AAP ਆਗੂ ਨੂੰ ਸਦਮਾ : ਪਟਨਾ ਸਾਹਿਬ ਦੀ ਯਾਤਰਾ ਤੋਂ ਪਰਤੇ ਸ਼ਰਧਾਲੂ ਭਗਵੰਤ ਸਿੰਘ ਬੋਹੜ ਵਡਾਲਾ ਦੀ ਮੌਤ, ਸਸਕਾਰ 3 ਵਜੇ
ਦੋ ਦਿਨ ਪਹਿਲਾਂ ਹੀ ਜਦੋਂ ਉਹ ਗੁਰਦੁਆਰਾ ਮੰਜੀ ਸਾਹਿਬ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ ਆਇਆ ਤਾਂ ਤੁਰੰਤ ਓਪਨ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸਸਕਾਰ ਜੱਦੀ ਪਿੰਡ ਬੋਹੜ ਵਡਾਲਾ ਵਿਖੇ 3 ਵਜੇ ਕੀਤਾ ਜਾਵੇਗਾ। ਇੱਥੇ ਦੱਸਣ ਯੋਗ ਹੈ ਕਿ ਭਗਵੰਤ ਸਿੰਘ ਬੋਹੜ ਵਡਾਲਾ ਤਿੰਨ ਵਾਰ ਪਿੰਡ ਦੇ ਸਰਪੰਚ ਬਣੇ ਸਨ।
Publish Date: Fri, 02 Jan 2026 01:20 PM (IST)
Updated Date: Fri, 02 Jan 2026 01:24 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸਰਹੱਦੀ ਪਿੰਡ ਬੋਹੜ ਵਡਾਲਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਪਟਨਾ ਸਾਹਿਬ ਦੀ ਯਾਤਰਾ ਤੋਂ ਪਰਤੇ ਸ਼ਰਧਾਲੂ ਤੇ ਸਾਬਕਾ ਸਰਪੰਚ ਭਗਵੰਤ ਸਿੰਘ ਬੋਹੜ ਵਡਾਲਾ (78) ਦਾ ਬ੍ਰੇਨ ਹੈਮਰੇਜ ਹੋਣ ਕਾਰਨ ਦੇਹਾਂਤ ਹੋ ਗਿਆ।
ਮਰਹੂਮ ਭਗਵੰਤ ਸਿੰਘ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਗ੍ਰਾਮ ਪੰਚਾਇਤ ਬੋਹੜ ਵਡਾਲਾ ਦੇ ਸਰਪੰਚ ਗੁਰਦੀਪ ਸਿੰਘ ਦੇ ਪਿਤਾ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ ਦਿਨੀ ਪਟਨਾ ਸਾਹਿਬ ਦੀ ਯਾਤਰਾ 'ਤੇ ਗਏ ਹੋਏ ਸਨ। ਦੋ ਦਿਨ ਪਹਿਲਾਂ ਹੀ ਜਦੋਂ ਉਹ ਗੁਰਦੁਆਰਾ ਮੰਜੀ ਸਾਹਿਬ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ ਆਇਆ ਤਾਂ ਤੁਰੰਤ ਓਪਨ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸਸਕਾਰ ਜੱਦੀ ਪਿੰਡ ਬੋਹੜ ਵਡਾਲਾ ਵਿਖੇ 3 ਵਜੇ ਕੀਤਾ ਜਾਵੇਗਾ। ਇੱਥੇ ਦੱਸਣ ਯੋਗ ਹੈ ਕਿ ਭਗਵੰਤ ਸਿੰਘ ਬੋਹੜ ਵਡਾਲਾ ਤਿੰਨ ਵਾਰ ਪਿੰਡ ਦੇ ਸਰਪੰਚ ਬਣੇ ਸਨ।