- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੀ ਗੱਡੀ ਦੇਖ ਘਾਹ 'ਚ ਲਿਫਾਫਾ ਸੁੱਟਣ ਵਾਲਾ ਮੁਲਜ਼ਮ 112 ਗੋਲੀਆਂ ਸਮੇਤ ਕਾਬੂ ਪਹਿਲਾ ਮੁਤਾਬਕ ਥਾਣਾ ਤਲਵਾੜਾ ਦੇ ਏ.ਐਸ.ਆਈ. ਜੱਗਾ ਰਾਮ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਖੋਖਾ ਮਾਰਕੀਟ ਤਲਵਾੜਾ ਤੋਂ ਪਿੰਡ ਰਜਵਾਲ ਵੱਲ ਜਾ ਰਹੀ ਸੀ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਧੰਦਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਤਿੰਨ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਨਸ਼ਾ ਤਸਕਰਾਂ ਨੂੰ ਦਬੋਚ ਲਿਆ। ਫੜੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਕੁੱਲ 224 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਸਾਰੇ ਕਥਿਤ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਗੱਡੀ ਦੇਖ ਘਾਹ 'ਚ ਲਿਫਾਫਾ ਸੁੱਟਣ ਵਾਲਾ ਮੁਲਜ਼ਮ 112 ਗੋਲੀਆਂ ਸਮੇਤ ਕਾਬੂ
ਪਹਿਲਾ ਮੁਤਾਬਕ ਥਾਣਾ ਤਲਵਾੜਾ ਦੇ ਏ.ਐਸ.ਆਈ. ਜੱਗਾ ਰਾਮ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਖੋਖਾ ਮਾਰਕੀਟ ਤਲਵਾੜਾ ਤੋਂ ਪਿੰਡ ਰਜਵਾਲ ਵੱਲ ਜਾ ਰਹੀ ਸੀ।
ਜਦੋਂ ਪੁਲਿਸ ਪਾਰਟੀ ਦੋਸੜਕਾ ਚੌਕ ਤਲਵਾੜਾ ਨੇੜੇ ਪਹੁੰਚੀ, ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਅਨੁਸਾਰ, ਉਕਤ ਨੌਜਵਾਨ ਨੇ ਜਿਉਂ ਹੀ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੂੰ ਗੱਡੀ ਵਿੱਚ ਦੇਖਿਆ, ਉਹ ਯੱਕਦਮ ਘਬਰਾ ਕੇ ਪਿੱਛੇ ਵੱਲ ਤੇਜ਼ ਕਦਮਾਂ ਨਾਲ ਮੁੜਨ ਲੱਗਾ। ਇਸੇ ਦੌਰਾਨ ਉਸ ਨੇ ਆਪਣੀ ਜੀਨ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਵਜ਼ਨਦਾਰ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਖੜ੍ਹੇ ਘਾਹ-ਫੂਸ ਵਿੱਚ ਸੁੱਟ ਦਿੱਤਾ।
ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਵਿਨੋਦ ਕੁਮਾਰ ਉਰਫ਼ ਵਿਨੈ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕਰਾੜੀ ਵਜੋਂ ਦੱਸੀ। ਪੁਲਿਸ ਨੇ ਜਦੋਂ ਉਸ ਵੱਲੋਂ ਸੁੱਟੇ ਗਏ ਕਾਲੇ ਲਿਫਾਫੇ ਨੂੰ ਚੁੱਕ ਕੇ ਚੈਕ ਕੀਤਾ, ਤਾਂ ਉਸ ਵਿੱਚੋਂ ਬਿਨਾਂ ਮਾਰਕਾ ਦੀਆਂ 112 ਖੁੱਲ੍ਹੀਆਂ ਚਿੱਟੇ ਰੰਗ ਦੀਆਂ ਕਥਿਤ ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ।
ਮਾਹਿਲਪੁਰ ਪੁਲਿਸ ਵੱਲੋਂ ਮੋਟਰਸਾਈਕਲ ਸਵਾਰ ਕਾਬੂ, ਲੋਅਰ ਦੀ ਜੇਬ 'ਚੋਂ ਮਿਲੀਆਂ 70 ਗੋਲੀਆਂ
