- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਦਾ ਕਹਿਣਾ ਹੈ ਕਿ ਨੈਨਸੀ ਸੋਸ਼ਲ ਮੀਡੀਆ 'ਤੇ ਸਰਗਰਮ ਸੀ ਤੇ ਖੁੱਲ੍ਹ ਕੇ ਖਾਲਿਸਤਾਨ ਅੰਦੋਲਨ ਵਿਰੁੱਧ ਆਪਣੇ ਵਿਚਾਰ ਪ੍ਰਗਟ ਕਰਦੀ ਸੀ, ਜਿਸ ਕਾਰਨ ਉਸਨੂੰ ਕਈ ਧਮਕੀ ਭਰੇ ਕਾਲ ਆਏ ਸਨ। ਨੈਨਸੀ ਦੀ ਭੈਣ ਅਲੀਸ਼ਾ ਨੇ ਇਕ ਸਥਾਨਕ ਨਿਊਜ਼ ਚੈਨਲ ਨਾਲ ਇਕ ਇੰਟਰਵਿਊ ’ਚ ਕਿਹਾ ਕਿ ਉਸਦੀ ਭੈਣ ਨੂੰ ਕਤਲ ਤੋਂ ਪਹਿਲਾਂ ਲਗਪਗ 40 ਧਮਕੀ ਭਰੇ ਫੋਨ ਆਏ ਸਨ। ਉਨ੍ਹਾਂ ਨੇ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਵਿਅਕਤੀਆਂ ਨੂੰ ਨੈਨਸੀ ਦੇ ਘਰ ਦੇ ਬਾਹਰ ਅੱਗ ਲਗਾਉਂਦੇ ਦਿਖਾਇਆ ਗਿਆ ਹੈ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕੈਨੇਡਾ ’ਚ 45 ਸਾਲਾ ਪੰਜਾਬੀ ਯੂਟਿਊਬਰ ਨੈਨਸੀ ਗਰੇਵਾਲ ਦੇ ਚਾਕੂ ਮਾਰ ਕੇ ਕਤਲ ਦੇ ਮਾਮਲੇ ਨੇ ਇਕ ਨਵਾਂ ਮੋੜ ਲੈ ਲਿਆ ਹੈ। ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਨੈਨਸੀ ਦੇ ਕਤਲ ’ਚ ਖਾਲਿਸਤਾਨ ਸਮਰਥਕਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਹੈ।
ਵੀਡੀਓ ’ਚ ਪੰਨੂ ਨੇ ਕਿਹਾ ਕਿ ਖਾਲਿਸਤਾਨ ਇਕ ਰਾਜਨੀਤਿਕ ਵਿਚਾਰਧਾਰਾ ਹੈ ਤੇ ਇਸ ਨਾਲ ਜੁੜੇ ਲੋਕ ਕਤਲ ਦੀਆਂ ਕਾਰਵਾਈਆਂ ’ਚ ਸ਼ਾਮਲ ਨਹੀਂ ਹਨ। ਉਸਨੇ ਦਾਅਵਾ ਕੀਤਾ ਕਿ ਨੈਨਸੀ ਦੀ ਮੌਤ ਤੋਂ ਬਾਅਦ ਖਾਲਿਸਤਾਨ ਸਮਰਥਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸਨੇ ਇਹ ਵੀ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਨਾਲ ਹੋਰ ਵਿਅਕਤੀਆਂ ਜਾਂ ਨੈੱਟਵਰਕਾਂ ਦੀ ਸ਼ਮੂਲੀਅਤ ਦਾ ਪਤਾ ਲੱਗ ਸਕਦਾ ਹੈ। ਇਸ ਦੌਰਾਨ ਨੈਨਸੀ ਗਰੇਵਾਲ ਦੇ ਪਰਿਵਾਰ ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ।
ਪਰਿਵਾਰ ਦਾ ਕਹਿਣਾ ਹੈ ਕਿ ਨੈਨਸੀ ਸੋਸ਼ਲ ਮੀਡੀਆ 'ਤੇ ਸਰਗਰਮ ਸੀ ਤੇ ਖੁੱਲ੍ਹ ਕੇ ਖਾਲਿਸਤਾਨ ਅੰਦੋਲਨ ਵਿਰੁੱਧ ਆਪਣੇ ਵਿਚਾਰ ਪ੍ਰਗਟ ਕਰਦੀ ਸੀ, ਜਿਸ ਕਾਰਨ ਉਸਨੂੰ ਕਈ ਧਮਕੀ ਭਰੇ ਕਾਲ ਆਏ ਸਨ। ਨੈਨਸੀ ਦੀ ਭੈਣ ਅਲੀਸ਼ਾ ਨੇ ਇਕ ਸਥਾਨਕ ਨਿਊਜ਼ ਚੈਨਲ ਨਾਲ ਇਕ ਇੰਟਰਵਿਊ ’ਚ ਕਿਹਾ ਕਿ ਉਸਦੀ ਭੈਣ ਨੂੰ ਕਤਲ ਤੋਂ ਪਹਿਲਾਂ ਲਗਪਗ 40 ਧਮਕੀ ਭਰੇ ਫੋਨ ਆਏ ਸਨ। ਉਨ੍ਹਾਂ ਨੇ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਵਿਅਕਤੀਆਂ ਨੂੰ ਨੈਨਸੀ ਦੇ ਘਰ ਦੇ ਬਾਹਰ ਅੱਗ ਲਗਾਉਂਦੇ ਦਿਖਾਇਆ ਗਿਆ ਹੈ।
ਅਲੀਸ਼ਾ ਅਨੁਸਾਰ ਇਹ ਘਟਨਾ ਇਕ ਬੇਤਰਤੀਬ ਹਮਲੇ ਦੀ ਬਜਾਏ ਇਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਜਾਪਦੀ ਹੈ। ਜਾਣਕਾਰੀ ਅਨੁਸਾਰ ਨੈਨਸੀ ਗਰੇਵਾਲ ਨੂੰ 3 ਮਾਰਚ ਨੂੰ ਰਾਤ 9:30 ਵਜੇ ਕੈਨੇਡਾ ਦੇ ਲਾਸਾਲੇ ਖੇਤਰ ’ਚ ਚਾਕੂ ਮਾਰਿਆ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਘਟਨਾ ਤੋਂ ਕਈ ਦਿਨ ਬਾਅਦ ਵੀ, ਸਥਾਨਕ ਪੁਲਿਸ ਅਜੇ ਤੱਕ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ ਹੈ ਤੇ ਜਾਂਚ ਜਾਰੀ ਹੈ। ਨੈਨਸੀ ਦੀ ਮਾਂ ਦੇ ਭਾਰਤ ਤੋਂ ਕੈਨੇਡਾ ਪਹੁੰਚਣ ਦੀ ਖ਼ਬਰ ਹੈ। ਹਾਲਾਂਕਿ ਅੰਤਿਮ ਸੰਸਕਾਰ ਦੀ ਕੋਈ ਅਧਿਕਾਰਤ ਜਾਣਕਾਰੀ ਜਾਂ ਵੀਡੀਓ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਇਸ ਘਟਨਾ ਨੇ ਭਾਰਤੀ ਪ੍ਰਵਾਸੀਆਂ ’ਚ ਚਿੰਤਾ ਤੇ ਚਰਚਾ ਵੀ ਛੇੜ ਦਿੱਤੀ ਹੈ।