾ ਸਮਾਂ 15-20 ਸਾਲ ਪਹਿਲਾਂ ਲੰਘ ਚੁੱਕਾ ਹੈ, ਹੁਣ ਜਾਗਰੂਕਤਾ ਦੀ ਨਹੀਂ ਸਗੋਂ ਕਾਰਵਾਈ ਦੀ ਲੋੜ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਨਸ਼ਾ ਉਦੋਂ ਹੀ ਰੁਕੇਗਾ ਜਦੋਂ ਪੰਜਾਬ 'ਚ ਰੁਜ਼ਗਾਰ ਆਵੇਗਾ ਅਤੇ ਇਸ ਦੇ ਲਈ ਇੰਡਸਟਰੀ (ਉਦਯੋਗ) ਤੇ ਉਦਯੋਗਿਕ ਖੇਤਰ ਨੂੰ ਰਿਆਇਤਾਂ (Incentives) ਦੇਣ ਦੀ ਲੋੜ ਹੈ।
Publish Date: Tue, 10 Feb 2026 04:09 PM (IST)
Updated Date: Tue, 10 Feb 2026 04:16 PM (IST)
ਜਾਗਰਣ ਪ੍ਰਤੀਨਿਧ, ਜਲੰਧਰ : ਸੀਨੀਅਰ ਕਾਂਗਰਸੀ ਆਗੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸੱਦੇ 'ਤੇ ਨਸ਼ਾ ਵਿਰੋਧੀ 'ਪਦਯਾਤਰਾ' ਨੂੰ ਲੈ ਕੇ ਕਿਹਾ ਹੈ ਕਿ ਇਹ ਸਮਾਂ ਲੋਕਾਂ ਨੂੰ ਜਾਗਰੂਕ ਕਰਨ ਦਾ ਨਹੀਂ, ਸਗੋਂ ਨਸ਼ਾ ਰੋਕਣ ਲਈ ਸਖ਼ਤ ਐਕਸ਼ਨ ਲੈਣ ਦਾ ਹੈ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਮੁਹਿੰਮ ਦਾ ਸਮਾਂ 15-20 ਸਾਲ ਪਹਿਲਾਂ ਲੰਘ ਚੁੱਕਾ ਹੈ, ਹੁਣ ਜਾਗਰੂਕਤਾ ਦੀ ਨਹੀਂ ਸਗੋਂ ਕਾਰਵਾਈ ਦੀ ਲੋੜ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਨਸ਼ਾ ਉਦੋਂ ਹੀ ਰੁਕੇਗਾ ਜਦੋਂ ਪੰਜਾਬ 'ਚ ਰੁਜ਼ਗਾਰ ਆਵੇਗਾ ਅਤੇ ਇਸ ਦੇ ਲਈ ਇੰਡਸਟਰੀ (ਉਦਯੋਗ) ਤੇ ਉਦਯੋਗਿਕ ਖੇਤਰ ਨੂੰ ਰਿਆਇਤਾਂ (Incentives) ਦੇਣ ਦੀ ਲੋੜ ਹੈ।
ਪਦਯਾਤਰਾ 'ਚ ਸ਼ਾਮਲ ਨਾ ਹੋਣ ਦਾ ਕਾਰਨ
ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਜਪਾਲ ਦੀ ਇਸ ਪਦਯਾਤਰਾ ਦਾ ਸੱਦਾ ਉਨ੍ਹਾਂ ਨੂੰ ਵੀ ਆਇਆ ਸੀ, ਪਰ ਉਨ੍ਹਾਂ ਦੀ ਜ਼ਮੀਰ ਨੇ ਇਸ ਯਾਤਰਾ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ।
ਡੇਰਾ ਮੁਖੀ ਦੀ ਸ਼ਮੂਲੀਅਤ 'ਤੇ ਟਿੱਪਣੀ ਤੋਂ ਇਨਕਾਰ
ਇਸ ਪਦਯਾਤਰਾ ਵਿੱਚ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸ਼ਾਮਲ ਹੋਣ 'ਤੇ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।