ਥਾਣਾ ਮਾਹਿਲਪੁਰ ਦੀ ਪੁਲਿਸ ਪਾਰਟੀ ਏ.ਐਸ.ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਇਲਾਕਾ ਨੂਰਪੁਰ ਜੱਟਾਂ, ਪੋਸੀ, ਪੱਦੀ ਸੂਰਾ ਸਿੰਘ ਤੋਂ ਹੁੰਦੇ ਹੋਏ ਦਦਿਆਲ ਅਤੇ ਫਿਰ ਜੱਸੋਵਾਲ ਸਾਈਡ ਤੋਂ ਸੈਲਾ ਖੁਰਦ ਵੱਲ ਗਸ਼ਤ 'ਤੇ ਸੀ।
ਪੁਲਿਸ ਮੁਤਾਬਕ, ਜਦੋਂ ਪੁਲਿਸ ਪਾਰਟੀ ਦਦਿਆਲ ਸਾਈਡ ਤੋਂ ਜੱਸੋਵਾਲ ਲਿੰਕ ਰੋਡ 'ਤੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਅਧਾਰ 'ਤੇ ਪੁਲਿਸ ਨੇ ਉਸ ਨੂੰ ਰੋਕ ਕੇ ਕਾਬੂ ਕੀਤਾ। ਪੁੱਛਣ 'ਤੇ ਉਸ ਨੇ ਆਪਣਾ ਨਾਮ ਅਮਰੀਕ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਬਾਹੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ।
ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਪਾਏ ਹੋਏ ਰੈਡੀਮੇਡ ਲੋਅਰ ਦੀ ਖੱਬੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਉਸ ਵਿੱਚੋਂ ਕਥਿਤ ਤੌਰ ’ਤੇ 70 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਬੱਸ ਅੱਡੇ ਦੀ ਸ਼ੈਡ ਹੇਠਾਂ ਲਿਫਾਫਾ ਲੁਕਾ ਕੇ ਭੱਜ ਰਿਹਾ ਨੌਜਵਾਨ 42 ਗੋਲੀਆਂ ਸਮੇਤ ਧਰਿਆ
ਪੁਲਿਸ ਅਨੁਸਾਰ ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੀ ਚੌਕੀ ਸ਼ਾਮ ਚੁਰਾਸੀ ਦੇ ਇੰਚਾਰਜ ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਦੇ ਪਿੰਡ ਪੰਡੋਰੀ ਫੰਗੂੜੇ ਵੱਲ ਜਾ ਰਹੇ ਸਨ। ਪੁਲਿਸ ਮੁਤਾਬਕ, ਜਦੋਂ ਪੁਲਿਸ ਪਾਰਟੀ ਅੱਡਾ ਤਲਵੰਡੀ ਅਰਾਈਆਂ ਪਹੁੰਚੀ ਤਾਂ ਉੱਥੇ ਬਣੇ ਬੱਸ ਅੱਡੇ ਦੀ ਸ਼ੈਡ ਹੇਠਾਂ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ।
ਪੁਲਿਸ ਦੀ ਗੱਡੀ ਨੂੰ ਦੇਖਦਿਆਂ ਹੀ ਉਸ ਨੇ ਆਪਣੀ ਨੀਲੇ ਰੰਗ ਦੀ ਜੀਨ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਕਾਲਾ ਮੋਮੀ ਲਿਫਾਫਾ ਕੱਢਿਆ ਅਤੇ ਬੱਸ ਸਟੈਂਡ ਦੇ ਅੰਦਰ ਬਣੀ ਸੈਲਫ਼ (ਥੜ੍ਹੇ) ਦੇ ਥੱਲੇ ਸੁੱਟ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਐਸ.ਆਈ. ਕੁਲਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਘੇਰ ਕੇ ਕਾਬੂ ਕਰ ਲਿਆ।
ਫੜੇ ਗਏ ਨੌਜਵਾਨ ਨੇ ਆਪਣਾ ਨਾਮ ਜਸਪ੍ਰੀਤ ਸਿੰਘ ਉਰਫ਼ ਨੋਨੂੰ ਪੁੱਤਰ ਦਲਵਿੰਦਰ ਸਿੰਘ ਵਾਸੀ ਤਲਵੰਡੀ ਅਰਾਈਆਂ ਦੱਸਿਆ। ਪੁਲਿਸ ਅਨੁਸਾਰ, ਜਦੋਂ ਉਸ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈਕ ਕੀਤਾ ਗਿਆ ਤਾਂ ਉਸ ਵਿੱਚੋਂ ਚਿੱਟੇ ਰੰਗ ਦੀਆਂ ਬਿਨਾਂ ਮਾਰਕਾ 42 ਖੁੱਲ੍ਹੀਆਂ ਕਥਿਤ ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ।