ਬੇਹੱਦ ਮੰਦਭਾਗਾ! ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਜਾ ਰਹੇ ਸੇਵਾਮੁਕਤ ਪ੍ਰਿੰਸੀਪਲ ਦੀ ਸੜਕ ਹਾਦਸੇ 'ਚ ਮੌਤ
ਜਦ ਉਹ ਪਿੰਡ ਪਿੰਡ ਜਿਆਣ ਲੱਗੇ ਪਹੁੰਚਿਆ ਤਾਂ ਇਸੇ ਦਿਸ਼ਾ ਤੋਂ ਪਿਛਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਮਹਿੰਦਰਾ ਸਕਾਰਪੀਓ ਪੀਬੀ 07 ਬੀਯੂ 5454 ਦੀ ਟੱਕਰ ਵੱਜਣ ਨਾਲ ਐਕਟਵਾ ਸਵਾਰ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਰਿਟਾਇਰਡ ਪ੍ਰਿੰਸੀਪਲ ਅਜੀਤ ਸਿੰਘ ਵਾਸੀ ਪਿੰਡ ਖਨੂਰ ਵਜੋਂ ਹੋਈ।
Publish Date: Sun, 08 Feb 2026 09:21 AM (IST)
Updated Date: Sun, 08 Feb 2026 09:29 AM (IST)
ਰਾਜਾ ਸਿੰਘ ਪੱਟੀ, ਚੱਬੇਵਾਲ : ਪਿੰਡ ਜਿਆਣ ਨਜ਼ਦੀਕ ਵਸੜਕ ਹਾਦਸੇ ਵਿੱਚ ਸਕਾਰਪੀਓ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਚੱਬੇਵਾਲ ਦੇ ਮੁਖੀ ਮਨਿੰਦਰ ਸਿੰਘ ਅਤੇ ਏਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਐਕਟਵਾ ਪੀਬੀ 07 ਸੀਐਚ 8359 ਉੱਤੇ ਚੱਬੇਵਾਲ ਦੀ ਤਰਫੋਂ ਮਾਹਿਲਪੁਰ ਨੂੰ ਜਾ ਰਿਹਾ ਸੀ।
ਜਦ ਉਹ ਪਿੰਡ ਪਿੰਡ ਜਿਆਣ ਲੱਗੇ ਪਹੁੰਚਿਆ ਤਾਂ ਇਸੇ ਦਿਸ਼ਾ ਤੋਂ ਪਿਛਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਮਹਿੰਦਰਾ ਸਕਾਰਪੀਓ ਪੀਬੀ 07 ਬੀਯੂ 5454 ਦੀ ਟੱਕਰ ਵੱਜਣ ਨਾਲ ਐਕਟਵਾ ਸਵਾਰ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਰਿਟਾਇਰਡ ਪ੍ਰਿੰਸੀਪਲ ਅਜੀਤ ਸਿੰਘ ਵਾਸੀ ਪਿੰਡ ਖਨੂਰ ਵਜੋਂ ਹੋਈ।
ਗੰਭੀਰ ਜ਼ਖਮੀ ਹਾਲਤ ਵਿੱਚ ਐਕਟਵਾ ਸਵਾਰ ਅਜੀਤ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ। ਜਾਣਕਾਰੀ ਅਨੁਸਾਰ ਪਿੰਡ ਜਿਆਣ ਵਿਖੇ ਚੱਲ ਰਹੇ ਟੂਰਨਾਮੈਂਟ ਵਿੱਚ ਪ੍ਰਬੰਧਕਾਂ ਦੇ ਸੱਦੇ ਉੱਤੇ ਪ੍ਰਿੰਸੀਪਲ ਅਜੀਤ ਸਿੰਘ ਅੱਜ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਜਾ ਰਹੇ ਸਨ ਪਰ ਰਸਤੇ ਵਿੱਚ ਹੀ ਦੁਰਘਟਨਾ ਵਾਪਰਨ ਕਾਰਨ ਉਹਨਾਂ ਦੀ ਮੌਤ ਹੋ ਗਈ।