- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੱਕ ਪੈਣ 'ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਘੇਰ ਕੇ ਰੋਕਿਆ ਅਤੇ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣੀ ਪਛਾਣ ਪ੍ਰੀਤੀ (ਉਮਰ ਕਰੀਬ 24 ਸਾਲ) ਪਤਨੀ ਦਿਨੇਸ਼, ਵਾਸੀ ਸਥਾਨਕ ਮੁਹੱਲਾ ਬਲਬੀਰ ਕਾਲੋਨੀ ਵਜੋਂ ਦੱਸੀ। ਮਹਿਲਾ ਮੁਲਜ਼ਮ ਦੀ ਲਾਜ-ਸ਼ਰਮ ਨੂੰ ਮੁੱਖ ਰੱਖਦਿਆਂ ਮੌਕੇ 'ਤੇ ਮੌਜੂਦ ਲੇਡੀ ਮੁੱਖ ਸਿਪਾਹੀ ਦਰਸ਼ਨਾ ਦੇਵੀ ਵੱਲੋਂ ਜਦੋਂ ਕਾਨੂੰਨ ਮੁਤਾਬਕ ਉਸ ਦੀ ਤਲਾਸ਼ੀ ਲਈ ਗਈ, ਤਾਂ ਉਸ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫਾ ਬਰਾਮਦ ਹੋਇਆ। ਲਿਫਾਫੇ ਨੂੰ ਖੋਲ੍ਹਣ 'ਤੇ ਉਸ ਵਿੱਚੋਂ ਕਥਿਤ ਤੌਰ ’ਤੇ 13 ਗ੍ਰਾਮ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਹੋਈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਇੱਕ ਮਹਿਲਾ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ ਹੋਣ ਅਤੇ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ 24 ਸਾਲਾ ਲੜਕੀ 13 ਗ੍ਰਾਮ ਹੈਰੋਇਨ ਸਣੇ ਦਬੋਚੀ
ਪੁਲਿਸ ਮੁਤਾਬਕ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਏ.ਐਸ.ਆਈ. ਰਾਮ ਮੂਰਤੀ ਆਪਣੀ ਟੀਮ ਸਮੇਤ ਇੱਕ ਨਿੱਜੀ ਵਾਹਨ ਵਿੱਚ ਇਲਾਕੇ ਅੰਦਰ ਗਸ਼ਤ ਅਤੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਬਲਬੀਰ ਕਾਲੋਨੀ ਵੱਲ ਜਾ ਰਹੀ ਸੀ, ਤਾਂ ਸਾਹਮਣੇ ਤੋਂ ਇੱਕ ਲੜਕੀ ਪੈਦਲ ਆਉਂਦੀ ਦਿਖਾਈ ਦਿੱਤੀ। ਪੁਲਿਸ ਦੀ ਗੱਡੀ ਨੂੰ ਦੇਖ ਕੇ ਉਹ ਲੜਕੀ ਇਕਦਮ ਘਬਰਾ ਗਈ ਅਤੇ ਤੇਜ਼ ਕਦਮਾਂ ਨਾਲ ਪਿੱਛੇ ਨੂੰ ਮੁੜਨ ਲੱਗੀ।
ਸ਼ੱਕ ਪੈਣ 'ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਘੇਰ ਕੇ ਰੋਕਿਆ ਅਤੇ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣੀ ਪਛਾਣ ਪ੍ਰੀਤੀ (ਉਮਰ ਕਰੀਬ 24 ਸਾਲ) ਪਤਨੀ ਦਿਨੇਸ਼, ਵਾਸੀ ਸਥਾਨਕ ਮੁਹੱਲਾ ਬਲਬੀਰ ਕਾਲੋਨੀ ਵਜੋਂ ਦੱਸੀ। ਮਹਿਲਾ ਮੁਲਜ਼ਮ ਦੀ ਲਾਜ-ਸ਼ਰਮ ਨੂੰ ਮੁੱਖ ਰੱਖਦਿਆਂ ਮੌਕੇ 'ਤੇ ਮੌਜੂਦ ਲੇਡੀ ਮੁੱਖ ਸਿਪਾਹੀ ਦਰਸ਼ਨਾ ਦੇਵੀ ਵੱਲੋਂ ਜਦੋਂ ਕਾਨੂੰਨ ਮੁਤਾਬਕ ਉਸ ਦੀ ਤਲਾਸ਼ੀ ਲਈ ਗਈ, ਤਾਂ ਉਸ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫਾ ਬਰਾਮਦ ਹੋਇਆ। ਲਿਫਾਫੇ ਨੂੰ ਖੋਲ੍ਹਣ 'ਤੇ ਉਸ ਵਿੱਚੋਂ ਕਥਿਤ ਤੌਰ ’ਤੇ 13 ਗ੍ਰਾਮ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਹੋਈ।
