NRI ਸਭਾ ਪੰਜਾਬ ਨੇ ਚੋਣਾਂ ਕਰਵਾਉਣ ਲਈ ਸੂਬਾ ਸਰਕਰ ਨੂੰ ਭੇਜਿਆ ਸ਼ਡਿਊਲ, ਸਤੰਬਰ ’ਚ ਚੋਣ ਪ੍ਰਕਿਰਿਆ ਸ਼ੁਰੂ ਹੋਣ ਦੇ ਆਸਾਰ
ਸਤੰਬਰ ਵਿਚ ਹੀ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿਚ ਵੋਟਾਂ ਵਿਚ ਸੋਧ ਦੇ ਨਾਲ-ਨਾਲ ਉਮੀਦਵਾਰਾਂ ਦੀ ਦਾਅਵੇਦਾਰੀ ਪੇਸ਼ ਕਰਨ ਦੇ ਕੰਮ ਹੋਣੇ ਹਨ। ਸਭਾ ਪ੍ਰਧਾਨ ਦੀ ਕੁਰਸੀ ਪੰਜ ਜਨਵਰੀ ਤੋਂ ਖਾਲੀ ਪਈ ਹੈ। ਇਸ ਤੋਂ ਪਹਿਲਾਂ ਪਰਵਿੰਦਰ ਕੌਰ ਬੰਗਾ ਸਭਾ ਦੀ ਪ੍ਰਧਾਨ ਸਨ।
Publish Date: Thu, 09 Apr 2026 09:05 AM (IST)
Updated Date: Thu, 09 Apr 2026 09:07 AM (IST)
ਕਮਲ ਕਿਸ਼ੋਰ, ਜਾਗਰਣ, ਜਲੰਧਰ : ਵਰ੍ਹਾ 2026 ਵਿਚ ਐੱਨਆਰਆਈ ਸਭਾ ਨੂੰ ਨਵਾਂ ਪ੍ਰਧਾਨ ਮਿਲਣ ਦੀ ਆਸ ਹੈ। ਪ੍ਰਧਾਨਗੀ ਅਹੁਦੇ ਲਈ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਰ ਲਾਉਣ ਦੀ ਗੱਲ ਸਾਹਮਣੇ ਰਹੀ ਹੈ। ਸਭਾ ਵੱਲੋਂ ਚੋਣ ਕਰਵਾਉਣ ਲਈ ਪ੍ਰਸਤਾਵ ਭੇਜਿਆ ਗਿਆ ਹੈ। ਸਭਾ ਦੇ ਮੁੱਖ ਮੰਤਰੀ ਚੀਫ ਪੈਟਰਨ ਹੋਣ ਨਾਤੇ ਚੋਣਾਂ ਕਰਵਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਸਤੰਬਰ ਵਿਚ ਹੀ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿਚ ਵੋਟਾਂ ਵਿਚ ਸੋਧ ਦੇ ਨਾਲ-ਨਾਲ ਉਮੀਦਵਾਰਾਂ ਦੀ ਦਾਅਵੇਦਾਰੀ ਪੇਸ਼ ਕਰਨ ਦੇ ਕੰਮ ਹੋਣੇ ਹਨ। ਸਭਾ ਪ੍ਰਧਾਨ ਦੀ ਕੁਰਸੀ ਪੰਜ ਜਨਵਰੀ ਤੋਂ ਖਾਲੀ ਪਈ ਹੈ। ਇਸ ਤੋਂ ਪਹਿਲਾਂ ਪਰਵਿੰਦਰ ਕੌਰ ਬੰਗਾ ਸਭਾ ਦੀ ਪ੍ਰਧਾਨ ਸਨ। ਸਭਾ ਦੇ ਕੋਲ ਐੱਨਆਰਆਈਜ਼ ਦੀਆਂ ਸ਼ਿਕਾਇਤਾਂ ਤਾਂ ਪੁੱਜ ਰਹੀਆਂ ਹਨ, ਜਿਨ੍ਹਾਂ ਦਾ ਨਿਪਟਾਰਾ ਚੇਅਰਮੈਨ ਤੇ ਐਗਜ਼ੀਕਿਊਟਿਵ ਕਰ ਰਹੇ ਹਨ।
ਇਸ ਬਾਰੇ ਐੱਨਆਰਆਈ ਸਭਾ ਪੰਜਾਬ ਦੇ ਚੇਅਰਮੈਨ ਤੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਕਿਹਾ ਕਿ ਚੋਣ ਕਰਵਾਉਣ ਨੂੰ ਲੈ ਕੇ ਸ਼ਡਿਊਲ ਭੇਜਿਆ ਚੁੱਕਾ ਹੈ। ਉਮੀਦ ਹੈ ਕਿ ਦਸੰਬਰ ਮਹੀਨੇ ਚੋਣਾਂ ਹੋ ਸਕਦੀਆਂ ਹਨ। ਦੀਵਾਲੀ ਦੇ ਸਮੇਂ ਐੱਨਆਰਆਈਜ਼ ਪੰਜਾਬ ਆਉਣੇ ਸ਼ੁਰੂ ਹੋ ਜਾਂਦੇ ਹਨ।