ਇਹ ਮਾਮਲਾ 11 ਦਸੰਬਰ 2020 ਨੂੰ ਥਾਣਾ ਪਤਾਰਾਂ ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮ੍ਰਿਤਕ ਬੱਚਿਆਂ ਦੀ ਮਾਂ ਰੰਗੀਲੀ ਦੇਵੀ ਨੇ ਕੀਤੀ ਸੀ। ਰੰਗੀਲੀ ਦੇਵੀ, ਜੋ ਮੁੱਢਲੇ ਤੌਰ ’ਤੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਮੌਜੂਦਾ ਸਮੇਂ ’ਚ ਜਲੰਧਰ ਦੇ ਪਤਾਰਾਂ ’ਚ ਰਹਿ ਰਹੀ ਸੀ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪਤੀ ਰੰਜੀਤ ਮੰਡਲ ਨੇ ਘਰੇਲੂ ਵਿਵਾਦ ਤੋਂ ਬਾਅਦ ਉਸ ਤੋਂ ਦੋਵੇਂ ਬੱਚਿਆਂ, ਧੀ ਅਨਮੋਲ ਤੇ ਪੁੱਤਰ ਅਰਮਾਨ ਉਰਫ ਰਾਕੇਸ਼ ਨੂੰ ਖ਼ੋਹ ਲਿਆ ਸੀ। ਸ਼ਿਕਾਇਤ ’ਚ ਰੰਗੀਲੀ ਦੇਵੀ ਨੇ ਦੱਸਿਆ ਸੀ ਕਿ ਰੰਜੀਤ ਉਸਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਉਸਦੀ ਅਕਸਰ ਕੁੱਟਮਾਰ ਕਰਦਾ ਸੀ।
ਜਾਸ, ਜਲੰਧਰ : ਜਲੰਧਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਆਪਣੇ ਹੀ ਦੋ ਮਾਸੂਮ ਬੱਚਿਆਂ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਪਿਤਾ ਰੰਜੀਤ ਮੰਡਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੁੱਲ ਇਕ ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਦੇਣ ਦੀ ਹਾਲਤ ’ਚ ਦੋਸ਼ੀ ਨੂੰ ਇਕ ਸਾਲ ਹੋਰ ਵਾਧੂ ਜੇਲ੍ਹ ਭੁਗਤਣੀ ਪਵੇਗੀ। ਅਦਾਲਤ ਨੇ ਦੋਸ਼ੀ ਦੇ ਭਰਾ ਸੰਜੀਤ, ਮਾਂ ਵੀਨਾ ਤੇ ਭੈਣ ਪੂਜਾ ਨੂੰ ਬਰੀ ਕਰ ਦਿੱਤਾ।
ਇਹ ਮਾਮਲਾ 11 ਦਸੰਬਰ 2020 ਨੂੰ ਥਾਣਾ ਪਤਾਰਾਂ ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮ੍ਰਿਤਕ ਬੱਚਿਆਂ ਦੀ ਮਾਂ ਰੰਗੀਲੀ ਦੇਵੀ ਨੇ ਕੀਤੀ ਸੀ। ਰੰਗੀਲੀ ਦੇਵੀ, ਜੋ ਮੁੱਢਲੇ ਤੌਰ ’ਤੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਮੌਜੂਦਾ ਸਮੇਂ ’ਚ ਜਲੰਧਰ ਦੇ ਪਤਾਰਾਂ ’ਚ ਰਹਿ ਰਹੀ ਸੀ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪਤੀ ਰੰਜੀਤ ਮੰਡਲ ਨੇ ਘਰੇਲੂ ਵਿਵਾਦ ਤੋਂ ਬਾਅਦ ਉਸ ਤੋਂ ਦੋਵੇਂ ਬੱਚਿਆਂ, ਧੀ ਅਨਮੋਲ ਤੇ ਪੁੱਤਰ ਅਰਮਾਨ ਉਰਫ ਰਾਕੇਸ਼ ਨੂੰ ਖ਼ੋਹ ਲਿਆ ਸੀ। ਸ਼ਿਕਾਇਤ ’ਚ ਰੰਗੀਲੀ ਦੇਵੀ ਨੇ ਦੱਸਿਆ ਸੀ ਕਿ ਰੰਜੀਤ ਉਸਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਉਸਦੀ ਅਕਸਰ ਕੁੱਟਮਾਰ ਕਰਦਾ ਸੀ।
ਘਟਨਾ ਵਾਲੇ ਦਿਨ ਵੀ ਵਿਵਾਦ ਵੱਧ ਗਿਆ, ਜਿਸ ਤੋਂ ਬਾਅਦ ਰੰਜੀਤ ਬੱਚਿਆਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਉਸ ਤੋਂ ਬਾਅਦ ਨਾ ਬੱਚੇ ਵਾਪਸ ਆਏ ਤੇ ਨਾ ਰੰਜੀਤ। ਬਾਅਦ ’ਚ ਬੱਚਿਆਂ ਦੇ ਲਾਪਤਾ ਹੋਣ ’ਤੇ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ। ਕੁਝ ਸਮੇਂ ਬਾਅਦ ਪਿੰਡ ਦੇ ਛੱਪੜ ’ਚੋਂ ਦੋਵੇਂ ਮਾਸੂਮਾਂ ਦੀਆਂ ਲਾਸ਼ਾਂ ਮਿਲੀਆਂ। ਇਸ ਖ਼ਬਰ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤੇ ਰੰਜੀਤ ਮੰਡਲ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ। ਸ਼ੁਰੂਆਤੀ ਜਾਂਚ ’ਚ ਪਰਿਵਾਰਕ ਕਲੇਸ਼ ਨੂੰ ਹੱਤਿਆ ਦਾ ਮੁੱਖ ਕਾਰਨ ਮੰਨਿਆ ਗਿਆ। ਪੁਲਿਸ ਨੇ ਜਾਂਚ ਤੋਂ ਬਾਅਦ ਅਦਾਲਤ ’ਚ ਚਲਾਨ ਪੇਸ਼ ਕੀਤਾ।
ਸੁਣਵਾਈ ਦੌਰਾਨ ਮੁਲਜ਼ਮ ’ਤੇ ਦੋਸ਼ ਸਾਬਿਤ ਹੋਏ ਤੇ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ। ਸਬੂਤਾਂ ਦੀ ਕਮੀ ਕਾਰਨ ਮੁਲਜ਼ਮ ਦੇ ਭਰਾ ਸੰਜੀਤ ਮੰਡਲ, ਮਾਂ ਵੀਨਾ ਦੇਵੀ ਤੇ ਭੈਣ ਪੂਜਾ ਦੇਵੀ ਨੂੰ ਬਰੀ ਕਰ ਦਿੱਤਾ ਗਿਆ।
ਬੱਚਿਆਂ ਦਾ ਨਹੀਂ ਹੋਇਆ ਸੀ ਪੋਸਟਮਾਰਟਮ
ਛੱਪੜ ’ਚੋਂ ਮਰੇ ਮਿਲੇ ਬੱਚਿਆਂ ਦਾ ਪੋਸਟਮਾਰਟਮ ਵੀ ਨਹੀਂ ਹੋ ਪਾਇਆ ਸੀ। ਕਾਰਨ ਸੀ ਕਿ ਪਾਣੀ ’ਚ ਪਏ ਰਹਿਣ ਕਾਰਨ ਬੱਚਿਆਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਫੁੱਲ ਗਈਆਂ ਸਨ। ਅਜਿਹੇ ’ਚ ਦੋਵਾਂ ਦੀਆਂ ਲਾਸ਼ਾਂ ਉਸਦੀ ਮਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ।