- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ, ਬੀਤੀ 1 ਜੂਨ ਨੂੰ ਸਵੇਰੇ ਰਜਵੰਤ ਕੌਰ ਨੇ ਆਪਣੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫੱਤੂ ਢੀਗਾ (ਕਪੂਰਥਲਾ) ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦਾ ਪਤੀ ਕਥਿਤ ਤੌਰ ’ਤੇ ਉਸਦੀ ਕੁੱਟਮਾਰ ਤੇ ਗਾਲੀ-ਗਲੋਚ ਕਰ ਰਿਹਾ ਹੈ ਅਤੇ ਨਨਾਣ ਜੋਤੀ ਉਸਨੂੰ ਰੋਕਣ ਦੀ ਬਜਾਏ ਕਥਿਤ ਤੌਰ ’ਤੇ ਹੋਰ ਭੜਕਾ ਰਹੀ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਦਸੂਹਾ ਦੀ ਪੁਲਿਸ ਨੇ ਇੱਕ ਵਿਆਹੁਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸਦੇ ਪਤੀ ਅਤੇ ਨਨਾਣ ਖਿਲਾਫ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਰਜਵੰਤ ਕੌਰ (ਉਮਰ ਕਰੀਬ 47 ਸਾਲ) ਵਾਸੀ ਪਿੰਡ ਕੁੱਤੋਵਾਲ (ਦਸੂਹਾ) ਵਜੋਂ ਹੋਈ ਹੈ।
ਪੁਲਿਸ ਮੁਤਾਬਕ, ਰਜਵੰਤ ਕੌਰ ਦਾ ਪਹਿਲਾ ਵਿਆਹ ਦਿਲਬਾਗ ਸਿੰਘ ਨਾਲ ਹੋਇਆ ਸੀ। ਉਸਦੀ ਮੌਤ ਤੋਂ ਬਾਅਦ ਰਜਵੰਤ ਕੌਰ ਦਾ ਵਿਆਹ ਉਸਦੇ ਦਿਓਰ ਯਾਦਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਕੁੱਤੋਵਾਲ ਨਾਲ ਕਰ ਦਿੱਤਾ ਗਿਆ। ਵਿਆਹ ਦੇ ਕਰੀਬ 2 ਸਾਲ ਬਾਅਦ ਹੀ ਪਤੀ ਯਾਦਵਿੰਦਰ ਸਿੰਘ ਅਕਸਰ ਸ਼ਰਾਬ ਅਤੇ ਹੋਰ ਨਸ਼ੇ ਕਰਕੇ ਉਸਦੀ ਭੈਣ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਦਾ ਸੀ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਰੱਖਦਾ ਸੀ। ਇਸ ਦੇ ਨਾਲ ਹੀ ਉਸਦੀ ਨਨਾਣ ਜੋਤੀ ਪਤਨੀ ਕੁਲਵਿੰਦਰ ਸਿੰਘ ਵਾਸੀ ਕਾਲਾ ਝਿੰਗੜਾ (ਦਸੂਹਾ) ਵੀ ਆਪਣੇ ਭਰਾ ਨੂੰ ਕਥਿਤ ਤੌਰ ’ਤੇ ਭੜਕਾਉਂਦੀ ਸੀ ਕਿ ਰਜਵੰਤ ਕੌਰ ਆਪਣੇ ਪੇਕੇ ਪਰਿਵਾਰ ਤੋਂ ਜ਼ਮੀਨ ਦਾ ਹਿੱਸਾ ਲੈ ਕੇ ਆਵੇ।
ਪੁਲਿਸ ਅਨੁਸਾਰ, ਬੀਤੀ 1 ਜੂਨ ਨੂੰ ਸਵੇਰੇ ਰਜਵੰਤ ਕੌਰ ਨੇ ਆਪਣੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫੱਤੂ ਢੀਗਾ (ਕਪੂਰਥਲਾ) ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦਾ ਪਤੀ ਕਥਿਤ ਤੌਰ ’ਤੇ ਉਸਦੀ ਕੁੱਟਮਾਰ ਤੇ ਗਾਲੀ-ਗਲੋਚ ਕਰ ਰਿਹਾ ਹੈ ਅਤੇ ਨਨਾਣ ਜੋਤੀ ਉਸਨੂੰ ਰੋਕਣ ਦੀ ਬਜਾਏ ਕਥਿਤ ਤੌਰ ’ਤੇ ਹੋਰ ਭੜਕਾ ਰਹੀ ਹੈ। ਚੱਲਦੀ ਕਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਰਜਵੰਤ ਕੌਰ ਨੂੰ ਕਥਿਤ ਤੌਰ ’ਤੇ ਕਿਹਾ ਕਿ ਇਹਦੇ ਨਾਲੋਂ ਚੰਗਾ ਤੂੰ ਕੁਝ ਖਾ ਕੇ ਮਰ ਜਾ। ਇਸ ਤੋਂ ਬਾਅਦ ਫ਼ੋਨ ਕੱਟ ਗਿਆ। ਸਹੁਰੇ ਪਰਿਵਾਰ ਦੇ ਇਸ ਰਵੱਈਏ ਅਤੇ ਤੰਗ-ਪਰੇਸ਼ਾਨੀ ਤੋਂ ਦੁਖੀ ਹੋ ਕੇ ਰਜਵੰਤ ਕੌਰ ਨੇ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਦਸੂਹਾ ਪੁਲਿਸ ਨੇ ਮ੍ਰਿਤਕਾ ਰਜਵੰਤ ਕੌਰ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਯਾਦਵਿੰਦਰ ਸਿੰਘ ਅਤੇ ਜੋਤੀ ਦੇ ਖ਼ਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।