ਦੁਸਾਂਝ ਕਲਾਂ 'ਚ ਵੱਡਾ ਖੁਲਾਸਾ: ਹੱਡਾ ਰੋੜੀ ਦੀ ਆੜ 'ਚ ਗਊ ਮਾਸ ਦੀ ਵਿਕਰੀ ਤੇ ਚਰਬੀ ਤੋਂ ਘਿਓ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਮੌਕੇ 'ਤੇ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਥਾਣੇਦਾਰ ਜੰਗ ਬਹਾਦਰ ਸਿੰਘ ਸ਼ਿਕਾਇਤਕਰਤਾ ਨਾਲ ਟੀਮ ਸਮੇਤ ਹੱਡਾ ਰੋੜੀ ਪਹੁੰਚੇ ਤੇ ਮੌਕੇ 'ਤੇ ਇਕ ਟਾਟਾ ਐਸ ਪੀ ਬੀ _09 _ 0153 'ਚੋਂ 12 ਪੀਪੇ ਘਿਓ ਦੇ ਤੇ ਹੋਰ ਸਮਾਨ ਬਰਾਮਦ ਕੀਤਾ।
Publish Date: Mon, 02 Mar 2026 11:25 AM (IST)
Updated Date: Mon, 02 Mar 2026 11:27 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ, ਦੁਸਾਂਝ ਕਲਾਂ : ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਕਾਲੇ ਪਿੰਡ ਕੋਟ ਗਰੇਵਾਲ ਰੋਡ ਹੱਡਾ ਰੋੜੀ ਦੀ ਆੜ ਵਿੱਚ ਗਊ ਮਾਸ ਦੀ ਵਿਕਰੀ ਤੇ ਗਊ ਮਾਸ ਦੀ ਚਰਬੀ ਤੋਂ ਘਿਓ ਤਿਆਰ ਕਰਕੇ ਸਪਲਾਈ ਕੀਤਾ ਜਾਂਦਾ ਹੈ। ਜਿਸਦੀ ਸ਼ਿਕਾਇਤ ਹਰਸ ਭੱਲਾ ਪੁੱਤਰ ਹਰਜਿੰਦਰ ਕੁਮਾਰ ਭੱਲਾ ਵਾਸੀ ਮਕਾਨ ਨੰਬਰ 113 ਲਾਮੀਆਂ ਵਾਲਾ ਸਰਾਫਾਂ ਬਾਜ਼ਾਰ ਫਗਵਾੜਾ ਨੇ ਕੀਤੀ ਸੀ। ਮੌਕੇ 'ਤੇ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਥਾਣੇਦਾਰ ਜੰਗ ਬਹਾਦਰ ਸਿੰਘ ਸ਼ਿਕਾਇਤਕਰਤਾ ਨਾਲ ਟੀਮ ਸਮੇਤ ਹੱਡਾ ਰੋੜੀ ਪਹੁੰਚੇ ਤੇ ਮੌਕੇ 'ਤੇ ਇਕ ਟਾਟਾ ਐਸ ਪੀ ਬੀ _09 _ 0153 'ਚੋਂ 12 ਪੀਪੇ ਘਿਓ ਦੇ ਤੇ ਹੋਰ ਸਮਾਨ ਬਰਾਮਦ ਕੀਤਾ। ਜ਼ਿਕਰਯੋਗ ਹੈ ਕਿ ਇਸ ਵਾਹਨ 'ਤੇ ਸਵ ਵਾਹਨ ਗਊਸ਼ਾਲਾ ਲਿਖਿਆ ਹੋਇਆ ਸੀ ਤੇ ਜਿਸਦੇ ਵਿਚ ਘਿਓ ਦੀ ਸਪਲਾਈ ਦਿੰਦੇ ਸਨ। ਮੌਕਾ 'ਤੇ ਅਵਤਾਰ ਚੰਦ ਉਰਫ ਭਲਵਾਨ ਪੁੱਤਰ ਚੰਨਾ ਰਾਮ ਵਾਸੀ ਕੋਟ ਗਰੇਵਾਲ,ਸੁਲੈਮਾਨ ਉਰਫ ਸੁਲਤਾਨ ਪੁੱਤਰ ਮੁਹੰਮਦ ਸਗੀਰ ਵਾਸੀ ਚੁਰੰਬਾ ਥਾਣਾ ਬਸਦੇਪੁਰ ਜਿਲ੍ਹਾ ਮੁਗੇਰ ਬਿਹਾਰ,ਅਮਜਦ ਪੁੱਤਰ ਸ਼ਾਹਬਾਦ ਵਾਸੀ ਅਲੀ ਚੁੰਗੀ ਜ਼ਿਲਾ ਸਹਾਰਨਪੁਰ ਯੂਪੀ, ਬਲਾਲ ਪੁੱਤਰ ਭੂਰਾ ਵਾਸੀ ਕੁੰਡ ਕਲਾਂ ਥਾਣਾ ਗੋਗੋ ਜ਼ਿਲ੍ਹਾ ਸਹਾਨਪੁਰ ਯੂ ਪੀ ਨੂੰ ਦਸਾਂਝ ਕਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦੁਸਾਂਝ ਕਲਾਂ ਪੁਲਿਸ ਨੇ ਵੱਖ-ਵੱਖ ਧਰਾਵਾਂ ਤੇ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।