ਮੁਖ਼ਬਰ ਦੀ ਸੂਚਨਾ 'ਤੇ ਰੇਡ; ਡੋਪ ਟੈਸਟ 'ਚ ਨਸ਼ੇ ਦੀ ਪੁਸ਼ਟੀ ਹੋਣ 'ਤੇ ਮੁਲਜ਼ਮ ਗ੍ਰਿਫਤਾਰ
ਇੱਕ ਹੋਰ ਮਾਮਲੇ ਵਿੱਚ ਥਾਣਾ ਸਦਰ ਹੁਸ਼ਿਆਰਪੁਰ ਦੇ ਏ.ਐਸ.ਆਈ. ਬਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਬਜਵਾੜਾ ਭੱਠਾ ਦੇ ਕੋਲ ਗਸ਼ਤ 'ਤੇ ਮੌਜੂਦ ਸਨ, ਜਿੱਥੇ ਇੱਕ ਖ਼ਾਸ ਮੁਖ਼ਬਰ ਨੇ ਆ ਕੇ ਪੁਲਿਸ ਨੂੰ ਇੱਕ ਅਹਿਮ ਇਤਲਾਹ ਦਿੱਤੀ ਕਿ ਗੁਰਪ੍ਰੀਤ ਉਰਫ਼ ਗੌਰਵ ਉਰਫ਼ ਗੁਰੀ ਪੁੱਤਰ ਬਲਦੇਵ ਰਾਜ, ਵਾਸੀ ਅਲਾਹਾਬਾਦ ਕਲੋਨੀਆਂ, ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਉਹ ਉਸ ਵੇਲੇ ਵੀ ਅਲਾਹਾਬਾਦ ਕਲੋਨੀਆਂ ਦੇ ਇਲਾਕੇ ਵਿੱਚ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ। ਪੁਲਿਸ ਨੇ ਬਿਨਾਂ ਦੇਰੀ ਕੀਤੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਡੋਪ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰੀ ਪਾ ਲਈ ਹੈ।
ਖੁਦ ਨਸ਼ਾ ਕਰਨ ਅਤੇ ਹੋਰਨਾਂ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਵਾਲੇ 2 ਨੌਜਵਾਨ ਕਾਬੂ
ਪੁਲਿਸ ਅਨੁਸਾਰ, ਥਾਣਾ ਮੁਕੇਰੀਆਂ ਦੇ ਏ.ਐਸ.ਆਈ. ਦਿਲਦਾਰ ਸਿੰਘ ਪੁਲਿਸ ਕਰਮਚਾਰੀਆਂ ਸਮੇਤ ਮੁਕੇਰੀਆਂ ਤੋਂ ਭੰਗਾਲਾ ਅਤੇ ਮਾਨਸਰ ਵੱਲ ਗਸ਼ਤ 'ਤੇ ਸਨ। ਜਦੋਂ ਪੁਲਿਸ ਪਾਰਟੀ ਪੁਰਾਣਾ ਭੰਗਾਲਾ ਬੱਸ ਅੱਡੇ ਕੋਲ ਪਹੁੰਚੀ, ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲਵਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਖਿੱਚੀਆਂ ਅਤੇ ਵਿਲਸਨ ਪੁੱਤਰ ਸੱਤਪਾਲ ਵਾਸੀ ਪਿੰਡ ਅਟੱਲਗੜ੍ਹ ਨਾ ਸਿਰਫ਼ ਕਥਿਤ ਤੌਰ ’ਤੇ ਖ਼ੁਦ ਨਸ਼ੇ ਦੇ ਆਦੀ ਹਨ, ਬਲਕਿ ਉਹ ਇਲਾਕੇ ਦੇ ਹੋਰ ਭੋਲੇ-ਭਾਲੇ ਨੌਜਵਾਨਾਂ ਨੂੰ ਵੀ ਨਸ਼ੇ ਦੀ ਲੱਤ ਲਗਾ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਏ.ਐਸ.ਆਈ. ਦਿਲਦਾਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਡੋਪ ਟੈਸਟ ਕਰਵਾਇਆ ਅਤੇ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।