ਆਦਮਪੁਰ ਏਅਰਪੋਰਟ ਹੁਣ ਅਖਵਾਏਗਾ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ', PM ਮੋਦੀ ਦੇ ਪਹੁੰਚਣ ਤੋਂ ਪਹਿਲਾਂ ਬਦਲਿਆ ਬੋਰਡ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਆਉਣ ਤੋਂ ਪਹਿਲਾਂ ਐਤਵਾਰ ਸਵੇਰੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ' ਰੱਖ ਦਿੱਤਾ ਗਿਆ ਹੈ ਤੇ ਇਸ ਸਬੰਧੀ ਹਵਾਈ ਅੱਡੇ 'ਤੇ ਲੱਗੇ ਸਾਰੇ ਬੋਰਡ ਵੀ ਬਦਲ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਅੱਜ ਸ਼ਾਮ ਨੂੰ ਆਦਮਪੁਰ ਪਹੁੰਚਣਗੇ।
Publish Date: Sun, 01 Feb 2026 01:16 PM (IST)
Updated Date: Sun, 01 Feb 2026 01:53 PM (IST)
ਸੰਜੇ ਵਰਮਾ, ਜਲੰਧਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਆਉਣ ਤੋਂ ਪਹਿਲਾਂ ਐਤਵਾਰ ਸਵੇਰੇ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ 'ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡਾ' ਰੱਖ ਦਿੱਤਾ ਗਿਆ ਹੈ ਤੇ ਇਸ ਸਬੰਧੀ ਹਵਾਈ ਅੱਡੇ 'ਤੇ ਲੱਗੇ ਸਾਰੇ ਬੋਰਡ ਵੀ ਬਦਲ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਅੱਜ ਸ਼ਾਮ ਨੂੰ ਆਦਮਪੁਰ ਪਹੁੰਚਣਗੇ।
ਸੁਰੱਖਿਆ ਕਾਰਨਾਂ ਕਰਕੇ ਆਦਮਪੁਰ ਏਅਰਪੋਰਟ 'ਤੇ ਆਉਣ ਵਾਲੀਆਂ ਸਟਾਰ ਏਅਰਲਾਈਨ ਤੇ ਇੰਡੀਗੋ ਦੀਆਂ ਉਡਾਣਾਂ ਦੇ ਦੇਰੀ ਨਾਲ ਪਹੁੰਚਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਕਰੀਬ 1 ਘੰਟੇ ਬਾਅਦ ਇਹ ਦੋਵੇਂ ਫਲਾਈਟਾਂ ਆਦਮਪੁਰ ਏਅਰਪੋਰਟ 'ਤੇ ਉਤਰਨਗੀਆਂ। ਸਟਾਰ ਏਅਰਲਾਈਨ ਦੀ ਫਲਾਈਟ ਦੁਪਹਿਰ 2:45 ਵਜੇ ਪਹੁੰਚਦੀ ਹੈ। ਇੰਡੀਗੋ ਦੀ ਫਲਾਈਟ ਦੁਪਹਿਰ 3:40 ਵਜੇ ਆਦਮਪੁਰ ਪਹੁੰਚਦੀ ਹੈ।
ਅੱਜ ਐਤਵਾਰ ਨੂੰ ਹਿੰਡਨ ਅਤੇ ਮੁੰਬਈ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਵਿਸ਼ੇਸ਼ ਰਹੇਗਾ ਕਿ ਉਨ੍ਹਾਂ ਨੂੰ ਹਵਾਈ ਅੱਡੇ ਦਾ ਨਵਾਂ ਨਾਂ ਦੇਖਣ ਨੂੰ ਮਿਲੇਗਾ।