- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪਾਲ ਨੇ ਕਿਹਾ ਕਿ ਪੰਜਾਬ ਆਉਣ ਤੋਂ ਬਾਅਦ ਉਨ੍ਹਾਂ ਨਸ਼ਿਆਂ ਦੀ ਸਮੱਸਿਆ ਨੂੰ ਬਹੁਤ ਹੀ ਵਿਕਰਾਲ ਰੂਪ 'ਚ ਦੇਖਿਆ ਹੈ ਜੋ ਖ਼ਾਸ ਕਰਕੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ, ਕੋਈ ਅਹਿਸਾਨ ਨਹੀਂ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ :ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਆਮ ਲੋਕਾਂ ਦੇ ਮਨ ਵਿਚ ਇਹ ਗੱਲ ਹੈ ਕਿ ਅਪਰਾਧੀਆਂ ਦੇ ਮਨ ਵਿੱਚ ਕਾਨੂੰਨ ਦਾ ਜਿਹੜਾ ਡਰ ਹੋਣਾ ਚਾਹੀਦਾ ਹੈ, ਉਹ ਘੱਟ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁਝ ਗੈਂਗਾਂ ਵੱਲੋਂ ਬਦਲਾ ਲੈਣ ਲਈ ਹੱਦਾਂ ਤਕ ਜਾਣ ਦੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ ਅਤੇ ਇਹ ਸਮੱਸਿਆ ਨਕਾਰਣ ਯੋਗ ਨਹੀਂ।ਰਾਜਪਾਲ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਤਿਆਰੀ ਕਰ ਰਹੀ ਹੈ ਅਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਮਦਦ ਲਈ ਅਗਾਹ ਕੀਤਾ ਹੈ।
ਰਾਜਪਾਲ ਕਟਾਰੀਆ ਅੱਜ ਇੱਥੇ ਸੀਮਾ ਸੁਰੱਖਿਆ ਬਲ (BSF) ਦੇ ਸਹਾਇਕ ਸਿਖਲਾਈ ਕੇਂਦਰ (STC), ਖੜਕਾਂ ਕੈਂਪ 'ਚ 447 ਮਹਿਲਾ ਰਿਕਰੂਟ ਕਾਂਸਟੇਬਲਾਂ ਦੀ ਪਾਸਿੰਗ ਆਉਟ ਪਰੇਡ ਅਤੇ ਅਟੈਸਟੇਸ਼ਨ ਸਮਾਰੋਹ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਨਸ਼ਿਆਂ ਦੇ ਮਸਲੇ ’ਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਆਉਣ ਤੋਂ ਬਾਅਦ ਉਨ੍ਹਾਂ ਨਸ਼ਿਆਂ ਦੀ ਸਮੱਸਿਆ ਨੂੰ ਬਹੁਤ ਹੀ ਵਿਕਰਾਲ ਰੂਪ 'ਚ ਦੇਖਿਆ ਹੈ ਜੋ ਖ਼ਾਸ ਕਰਕੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਬਚਾਉਣਾ ਸਾਡਾ ਫਰਜ਼ ਹੈ, ਕੋਈ ਅਹਿਸਾਨ ਨਹੀਂ। ਪੰਜਾਬ ਬਹਾਦਰਾਂ ਦੀ ਧਰਤੀ ਹੈ ਜਿਸ ਨੇ ਦੇਸ਼ ਨੂੰ ਵੱਡੇ ਨਾਇਕ ਦਿੱਤੇ ਹਨ, ਪਰ ਨਸ਼ਿਆਂ ਰਾਹੀਂ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਰਾਜਪਾਲ ਨੇ ਦੱਸਿਆ ਕਿ ਨਸ਼ਾ ਮੁਕਤੀ ਲਈ ਉਹ ਪਿਛਲੇ ਸਾਲ ਅੱਠ ਦਿਨ ਦੀ ਪਦ ਯਾਤਰਾ ਕਰ ਚੁੱਕੇ ਹਨ ਅਤੇ ਇਸ ਸਾਲ 9 ਤੋਂ 12 ਫਰਵਰੀ ਤਕ ਤਰਨ ਤਾਰਨ, ਫਾਜ਼ਿਲਕਾ ਤੇ ਫਿਰੋਜ਼ਪੁਰ 'ਚ ਚਾਰ ਦਿਨਾਂ ਦੀ ਪਦ ਯਾਤਰਾ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਇਹ ਅੰਦੋਲਨ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਜਨਤਾ ਦਾ ਅੰਦੋਲਨ ਬਣਨਾ ਚਾਹੀਦਾ ਹੈ।
ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ’ਤੇ ਚਿੰਤਾ ਜਤਾਉਂਦਿਆਂ ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਂਟੀ-ਡਰੋਨ ਸਿਸਟਮ ਮੁਹੱਈਆ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ 'ਚ 9 ਸਿਸਟਮ ਲਗਾਏ ਗਏ ਸਨ ਤੇ ਹੁਣ 23 ਹੋਰ ਸਿਸਟਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਪੰਜਾਬ ਸਰਕਾਰ ਨੇ ਵੀ ਐਂਟੀ-ਡਰੋਨ ਉਪਰਾਲਿਆਂ ਲਈ 10 ਕਰੋੜ ਰੁਪਏ ਦਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਪੂਰੀ 563 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸੀਮਾ ਨੂੰ ਐਂਟੀ-ਡਰੋਨ ਸਿਸਟਮ ਨਾਲ ਕਵਰ ਕੀਤਾ ਜਾਵੇ ਤਾਂ ਜੋ ਕੋਈ ਵੀ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਨਾ ਹੋ ਸਕੇ।
ਰਾਜਪਾਲ ਨੇ ਕਿਹਾ ਕਿ ਭਾਰਤ ਦੇ ਤਿਰੰਗੇ ਦੀ ਰੱਖਿਆ ਲਈ ਫੌਜ ਅਤੇ ਬੀਐਸਐਫ ਨੇ ਜੋ ਬਲਿਦਾਨ ਦਿੱਤੇ ਹਨ, ਉਸ ਕਾਰਨ ਦੇਸ਼ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ “ਆਪਰੇਸ਼ਨ ਸਿੰਦੂਰ” ਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਭਾਰਤ ਦੀ ਯੁੱਧ ਤਿਆਰੀ ਅਤੇ ਹਥਿਆਰਾਂ ਦੀ ਤਾਕਤ ਬੇਮਿਸਾਲ ਹੈ। ਬ੍ਰਹਿਮੋਸ ਮਿਜ਼ਾਈਲ ਵਰਗੇ ਦੇਸੀ ਹਥਿਆਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਨੂੰ ਛੇੜਨਾ ਆਸਾਨ ਨਹੀਂ। ਉਨ੍ਹਾ ਕਿਹਾ ਕਿ ਇਸ ਸੰਦਰਭ 'ਚ ਔਰਤਾਂ ਦਾ ਤਿਆਰ ਹੋ ਕੇ ਸਰਹੱਦ ’ਤੇ ਜਾਣਾ ਦੇਸ਼ ਲਈ ਗੌਰਵ ਦੀ ਗੱਲ ਹੈ।
ਇਸ ਮੌਕੇ ਬੀਐਸਐਫ ਦੇ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਂਡ 'ਚ ਬੈਚ ਨੰਬਰ 275 ਅਤੇ 276 ਦੀਆਂ 447 ਮਹਿਲਾ ਰਿਕਰੂਟ ਕਾਂਸਟੇਬਲਾਂ ਦੀ ਸ਼ਾਨਦਾਰ ਪਾਸਿੰਗ ਆਉਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਹ ਰਿਕਰੂਟ ਭਾਰਤ ਦੇ 16 ਸੂਬਿਆਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ 44 ਹਫਤਿਆਂ ਦੀ ਕਠੋਰ ਟ੍ਰੇਨਿੰਗ ਪੂਰੀ ਕਰ ਕੇ ਦੇਸ਼ ਸੇਵਾ ਲਈ ਤਿਆਰ ਹੋਈਆਂ ਹਨ। ਸਮਾਰੋਹ ਦੇ ਮੁੱਖ ਮਹਿਮਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਰਹੇ, ਜਿਨ੍ਹਾਂ ਦਾ ਸਵਾਗਤ ਇੰਸਪੈਕਟਰ ਜਨਰਲ (ਆਈ ਜੀ), ਬੀਐਸਐਫ, ਐਸਟੀਸੀ, ਚਾਰੂ ਧਵਜ ਅਗਰਵਾਲ ਵੱਲੋਂ ਕੀਤਾ ਗਿਆ। ਪਰੇਡ ਦੌਰਾਨ ਮੁੱਖ ਮਹਿਮਾਨ ਨੂੰ ਜਨਰਲ ਸਲਾਮੀ ਦਿੱਤੀ ਗਈ ਤੇ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਇਨਡੋਰ ਅਤੇ ਆਉਟਡੋਰ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਰਿਕਰੂਟਾਂ ਨੂੰ ਪਦਕਾਂ ਨਾਲ ਸਨਮਾਨਿਤ ਕੀਤਾ ਗਿਆ। ਪਰੇਡ ਦੀ ਅਗਵਾਈ ਮਹਾਰਾਸ਼ਟਰ ਦੀ ਮਹਿਲਾ ਰਿਕਰੂਟ ਸਈਅਦ ਸਾਨੀਆ ਫਿਰੋਜ਼ ਨੇ ਕੀਤੀ