Jalandhar Crime : ਐਕਟਿਵਾ ਸਵਾਰਾਂ ਨੂੰ ਥਾਰ ਨੇ ਮਾਰੀ ਪਿੱਛੋਂ ਟੱਕਰ ; ਦੋ ਗੰਭੀਰ ਜ਼ਖਮੀ, ਥਾਰ ਚਾਲਕ ਮੌਕੇ ਤੋਂ ਫਰਾਰ
ਉਹਨਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਗੱਡੀ ਮੂਹਰਲੇ ਹਿੱਸੇ ਹੇਠਾਂ ਤੋਂ ਕਾਫੀ ਨੁਕਸਾਨੀ ਗਈ ਜਿਸ ਕਾਰਨ ਚੱਲਣ ਦੇ ਯੋਗ ਨਹੀਂ ਸੀ। ਮੌਕੇ ਤੋਂ ਫਰਾਰ ਹੋਏ ਚਾਲਕ ਦੀ ਗੱਡੀ ਦੇ ਵਿੱਚੋਂ ਗੱਡੀ ਦੀ ਚਾਬੀ, ਥਾਰ ਦੀ ਆਰਸੀ, ਇੱਕ ਮੋਬਾਈਲ ਫੋਨ ਅਤੇ 2840 ਦੀ ਨਗਦੀ ਬਰਾਮਦ ਹੋਈ।
Publish Date: Mon, 09 Mar 2026 03:19 PM (IST)
Updated Date: Mon, 09 Mar 2026 03:22 PM (IST)
ਸੁਰਜੀਤ ਪਾਲ ਪੰਜਾਬੀ ਜਾਗਰਣ ਕਿਸ਼ਨਗੜ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਕਿਸ਼ਨਗੜ੍ਹ ਨਜ਼ਦੀਕ ਸੰਘਵਾਲ ਸਟੇਡੀਅਮ ਦੇ ਸਾਹਮਣੇ ਬੀਤੀ ਰਾਤ 12 ਵਜੇ ਦੇ ਕਰੀਬ ਇੱਕ ਥਾਰ ਚਾਲਕ ਵੱਲੋਂ ਐਕਟਿਵਾ ਤੇ ਸਵਾਰ ਦੋ ਵਿਅਕਤੀਆਂ ਨੂੰ ਪਿੱਛੋਂ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਦੋਵੇਂ ਐਕਟਿਵਾ ਸਵਾਰ ਗੰਭੀਰ ਜ਼ਖਮੀ ਹੋ ਗਏ।
ਸੂਚਨਾ ਉਪਰੰਤ ਮੌਕੇ ਤੇ ਪਹੁੰਚੀ ਐਸਐਸ ਐਫ ਟੀਮ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਕੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਐਕਟੀਵਾ ਨੰਬਰ ਪੀਬੀ 08 ਈਵੀ 0893 ਤੇ ਸਵਾਰ ਸੁਖਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਜਗਮੋਹਣ ਸਿੰਘ ਪੁੱਤਰ ਬਲਵਿੰਦਰ ਸਿੰਘ ਦੋਵੇਂ ਵਾਸੀ ਕਿੰਗਰਾ ਚੋ ਵਾਲਾ ਜੋ ਕਿ ਜਲੰਧਰ ਤੋਂ ਆਪਣੇ ਪਿੰਡ ਕਿੰਗਰਾ ਚੋ ਵਾਲਾ ਨੂੰ ਵਾਪਸ ਜਾ ਰਹੇ ਸਨ ਕਿ ਨੈਸ਼ਨਲ ਹਾਈਵੇ ਤੇ ਸਥਿਤ ਸੰਘਵਾਲ ਸਟੇਡੀਅਮ ਦੇ ਨਜ਼ਦੀਕ ਪਿੱਛੋਂ ਆ ਰਹੀ ਤੇਜ਼ ਰਫਤਾਰ ਥਾਰ ਨੰਬਰ ਪੀਬੀ 07 ਬੀਐਕਸ 0019 ਨੇ ਪਿੱਛੋਂ ਜੋਰਦਾਰ ਟੱਕਰ ਮਾਰੀ। ਜਿਸ ਵਿੱਚ ਦੋਵੇਂ ਐਕਟਿਵਾ ਸਵਾਰ ਗੰਭੀਰ ਜ਼ਖਮੀ ਹੋ ਗਏ। ਜਿਨਾਂ ਵਿੱਚੋਂ ਇੱਕ ਨੂੰ 108 ਐਂਬੂਲੈਂਸ ਦੀ ਮਦਦ ਰਾਹੀਂ ਨੇੜੇ ਦੇ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਜਦ ਕਿ ਮੌਕੇ ਤੇ ਪਹੁੰਚੀ ਪ੍ਰਾਈਵੇਟ ਐਂਬੂਲੈਂਸ ਰਾਹੀਂ ਦੂਸਰੇ ਵਿਅਕਤੀ ਨੂੰ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਐਸਐਸ ਐਫ ਟੀਮ ਵੱਲੋਂ ਜ਼ਖਮੀ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਤੇ ਪਹੁੰਚ ਗਏ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਥਾਰ ਚਾਲਕ ਮੌਕੇ ਤੋਂ ਥਾਰ ਨੂੰ ਗੱਡੀ ਵਿੱਚ ਚਾਬੀ ਲੱਗੀ ਸਮੇਤ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਗੱਡੀ ਮੂਹਰਲੇ ਹਿੱਸੇ ਹੇਠਾਂ ਤੋਂ ਕਾਫੀ ਨੁਕਸਾਨੀ ਗਈ ਜਿਸ ਕਾਰਨ ਚੱਲਣ ਦੇ ਯੋਗ ਨਹੀਂ ਸੀ। ਮੌਕੇ ਤੋਂ ਫਰਾਰ ਹੋਏ ਚਾਲਕ ਦੀ ਗੱਡੀ ਦੇ ਵਿੱਚੋਂ ਗੱਡੀ ਦੀ ਚਾਬੀ, ਥਾਰ ਦੀ ਆਰਸੀ, ਇੱਕ ਮੋਬਾਈਲ ਫੋਨ ਅਤੇ 2840 ਦੀ ਨਗਦੀ ਬਰਾਮਦ ਹੋਈ। ਥਾਰ ਗੱਡੀ ਵਿੱਚੋਂ ਬਰਾਮਦ ਹੋਇਆ ਸਾਰਾ ਸਮਾਨ ਐਸਐਸਐਫ ਦੀ ਟੀਮ ਵੱਲੋਂ ਚੌਂਕੀ ਕਿਸ਼ਨਗੜ੍ਹ ਦੇ ਹੈਡ ਕਾਂਸਟੇਬਲ ਲਵਪ੍ਰੀਤ ਅੱਤਰੀ ਦੇ ਹਵਾਲੇ ਕੀਤਾ ਗਿਆ। ਪੁਲਿਸ ਵੱਲੋਂ ਥਾਰ ਗੱਡੀ ਅਤੇ ਸਾਰਾ ਸਮਾਨ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।