ਕਿਸਮਤ ਦਾ ਚਮਤਕਾਰ: ਫਿਲੌਰ ਤੋਂ ਖਰੀਦੀ ਟਿਕਟ ਨੇ ਜੱਸੀਆ ਦੇ ਮੱਖਣ ਸਿੰਘ ਨੂੰ ਬਣਾਇਆ ਕਰੋੜਪਤੀ; 3 ਕਰੋੜ ਦੀ ਨਿਕਲੀ ਲਾਟਰੀ
ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਨਾਂ ਦੀ ਲਾਟਰੀ ਜਿੱਤੀ ਹੈ। ਇਹ ਟਿਕਟ ਉਨਾਂ ਨੇ ਫਿਲੌਰ ’ਚ ਖਰੀਦੀ ਸੀ ਤੇ ਇਸ ਬਾਰੇ ਭੁੱਲ ਚੁੱਕੇ ਸਨ। ਜਦੋਂ ਲਾਟਰੀ ਵਾਲਿਆਂ ਵੱਲੋਂ ਉਨਾਂ ਨਾਲ ਸੰਪਰਕ ਕੀਤਾ ਗਿਆ, ਤਾਂ ਉਨਾਂ ਨੇ ਆਪਣੀ ਟਿਕਟ ਦੀ ਜਾਂਚ ਕੀਤੀ।
Publish Date: Fri, 20 Mar 2026 09:05 AM (IST)
Updated Date: Fri, 20 Mar 2026 09:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਜੱਸੀਆ (ਲੁਧਿਆਣਾ) ਵਾਸੀ ਮੱਖਣ ਸਿੰਘ ਦੀ 3 ਕਰੋੜ ਦੀ ਲਾਟਰੀ ਲੱਗਣ ਮਗਰੋਂ ਉਨਾਂ ਦੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਨਾਂ ਦੀ ਲਾਟਰੀ ਜਿੱਤੀ ਹੈ। ਇਹ ਟਿਕਟ ਉਨਾਂ ਨੇ ਫਿਲੌਰ ’ਚ ਖਰੀਦੀ ਸੀ ਤੇ ਇਸ ਬਾਰੇ ਭੁੱਲ ਚੁੱਕੇ ਸਨ। ਜਦੋਂ ਲਾਟਰੀ ਵਾਲਿਆਂ ਵੱਲੋਂ ਉਨਾਂ ਨਾਲ ਸੰਪਰਕ ਕੀਤਾ ਗਿਆ, ਤਾਂ ਉਨਾਂ ਨੇ ਆਪਣੀ ਟਿਕਟ ਦੀ ਜਾਂਚ ਕੀਤੀ। ਇਸ ਤੋਂ ਬਾਅਦ ਅੱਜ ਮੱਖਣ ਸਿੰਘ ਨੇ ਲਾਟਰੀ ਦਾ ਕੇਸ਼ ਲੈਣ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।