ਸਾਬਕਾ ਬਸਪਾ ਆਗੂ ਤੇ ਮਸ਼ਹੂਰ ਗਾਇਕ ਕੇ.ਐੱਸ. ਮੱਖਣ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਕਰਵਾਈ ਐਂਟਰੀ
ਹਲਕੇ ਦੇ ਪਿੰਡ ਸ਼ੰਕਰ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਇਕੱਤਰਤਾ ਪ੍ਰਸਿੱਧ ਗਾਇਕ ਤੇ ਸਿਆਸੀ ਲੀਡਰ ਕੇਐੱਸ ਮੱਖਣ ਦੇ ਘਰ ਰੱਖੀ ਗਈ। ਇਸ ਮੀਟਿੰਗ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੇਐੱਸ ਮੱਖਣ ਤੇ ਪਿੰਡ ਦੇ ਪਤਵੰਤਿਆਂ ਨੇ ਬਾਦਲ ਨੂੰ ਜੀ ਆਇਆ ਆਖਦਿਆਂ ਸਵਾਗਤ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਏ ਹੋਏ ਸਾਰੇ ਪਿੰਡ ਵਾਸੀਆਂ ਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਾਂ ਦਸ ਸਾਲ ਹੋਰ ਪਾਰਟੀਆਂ ਦੀਆਂ ਸਰਕਾਰਾਂ ਬਣਾ ਕੇ ਬਰਬਾਦ ਕਰ ਲਏ ਹਨ।
Publish Date: Sun, 22 Feb 2026 11:35 AM (IST)
Updated Date: Sun, 22 Feb 2026 12:07 PM (IST)
ਸੋਨਾ ਪੁਰੇਵਾਲ, ਪੰਜਾਬੀ ਜਾਗਰਣ, ਸ਼ੰਕਰ/ਨਕੋਦਰ : ਹਲਕੇ ਦੇ ਪਿੰਡ ਸ਼ੰਕਰ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਇਕੱਤਰਤਾ ਪ੍ਰਸਿੱਧ ਗਾਇਕ ਤੇ ਸਿਆਸੀ ਲੀਡਰ ਕੇਐੱਸ ਮੱਖਣ ਦੇ ਘਰ ਰੱਖੀ ਗਈ। ਇਸ ਮੀਟਿੰਗ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੇਐੱਸ ਮੱਖਣ ਤੇ ਪਿੰਡ ਦੇ ਪਤਵੰਤਿਆਂ ਨੇ ਬਾਦਲ ਨੂੰ ਜੀ ਆਇਆ ਆਖਦਿਆਂ ਸਵਾਗਤ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਏ ਹੋਏ ਸਾਰੇ ਪਿੰਡ ਵਾਸੀਆਂ ਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਾਂ ਦਸ ਸਾਲ ਹੋਰ ਪਾਰਟੀਆਂ ਦੀਆਂ ਸਰਕਾਰਾਂ ਬਣਾ ਕੇ ਬਰਬਾਦ ਕਰ ਲਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਇਨ੍ਹਾਂ ਦਸਾ ਸਾਲਾਂ ’ਚ ਬਹੁਤ ਪਿੱਛੇ ਪੈ ਗਿਆ ਹੈ ਤੇ ਹੁਣ ਅਕਾਲੀ ਦਲ ਦੀ ਸਰਕਾਰ ਬਣਾਓ ਤਾਂ ਜੋ ਪੰਜਾਬ ਤਰੱਕੀ ਕਰ ਸਕੇ। ਉਨ੍ਹਾਂ ਮੱਖਣ ਦੀ ਤਰੀਫ਼ ਕਰਦਿਆਂ ਕਿਹਾ ਮੱਖਣ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ ਦੋਸਤੀ ਹੈ। ਇਸ ਮੌਕੇ ਮੱਖਣ ਨੇ ਆਏ ਪਤਵੰਤਿਆਂ ਤੇ ਹੋਰ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ੰਕਰ ਛਿੰਜ਼ ਕਮੇਟੀ ਦੇ ਪ੍ਰਧਾਨ ਜਸਦੇਵ ਸਿੰਘ ਤੱਖਰ, ਸਰੂਪ ਸੰਧੂ, ਜਗਦੀਪ ਸਿੰਘ ਪੁਰੇਵਾਲ ਪੰਚਾਇਤ ਮੈਂਬਰ, ਸੰਦੀਪ ਸਿੰਘ ਤੱਖਰ, ਅਸ਼ਵਨੀ ਨਾਹਰ ਸਾਬਕਾ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ ਬਿੱਟੂ, ਕੁਲਵੰਤ ਸਿੰਘ, ਪੁਰੇਵਾਲ, ਰਾਮ ਪਾਂਡੇ, ਸੂਬੇਦਾਰ ਸੰਤੋਖ ਸਿੰਘ, ਜੀਤਾ ਲੋਲਾ, ਜੋਗੀ ਲੋਲਾ, ਗੁਰਸ਼ਰਨ ਸਿੰਘ ਪੰਚਾਇਤ ਮੈਂਬਰ, ਅਰਵਿੰਦਰ ਕੁਮਾਰ ਤੇ ਹੋਰ ਪਿੰਡ ਵਾਸੀ ਵੱਡੀ ਗਿੱਣਤੀ ’ਚ ਹਾਜ਼