ਡੇਰਾ ਬਾਬਾ ਨਾਨਕ ਸਰਹੱਦ ’ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਤੇ ਪੁਲਿਸ ਵੱਲੋਂ ਸਾਂਝਾ ਸਰਚ ਅਪ੍ਰੇਸ਼ਨ ਜਾਰੀ
ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਨਾਪਾਕ ਹਰਕਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਰਾਤ ਨੂੰ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ 113 ਬਟਾਲੀਅਨ ਦੀ ਸਰਹੱਦੀ ਚੌਕੀ (BOP) ਕਸੋਵਾਲ ਫਾਰਵਰਡ ਵਿਖੇ ਤਾਇਨਾਤ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਡਰੋਨ ਦੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ।
Publish Date: Tue, 03 Feb 2026 09:35 AM (IST)
Updated Date: Tue, 03 Feb 2026 09:38 AM (IST)
ਡੇਰਾ ਬਾਬਾ ਨਾਨਕ ,ਪੰਜਾਬੀ ਜਾਗਰਣ, ਮਹਿੰਦਰ ਸਿੰਘ ਅਰਲੀਭੰਨ। ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਨਾਪਾਕ ਹਰਕਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਰਾਤ ਨੂੰ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ 113 ਬਟਾਲੀਅਨ ਦੀ ਸਰਹੱਦੀ ਚੌਕੀ (BOP) ਕਸੋਵਾਲ ਫਾਰਵਰਡ ਵਿਖੇ ਤਾਇਨਾਤ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਡਰੋਨ ਦੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ।
ਤੜਕਸਾਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ
ਡਰੋਨ ਦੀ ਹਲਚਲ ਮਹਿਸੂਸ ਹੁੰਦੇ ਹੀ ਬੀ.ਐੱਸ.ਐੱਫ. ਦੇ ਜਵਾਨ ਚੌਕਸ ਹੋ ਗਏ। ਘਟਨਾ ਤੋਂ ਬਾਅਦ ਮੰਗਲਵਾਰ ਤੜਕਸਾਰ ਤੋਂ ਹੀ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਸਾਂਝਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਜਾਂ ਹਥਿਆਰਾਂ ਦੀ ਖੇਪ ਸੁੱਟੀ ਗਈ ਹੋ ਸਕਦੀ ਹੈ।
ਪਹਿਲਾਂ ਵੀ ਬਰਾਮਦ ਹੋ ਚੁੱਕੀ ਹੈ ਹੈਰੋਇਨ
ਜ਼ਿਕਰਯੋਗ ਹੈ ਕਿ ਕਸੋਵਾਲ ਫਾਰਵਰਡ ਏਰੀਆ ਪਿਛਲੇ ਕਾਫ਼ੀ ਸਮੇਂ ਤੋਂ ਡਰੋਨ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਹੈ। ਪਿਛਲੇ ਦਿਨੀਂ ਵੀ ਇਸੇ ਇਲਾਕੇ ਵਿੱਚ ਡਰੋਨ ਦੀ ਆਮਦ ਤੋਂ ਬਾਅਦ ਤਲਾਸ਼ੀ ਦੌਰਾਨ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ ਸੀ। ਸੈਕਟਰ ਗੁਰਦਾਸਪੁਰ ਦੀ ਸਰਹੱਦ ’ਤੇ ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਬੀ.ਐੱਸ.ਐੱਫ., ਪੰਜਾਬ ਪੁਲਿਸ ਅਤੇ ਹੋਰ ਖੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।