ਦੂਜੇ ਪਾਸੇ, ਹਰਪ੍ਰੀਤ ਲਾਲ ਹੈਪੀ ਪਹਿਲਾਂ ਪੁਲਿਸ ਨੂੰ ਚਕਮਾ ਦੇ ਕੇ ਭੱਜ ਚੁੱਕਾ ਹੈ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਛਾਪਾ ਮਾਰਿਆ ਸੀ ਪਰ ਉਹ ਭੱਜ ਗਿਆ ਸੀ। ਉਸਦੇ ਭੱਜਣ ਤੋਂ ਬਾਅਦ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਖਿਲਾਫ਼ ਵੀ ਮਾਮਲਾ ਦਰਜ ਕੀਤਾ ਸੀ।

ਜਾਸ, ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਅਮਰੀਕਾ ਵਿਚ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਮੁਲਜ਼ਮ ਜਲੰਧਰ ਵਿਚ ਫ਼ਿਰੌਤੀ ਲਈ ਫਾਇਰਿੰਗ ਕਰਨ ਆਏ ਸਨ, ਹਾਲਾਂਕਿ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਗ੍ਰਿਫ਼ਤਾਰ ਕੀਤੇ ਅਨਸਰਾਂ ਦੀ ਪਛਾਣ ਪਿੰਡ ਫੋਲੜੀਵਾਲ ਦੇ ਵਸਨੀਕ ਹਰਪ੍ਰੀਤ ਲਾਲ ਹੈਪੀ ਤੇ ਖਾਂਬੜਾ ਕਾਲੋਨੀ ਜਲੰਧਰ ਦੇ ਨਿਵਾਸੀ ਸਾਜਨ ਗਿੱਲ ਉਰਫ਼ ‘ਗੱਬਰ’ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ .32 ਬੋਰ ਦੀਆਂ ਪਿਸਤੌਲਾਂ, ਮੈਗਜ਼ੀਨ ਅਤੇ 2 ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੇ 17 ਮਾਰਚ 2026 ਨੂੰ ਪੁਲਿਸ ਟੀਮ ਦੇ ਨਾਲ ਡੀਏਵੀ ਕਾਲਜ ਫਲਾਈਓਵਰ, ਕਬੀਰ ਨਗਰ ਨੇੜੇ ਨਾਕਾਬੰਦੀ ਦੌਰਾਨ ਦੋਵਾਂ ਅਨਸਰਾਂ ਨੂੰ ਫੜ ਕੇ ਉਨ੍ਹਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਦੋਵਾਂ ਕੋਲੋਂ ਇਕ-ਇਕ ਪਿਸਤੌਲ ਅਤੇ ਇਕ-ਇਕ ਕਾਰਤੂਸ ਬਰਾਮਦ ਹੋਇਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਥਾਣਾ ਡਵੀਜ਼ਨ ਨੰਬਰ-1 ਵਿਚ ਸਬੰਧਤ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਫਗਵਾੜਾ ’ਚ ਗੋਲੀ ਚਲਾਉਣ ਦੇ ਮਾਮਲੇ ’ਚ ਸ਼ਾਮਲ ਹੈ ਗੱਬਰ
ਪੁੱਛਗਿੱਛ ਦੌਰਾਨ ਸਾਜਨ ਗਿੱਲ ਉਰਫ਼ ਗੱਬਰ ਨੇ ਦੱਸਿਆ ਕਿ ਉਹ ਜੋਗਾ ਫੋਲੜੀਵਾਲ ਦੇ ਇਸ਼ਾਰੇ 'ਤੇ ਵਾਰਦਾਤਾਂ ਕਰਦਾ ਹੈ ਅਤੇ 12 ਜਨਵਰੀ 2026 ਨੂੰ ਫਗਵਾੜਾ ਵਿਚ ਇਕ ਦੁਕਾਨ 'ਤੇ ਹੋਈ ਗੋਲ਼ੀਬਾਰੀ ਦੀ ਘਟਨਾ ਵਿਚ ਵੀ ਸ਼ਾਮਲ ਰਿਹਾ ਹੈ। ਉਸ ਨੇ ਮੰਨਿਆ ਕਿ ਗੈਂਗ ਲਈ ਹਥਿਆਰ ਸਪਲਾਈ ਕਰਨਾ, ਨਸ਼ਿਆਂ ਦੀ ਤਸਕਰੀ ਕਰਨਾ ਤੇ ਭੱਜੇ ਹੋਏ ਅਪਰਾਧੀਆਂ ਨੂੰ ਸ਼ਰਨ ਦਿੰਦਾ ਰਿਹਾ ਹੈ। ਬਦਲੇ ਵਿਚ ਗੱਬਰ ਗਿੱਲ ਨੂੰ ਵਿਦੇਸ਼ ਤੋਂ ਪੈਸੇ ਪ੍ਰਾਪਤ ਹੁੰਦੇ ਸਨ।
**ਜੋਗੇ ਦੇ ਸੰਪਰਕ ’ਚ ਸੀ ਹਰਪ੍ਰੀਤ ਲਾਲ
ਦੂਜੇ ਪਾਸੇ, ਹਰਪ੍ਰੀਤ ਲਾਲ ਹੈਪੀ ਪਹਿਲਾਂ ਪੁਲਿਸ ਨੂੰ ਚਕਮਾ ਦੇ ਕੇ ਭੱਜ ਚੁੱਕਾ ਹੈ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਛਾਪਾ ਮਾਰਿਆ ਸੀ ਪਰ ਉਹ ਭੱਜ ਗਿਆ ਸੀ। ਉਸਦੇ ਭੱਜਣ ਤੋਂ ਬਾਅਦ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਖਿਲਾਫ਼ ਵੀ ਮਾਮਲਾ ਦਰਜ ਕੀਤਾ ਸੀ। ਉਸ ਨੇ ਵੀ ਮੰਨਿਆ ਕਿ ਉਹ ਜੋਗਾ ਫੋਲ਼ੀਵਾਲ ਦੇ ਸੰਪਰਕ ਵਿਚ ਸੀ। ਜੋਗਾ ਫੋਨ ਰਾਹੀਂ ਹਦਾਇਤਾਂ ਦਿੰਦਾ ਸੀ। ਹਰਪ੍ਰੀਤ ਲਾਲ 'ਤੇ ਪਹਿਲਾਂ ਵੀ ਕਤਲ ਦੇ ਯਤਨ ਵਰਗੇ ਮਾਮਲੇ ਦਰਜ ਹਨ, ਜਦਕਿ ਸਾਜਨ ਗਿੱਲ ਉਰਫ਼ ਗੱਬਰ 'ਤੇ ਚੋਰੀ ਅਤੇ ਹੋਰ ਆਪਰਾਧਿਕ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹਨ।
ਲੱਕੀ ਕਤਲ ਕਾਂਡ ’ਚ ਸ਼ੂਟਰ ਦੇ ਨਾਲ ਕੀਤੀ ਸੀ ਰੇਕੀ
ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ, ਲੱਕੀ ਹੱਤਿਆਕਾਂਡ ਵਿਚ ਸ਼ਾਮਲ ਮੁੱਖ ਸ਼ੂਟਰ ਨੂੰ ਸ਼ਰਨ ਦੇਣ ਅਤੇ ਉਸ ਦੇ ਨਾਲ ਲੱਕੀ ਦੀ ਰੇਕੀ ਕਰਨ ਵਿਚ ਸ਼ਾਮਲ ਸਨ। ਪੁਲਿਸ ਨੇ ਹਾਲਾਂਕਿ ਦੋਵਾਂ ਦੇ ਲੱਕੀ ਕਤਲ ਕਾਂਡ ਵਿਚ ਸ਼ਾਮਲ ਹੋਣ ਦੀ ਗੱਲ ਨਹੀਂ ਮੰਨੀ, ਪਰ ਜਾਣਕਾਰੀ ਮੁਤਾਬਕ ਅਪਰਾਧਈ ਹੈਪੀ ਪਹਿਲਾਂ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਹੋ ਚੁੱਕਾ ਸੀ ਪਰ ਫਿਰ ਭੱਜ ਗਿਆ ਸੀ। ਉਸਦੇ ਕੋਲੋਂ ਤਿੰਨ ਪਿਸਟਲ ਮਿਲੀਆਂ ਸਨ। ਫਿਲਹਾਲ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।