25 ਫਰਵਰੀ ਨੂੰ ਪੰਜਾਬ ਆਉਣਗੇ ਮੋਹਨ ਭਾਗਵਤ, ਪਠਾਨਕੋਟ ਤੇ ਲੁਧਿਆਣਾ 'ਚ ਹੋਣਗੇ ਵਿਸ਼ੇਸ਼ ਸਮਾਗਮ
ਆਪਣੇ ਦੌਰੇ ਦੇ ਪਹਿਲੇ ਪੜਾਅ ’ਚ 25 ਫਰਵਰੀ ਨੂੰ ਉਹ ਪਠਾਨਕੋਟ ’ਚ ਸਵੇਰੇ 10.15 ਵਜੇ ਤੋਂ ਦੁਪਹਿਰ 12.00 ਵਜੇ ਤੱਕ ਸਾਬਕਾ ਸੈਨਿਕਾਂ ਦੇ ਸਮਾਗਮ ਨੂੰ ਸੰਬੋਧਨ ਕਰਨਗੇ। ਸ਼ਾਮ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਪਠਾਨਕੋਟ ਜ਼ਿਲ੍ਹੇ ਦੇ ਯੁਵਾ ਸਵੈਸੇਵਕਾਂ ਦੇ ਇਕਤ੍ਰੀਕਰਨ ’ਚ ਹਿੱਸਾ ਲੈਣਗੇ।
Publish Date: Wed, 18 Feb 2026 01:45 PM (IST)
Updated Date: Wed, 18 Feb 2026 01:49 PM (IST)
ਪੱਤਰ ਪ੍ਰੇਰਕ, ਜਲੰਧਰ : ਆਰਐੱਸਐੱਸ ਦੇ ਸੰਚਾਲਕ ਡਾ. ਮੋਹਨ ਭਾਗਵਤ 25 ਫਰਵਰੀ ਨੂੰ ਪੰਜਾਬ ਆ ਰਹੇ ਹਨ। ਉਹ ਸੰਘ ਦੇ ਸ਼ਤਾਬਦੀ ਵਰ੍ਹੇ ਤੇ ਸੰਘ ਦੇ ਪੰਚ ਪਰਿਵਰਤਨ ਵਿਸ਼ਿਆਂ ਸਬੰਧੀ ਨਿਯਮਿਤ ਤੌਰ ’ਤੇ ਪੂਰੇ ਦੇਸ਼ ਦਾ ਦੌਰਾ ਕਰ ਰਹੇ ਹਨ ਤੇ ਇਸ ਲੜੀ ’ਚ ਉਹ ਪੰਜਾਬ ਆ ਰਹੇ ਹਨ। ਆਪਣੇ ਦੌਰੇ ਦੇ ਪਹਿਲੇ ਪੜਾਅ ’ਚ 25 ਫਰਵਰੀ ਨੂੰ ਉਹ ਪਠਾਨਕੋਟ ’ਚ ਸਵੇਰੇ 10.15 ਵਜੇ ਤੋਂ ਦੁਪਹਿਰ 12.00 ਵਜੇ ਤੱਕ ਸਾਬਕਾ ਸੈਨਿਕਾਂ ਦੇ ਸਮਾਗਮ ਨੂੰ ਸੰਬੋਧਨ ਕਰਨਗੇ। ਸ਼ਾਮ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਪਠਾਨਕੋਟ ਜ਼ਿਲ੍ਹੇ ਦੇ ਯੁਵਾ ਸਵੈਸੇਵਕਾਂ ਦੇ ਇਕਤ੍ਰੀਕਰਨ ’ਚ ਹਿੱਸਾ ਲੈਣਗੇ। ਦੌਰੇ ਦੇ ਅਗਲੇ ਦਿਨ ਡਾ. ਮੋਹਨ ਭਾਗਵਤ 26 ਫਰਵਰੀ ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 5 ਵਜੇ ਤੱਕ ਲੁਧਿਆਣਾ ’ਚ ਪ੍ਰਮੁੱਖ ਨਾਗਰਿਕ ਸੰਮੇਲਨ ’ਚ ਹਿੱਸਾ ਲੈਣਗੇ।