ਪ੍ਰਤਾਪ ਬਾਜਵਾ ਨੇ ਵਿੰਨ੍ਹਿਆ ‘ਆਪ’ ਸਰਕਾਰ ‘ਤੇ ਨਿਸ਼ਾਨਾ: 1000 ਰੁਪਏ ਦੇ ਵਾਅਦੇ ਨੂੰ ਦੱਸਿਆ ‘ਚੋਣ ਫਰਾਡ’, ਕਿਹਾ- ਸਿਰਫ 2-3 ਮਹੀਨੇ ਹੀ ਮਿਲੇਗੀ ਕਿਸ਼ਤ
ਉਨ੍ਹਾਂ ਨੇ ਕਿਹਾ ਕਿ ਸਰਕਾਰ ਅੱਜ ਇਸ ਦਾ ਐਲਾਨ ਕਰੇਗੀ ਅਤੇ ਇਸ ਦੀਆਂ ਕਿਸ਼ਤਾਂ ਅਗਸਤ ਮਹੀਨੇ ਤੋਂ ਆਉਣੀਆਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਦਸੰਬਰ ਵਿੱਚ ਹੁੰਦੀਆਂ ਹਨ, ਤਾਂ ਔਰਤਾਂ ਨੂੰ ਇਹ ਪੈਸੇ ਸਿਰਫ ਦੋ ਜਾਂ ਵੱਧ ਤੋਂ ਵੱਧ ਤਿੰਨ ਮਹੀਨੇ ਹੀ ਮਿਲਣਗੇ।
Publish Date: Sun, 08 Mar 2026 01:36 PM (IST)
Updated Date: Sun, 08 Mar 2026 01:38 PM (IST)
ਆਨਲਾਈਨ ਡੈਸਕ, ਜਲੰਧਰ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਹਿਲਾਵਾਂ ਨੂੰ 1,000 ਰੁਪਏ ਦੇਣ ਦੇ ਵਾਅਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਬਾਜਵਾ ਨੇ ਦੋਸ਼ ਲਾਇਆ ਕਿ ਸਰਕਾਰ ਚੋਣਾਂ ਨੇੜੇ ਦੇਖ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ‘ਫਰਾਡ’ ਕਰ ਰਹੀ ਹੈ।
#WATCH | Chandigarh: Punjab LoP Pratap Singh Bajwa says, "When they took the vote, Kejriwal and Bhagwant Mann promised that women would be given Rs 1,000 after forming the government. 48 months have passed. They are making the announcement after 48 months. And the inside… pic.twitter.com/ILfjvVueYF
— ANI (@ANI) March 8, 2026
48 ਮਹੀਨੇ ਬਾਅਦ ਕਿਉਂ ਆਈ ਯਾਦ?
ਬਾਜਵਾ ਨੇ ਕਿਹਾ ਕਿ ਚੋਣਾਂ ਸਮੇਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਘਰ-ਘਰ ਜਾ ਕੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਔਰਤਾਂ ਨੂੰ 1,000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ, "ਸਰਕਾਰ ਬਣੀ ਨੂੰ 48 ਮਹੀਨੇ ਬੀਤ ਚੁੱਕੇ ਹਨ। ਹੁਣ ਜਦੋਂ ਸਰਕਾਰ ਦਾ ਸਮਾਂ ਖ਼ਤਮ ਹੋਣ ਵਾਲਾ ਹੈ, ਉਦੋਂ ਇਹ ਐਲਾਨ ਕੀਤਾ ਜਾ ਰਿਹਾ ਹੈ।"
ਉਨ੍ਹਾਂ ਨੇ ਕਿਹਾ ਕਿ ਸਰਕਾਰ ਅੱਜ ਇਸ ਦਾ ਐਲਾਨ ਕਰੇਗੀ ਅਤੇ ਇਸ ਦੀਆਂ ਕਿਸ਼ਤਾਂ ਅਗਸਤ ਮਹੀਨੇ ਤੋਂ ਆਉਣੀਆਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਦਸੰਬਰ ਵਿੱਚ ਹੁੰਦੀਆਂ ਹਨ, ਤਾਂ ਔਰਤਾਂ ਨੂੰ ਇਹ ਪੈਸੇ ਸਿਰਫ ਦੋ ਜਾਂ ਵੱਧ ਤੋਂ ਵੱਧ ਤਿੰਨ ਮਹੀਨੇ ਹੀ ਮਿਲਣਗੇ।
ਬਾਜਵਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਪੰਜਾਬ ਦੀਆਂ ਮਹਿਲਾਵਾਂ ਨਾਲ ਸਿਰਫ ਵੋਟਾਂ ਬਟੋਰਨ ਲਈ ਕੀਤਾ ਜਾ ਰਿਹਾ ਇੱਕ ‘ਫਰਾਡ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਅਤੇ ਇਹ ਸਭ ਕੁਝ ਸਿਰਫ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ।