ਕਿਸਮਤ ਦੀ ਮਾਰ: ਅਜੇ ਮਾਂ ਦਾ ਸਿਵਾ ਠੰਢਾ ਨਹੀਂ ਸੀ ਹੋਇਆ ਕਿ ਆਸਟ੍ਰੇਲੀਆ ਤੋਂ ਆਈ ਪੁੱਤ ਦੀ ਮੌਤ ਦੀ ਖ਼ਬਰ, ਪਿੰਡ ਬੰਡਾਲਾ 'ਚ ਪਸਰਿਆ ਮਾਤਮ
ਉਸ ਦਾ ਅਜੇ ਵਿਆਹ ਨਹੀਂ ਸੀ ਹੋਇਆ। ਅਜੇ 20 ਦਿਨ ਪਹਿਲਾਂ ਹੀ ਉਸ ਦੀ ਮਾਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ। ਮਨਬੀਰ ਦੀ ਲਾਸ਼ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪਿੰਡ ’ਚ ਕੀਤਾ ਜਾ ਸਕੇ।
Publish Date: Mon, 09 Feb 2026 08:41 AM (IST)
Updated Date: Mon, 09 Feb 2026 08:46 AM (IST)
ਹੁੰਦਲ, ਬੰਡਾਲਾ : ਕਸਬਾ ਬੰਡਾਲਾ ਦੇ 27 ਸਾਲਾ ਨੌਜਵਾਨ ਦੀ ਆਸਟ੍ਰੇਲੀਆ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਨਬੀਰ ਸਿੰਘ ਅੱਠ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ। ਉਸ ਦਾ ਅਜੇ ਵਿਆਹ ਨਹੀਂ ਸੀ ਹੋਇਆ। ਅਜੇ 20 ਦਿਨ ਪਹਿਲਾਂ ਹੀ ਉਸ ਦੀ ਮਾਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ। ਮਨਬੀਰ ਦੀ ਲਾਸ਼ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪਿੰਡ ’ਚ ਕੀਤਾ ਜਾ ਸਕੇ।