ਸਾਵਧਾਨ ਰੇਲ ਯਾਤਰੀ ! ਟ੍ਰੇਨ 'ਚ ਜ਼ਿਆਦਾ ਸਾਮਾਨ ਲਿਜਾਣ 'ਤੇ ਹੁਣ ਲੱਗੇਗਾ ਮੋਟਾ ਜੁਰਮਾਨਾ, ਰੇਲਵੇ ਨੇ ਤੈਅ ਕੀਤੀ ਵਜ਼ਨ ਦੀ ਲਿਮਟ
ਸੀਨੀਅਰ ਕਮਰਸ਼ੀਅਲ ਮੈਨੇਜਰ ਫਿਰੋਜ਼ਪੁਰ ਮੰਡਲ ਬਸੰਤ ਕੁਮਾਰ ਦਾ ਕਹਿਣਾ ਹੈ ਕਿ ਇਹ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਦੇ ਮੱਦੇਨਜ਼ਰ ਹੀ ਫੈਸਲਾ ਲਿਆ ਗਿਆ ਹੈ। ਫਿਰੋਜ਼ਪੁਰ ਮੰਡਲ ਸਾਰੇ ਯਾਤਰੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਯਾਤਰਾ ਦੌਰਾਨ ਨਿਰਧਾਰਿਤ ਸੀਮਾ ਦੇ ਅੰਦਰ ਹੀ ਸਾਮਾਨ ਲੈ ਕੇ ਚੱਲਣ, ਜਿਸ ਨਾਲ ਉਨ੍ਹਾਂ ਦੀ ਯਾਤਰਾ ਦੇ ਨਾਲ-ਨਾਲ ਦੂਜੇ ਯਾਤਰੀਆਂ ਦੀ ਯਾਤਰਾ ਵੀ ਸੁਰੱਖਿਅਤ, ਸੁਗਮ ਅਤੇ ਸੁਖਾਵੇਂ ਬਣੀ ਰਹੇ।
Publish Date: Mon, 08 Jun 2026 01:11 PM (IST)
Updated Date: Mon, 08 Jun 2026 01:21 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਭਾਰਤੀ ਰੇਲਵੇ (Indian Railways) ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਦੇ ਮਕਸਦ ਨਾਲ ਰੇਲ ਯਾਤਰਾ ਦੌਰਾਨ ਸਾਮਾਨ ਲੈਕੇ ਜਾਣ ਦੇ ਸਬੰਧ 'ਚ ਕੁਝ ਨਿਯਮ ਨਿਰਧਾਰਤ ਕੀਤੇ ਗਏ ਹਨ। ਇਸ ਵਿਚ ਰੇਲਵੇ ਨੇ ਨਿਯਮਾਂ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੇ ਕੋਚਾਂ ਵਿਚ ਯਾਤਰੀਆਂ ਵੱਲੋਂ ਲੈ ਕੇ ਜਾਣ ਵਾਲੇ ਸਾਮਾਨ ਦੀ ਵੱਧ ਤੋਂ ਵੱਧ ਭਾਰ ਸੀਮਾ ਨਿਰਧਾਰਤ ਕਰ ਦਿੱਤੀ ਹੈ। ਇਸ ਦੇ ਬਾਵਜੂਦ ਜੇਕਰ ਯਾਤਰੀ ਨਿਰਧਾਰਤ ਸੀਮਾ ਤੋਂ ਵੱਧ ਸਾਮਾਨ ਲੈ ਕੇ ਜਾਂਦੇ ਹਨ ਤੇ ਫੜੇ ਜਾਣ 'ਤੇ ਨਿਯਮਾਂ ਅਨੁਸਾਰ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਯਾਤਰੀ ਨਿਰਧਾਰਤ ਸੀਮਾ ਤੋਂ ਵੱਧ ਸਾਮਾਨ ਲੈ ਕੇ ਜਾਣਾ ਚਾਹੁੰਦੇ ਵੀ ਹਨ ਤਾਂ ਉਹ ਲਗੇਜ ਵੈਨ 'ਚ ਬੁੱਕ ਕਰਵਾ ਕੇ ਭੇਜ ਸਕਦੇ ਹਨ।
ਨਵੇਂ ਨਿਯਮਾਂ ਅਨੁਸਾਰ ਕੋਚ ਸ਼੍ਰੇਣੀ ਅਨੁਸਾਰ ਲਗੇਜ ਲਿਮਟ 'ਚ ਫਸਟ ਏਸੀ ਕੋਚ 'ਚ 70 ਕਿਲੋਗ੍ਰਾਮ, ਸੈਕਿੰਡ ਏਸੀ ਕੋਚ 'ਚ 50 ਕਿਲੋਗ੍ਰਾਮ, ਥਰਡ ਏਸੀ ਕੋਚ 'ਚ 40 ਕਿਲੋਗ੍ਰਾਮ, ਸਲੀਪਰ ਕਲਾਸ ਕੋਚ 'ਚ 40 ਕਿਲੋਗ੍ਰਾਮ, ਜਨਰਲ/ਸੈਕਿੰਡ ਕਲਾਸ 'ਚ 35 ਕਿਲੋਗ੍ਰਾਮ ਤਕ ਦਾ ਹੀ ਸਾਮਾਨ ਲੈ ਕੇ ਜਾ ਸਕਦੇ ਹਨ।