ਬਿਜਲੀ ਦਾ ਕਰੰਟ ਲੱਗਣ ਨਾਲ 20 ਸਾਲਾਂ ਨੌਜਵਾਨ ਦੀ ਹੋਈ ਮੌਤ
ਜਾਣਕਾਰੀ ਮੁਤਾਬਕ ਉਹ ਆਪਣੇ ਪਰਿਵਾਰ ਨਾਲ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਇਹ ਘਟਨਾ 1 ਮਾਰਚ ਸਵੇਰੇ 7 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਸਕਰਨ ਜੋ ਕਿ ਹਰਿਆਣਾ ਵਿੱਚ ਬਿਲਡਿੰਗ ਦਾ ਕੰਮ ਕਰਦਾ ਸੀ।
Publish Date: Mon, 02 Mar 2026 03:41 PM (IST)
Updated Date: Mon, 02 Mar 2026 03:44 PM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ: ਕਸਬਾ ਹਰਿਆਣਾ ਅਧੀਨ ਪੈਂਦੇ ਪਿੰਡ ਨਿੱਕੀਵਾਲ ਵਿੱਚ ਇੱਕ 20 ਸਾਲਾਂ ਨੌਜਵਾਨ ਦੀ ਬਿਜਲੀ ਦੇ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਸਕਰਨ ਉਮਰ 20 ਸਾਲ ਪੁੱਤਰ ਬਹਾਦਰ ਸਿੰਘ ਪਿੰਡ ਨਿੱਕੀਵਾਲ ਜੋ ਕਿ ਆਪਣੇ ਪਰਿਵਾਰ ਸਮੇਤ ਬਾਬਾ ਬਾਲਕ ਨਾਥ ਜੀ ਦੇ ਜਾਣ ਵਾਸਤੇ ਬੱਸ ਦੀ ਛੱਤ ਉੱਤੇ ਝੰਡਾ ਰੱਖਣ ਲਈ ਚੜਿਆ ਸੀ।
ਬੱਸ ਬਿਜਲੀ ਦੀਆਂ ਤਾਰਾਂ ਹੇਠਾਂ ਖੜੀ ਹੋਣ ਕਰਕੇ ਉਸ ਨੂੰ ਤਾਰਾਂ ਦਾ ਪਤਾ ਨਹੀਂ ਚੱਲਿਆ, ਜਿਸ ਕਾਰਨ ਜਸਕਰਨ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਤੇ ਕਰੰਟ ਲੱਗਣ ਕਾਰਨ ਬੱਸ ਤੋਂ ਹੇਠਾਂ ਡਿੱਗ ਗਿਆ। ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਉਹ ਆਪਣੇ ਪਰਿਵਾਰ ਨਾਲ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਇਹ ਘਟਨਾ 1 ਮਾਰਚ ਸਵੇਰੇ 7 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਸਕਰਨ ਜੋ ਕਿ ਹਰਿਆਣਾ ਵਿੱਚ ਬਿਲਡਿੰਗ ਦਾ ਕੰਮ ਕਰਦਾ ਸੀ।