ਫ਼ਿਲੌਰ ਹਾਈਵੇਅ 'ਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, SSF ਦੀ ਟੀਮ ਨੇ ਜ਼ਖਮੀ ਨੂੰ ਪਹੁੰਚਾਇਆ ਹਸਪਤਾਲ
ਅੱਜ ਹਾਈਵੇ ਥਿੰਕ ਗੈਸ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ, ਸੂਚਨਾ ਮਿਲਦਿਆਂ ਐਸ ਐਸ ਐਫ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਕਰਮਚਾਰੀਆਂ ਸਮੇਤ ਪਹੁੰਚੇ, ਦੇਖਿਆ ਕਿ ਇੱਕ ਕਾਰ ਜੋ ਕਿ ਥਿੰਕ ਗੈਸ ਪੰਪ ਤੇ ਗੈਸ ਪਵਾਉਣ ਜਾ ਰਹੀ ਸੀ ਤੇ ਦੂਸਰੀ ਸਾਈਡ ਤੋ ਆ ਰਹੀ ਬਾਈਕ ਨਾਲ ਟਕਰਾ ਗਈ
Publish Date: Thu, 02 Apr 2026 04:42 PM (IST)
Updated Date: Thu, 02 Apr 2026 04:43 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਅੱਜ ਹਾਈਵੇ ਥਿੰਕ ਗੈਸ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ, ਸੂਚਨਾ ਮਿਲਦਿਆਂ ਐਸ ਐਸ ਐਫ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਕਰਮਚਾਰੀਆਂ ਸਮੇਤ ਪਹੁੰਚੇ, ਦੇਖਿਆ ਕਿ ਇੱਕ ਕਾਰ ਜੋ ਕਿ ਥਿੰਕ ਗੈਸ ਪੰਪ ਤੇ ਗੈਸ ਪਵਾਉਣ ਜਾ ਰਹੀ ਸੀ ਤੇ ਦੂਸਰੀ ਸਾਈਡ ਤੋ ਆ ਰਹੀ ਬਾਈਕ ਨਾਲ ਟਕਰਾ ਗਈ।
ਜਿਸ ਵਿੱਚ ਬਾਈਕ ਸਵਾਰ ਚਾਲਕ ਦੇ ਸੱਟਾਂ ਲੱਗੀਆਂ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਫਸਟ ਏਡ ਦੇ ਕੇ ਤੁਰੰਤ ਸਰਕਾਰੀ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ, ਜ਼ਖਮੀ ਦੀ ਪਹਿਚਾਣ ਫੌਜਾਂ ਸਿੰਘ ਪੁੱਤਰ ਜੀਤ ਸਿੰਘ ਪਿੰਡ ਪੰਦਰਵਾੜਾ ਜਿਲ੍ਹਾ ਐਸ ਬੀ ਐਸ ਨਗਰ, ਕਾਰ ਡਰਾਈਵਰ ਕੀਰਤ ਨਰਾਇਣ ਪੁੱਤਰ ਰਾਮ ਪਾਦਾਰਰਾਠ ਨਿਊ ਬੇਅੰਤ ਨਗਰ ਜਲੰਧਰ ਵਜੋਂ ਹੋਈ,ਇਸ ਹਾਦਸੇ ਸਬੰਧੀ ਥਾਣਾ ਫ਼ਿਲੌਰ ਦੇ ਮੁਨਸ਼ੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।