ਹੁਸ਼ਿਆਰਪੁਰ 'ਚ ਹਾਜੀਪੁਰ ਪੁਲਿਸ ਵੱਲੋਂ 32 ਬੋਰ ਦੇ ਪਿਸਤੌਲ ਸਮੇਤ ਇੱਕ ਗ੍ਰਿਫ਼ਤਾਰ, ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
ਪੁਲਿਸ ਮੁਤਾਬਕ, ਏ.ਐਸ.ਆਈ. ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਹਾਜੀਪੁਰ ਦੇ ਟੀ-ਪੁਆਇੰਟ ਨਾਕੇ 'ਤੇ ਮੌਜੂਦ ਸੀ। ਇਸ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅੰਮ੍ਰਿਤਪਾਲ ਸਿੰਘ, ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਲਲੋਤਾ ਕੋਲ ਇੱਕ 32 ਬੋਰ ਦਾ ਮੈਗਜ਼ੀਨ ਵਾਲਾ ਪਿਸਤੌਲ ਹੈ। ਮੁਖ਼ਬਰ ਨੇ ਦੱਸਿਆ ਕਿ ਜੇਕਰ ਉਕਤ ਵਿਅਕਤੀ ਦੇ ਘਰ ਤੁਰੰਤ ਛਾਪੇਮਾਰੀ ਕੀਤੀ ਜਾਵੇ, ਤਾਂ ਉਸ ਨੂੰ ਹਥਿਆਰ ਸਮੇਤ ਕਾਬੂ ਕੀਤਾ ਜਾ ਸਕਦਾ ਹੈ।
Publish Date: Mon, 08 Jun 2026 10:43 AM (IST)
Updated Date: Mon, 08 Jun 2026 10:45 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਾਜੀਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਵਿਅਕਤੀ ਖਿਲਾਫ਼ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ, ਏ.ਐਸ.ਆਈ. ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਹਾਜੀਪੁਰ ਦੇ ਟੀ-ਪੁਆਇੰਟ ਨਾਕੇ 'ਤੇ ਮੌਜੂਦ ਸੀ। ਇਸ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅੰਮ੍ਰਿਤਪਾਲ ਸਿੰਘ, ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਲਲੋਤਾ ਕੋਲ ਇੱਕ 32 ਬੋਰ ਦਾ ਮੈਗਜ਼ੀਨ ਵਾਲਾ ਪਿਸਤੌਲ ਹੈ। ਮੁਖ਼ਬਰ ਨੇ ਦੱਸਿਆ ਕਿ ਜੇਕਰ ਉਕਤ ਵਿਅਕਤੀ ਦੇ ਘਰ ਤੁਰੰਤ ਛਾਪੇਮਾਰੀ ਕੀਤੀ ਜਾਵੇ, ਤਾਂ ਉਸ ਨੂੰ ਹਥਿਆਰ ਸਮੇਤ ਕਾਬੂ ਕੀਤਾ ਜਾ ਸਕਦਾ ਹੈ।
ਸੂਚਨਾ ਦੇ ਆਧਾਰ 'ਤੇ ਏ.ਐਸ.ਆਈ. ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਤੁਰੰਤ ਪਿੰਡ ਲਲੋਤਾ ਵਿਖੇ ਮੁਲਜ਼ਮ ਦੇ ਘਰ ਰੇਡ ਕੀਤੀ। ਪੁਲਿਸ ਮੁਤਾਬਕ ਮੌਕੇ 'ਤੇ ਮੌਜੂਦ ਅੰਮ੍ਰਿਤਪਾਲ ਸਿੰਘ ਦੀ ਜਦੋਂ ਤਲਾਸ਼ੀ ਲਈ ਗਈ, ਤਾਂ ਉਸ ਦੀ ਪੈਂਟ ਦੇ ਖੱਬੇ ਪਾਸੇ ਦੇ ਡੱਬ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਕਥਿਤ ਤੌਰ 'ਤੇ ਬਰਾਮਦ ਹੋਇਆ।
ਪੁਲਿਸ ਨੇ ਕਥਿਤ ਗੈਰ-ਕਾਨੂੰਨੀ ਪਿਸਤੌਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।